ਸ਼ੇਅਰ ਬਾਜ਼ਾਰ ਦੀ ਮਜ਼ਬੂਤ ਸ਼ੁਰੂਆਤ : ਸੈਂਸੈਕਸ 149 ਅੰਕ ਚੜ੍ਹਿਆ ਤੇ ਨਿਫਟੀ ਦੇ ਪਾਰ ਖੁੱਲ੍ਹਿਆ
Thursday, Aug 12, 2021 - 10:03 AM (IST)
ਮੁੰਬਈ - ਅੱਜ ਹਫਤੇ ਦੇ ਚੌਥੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਨੇ ਮਜ਼ਬੂਤ ਸ਼ੁਰੂਆਤ ਕੀਤੀ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 149.92 ਭਾਵ 0.27 ਅੰਕਾਂ ਦੇ ਵਾਧੇ ਨਾਲ 54,675.85 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦਰਮਿਆਨ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 41.20 ਅੰਕ ਭਾਵ 0.25 ਫ਼ੀਸਦੀ ਦੇ ਵਾਧੇ ਨਾਲ 16323.50 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸ਼ੁਰੂਆਤੀ ਕਾਰੋਬਾਰ ਵਿਚ 1443 ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ, 541 ਸ਼ੇਅਰਾਂ ਵਿਚ ਗਿਰਾਵਟ ਆਈ ਅਤੇ 77 ਸ਼ੇਅਰਾਂ ਵਿਚ ਕੋਈ ਬਦਲਾਅ ਨਹੀਂ ਹੋਇਆ। ਪਿਛਲੇ ਹਫਤੇ ਸੈਂਸੈਕਸ 1,690.88 ਅੰਕ ਭਾਵ 3.21 ਫ਼ੀਸਦੀ ਦੇ ਲਾਭ ਵਿਚ ਰਿਹਾ ਸੀ।
ਟਾਪ ਗੇਨਰਜ਼
ਪਾਵਰ ਗਰਿੱਡ, ਐਮ.ਐਂਡ.ਐਮ., ਆਈ.ਟੀ.ਸੀ., ਬਜਾਜ ਫਾਈਨਾਂਸ, ਐਚ.ਡੀ.ਐਫ.ਸੀ. ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਅਲਟਰਾਟੈਕ ਸੀਮੈਂਟ, ਬਜਾਜ ਫਿਨਸਰਵ, ਭਾਰਤੀ ਏਅਰਟੈਲ, ਬਜਾਜ ਆਟੋ, ਐਸ.ਬੀ.ਆਈ., ਟਾਈਟਨ, ਐਚ.ਡੀ.ਐਫ.ਸੀ., ਐਕਸਿਸ ਬੈਂਕ, ਟਾਟਾ ਸਟੀਲ, ਐਨ.ਟੀ.ਪੀ.ਸੀ., ਐਲ. ਐਂਡ.ਟੀ., ਮਾਰੂਤੀ, ਐਚ.ਸੀ.ਐਲ. ਟੈਕ , ਇੰਡਸਇੰਡ ਬੈਂਕ, ਰਿਲਾਇੰਸ, ਇਨਫੋਸਿਸ, ਕੋਟਕ ਬੈਂਕ
ਟਾਪ ਲੂਜ਼ਰਜ਼
ਸਨ ਫਾਰਮਾ, ਨੇਸਲੇ ਇੰਡੀਆ, ਟੈਕ ਮਹਿੰਦਰਾ, ਡਾ: ਰੈਡੀਜ਼, ਏਸ਼ੀਅਨ ਪੇਂਟਸ, ਟੀ.ਸੀ.ਐਸ., ਹਿੰਦੁਸਤਾਨ ਯੂਨੀਲੀਵਰ