ਫੇਸਬੂਕ, ਗੂਗਲ 'ਤੇ ਸ਼ਿਕੰਜਾ ਕੱਸਣ ਲਈ ਸਖ਼ਤ ਨਿਯਮ ਲਾਗੂ ਕਰੇਗਾ ਇਹ ਦੇਸ਼

Saturday, Nov 28, 2020 - 05:46 PM (IST)

ਫੇਸਬੂਕ, ਗੂਗਲ 'ਤੇ ਸ਼ਿਕੰਜਾ ਕੱਸਣ ਲਈ ਸਖ਼ਤ ਨਿਯਮ ਲਾਗੂ ਕਰੇਗਾ ਇਹ ਦੇਸ਼

ਨਵੀਂ ਦਿੱਲੀ - ਯੂ.ਕੇ. ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਛੋਟੇ ਮੁਕਾਬਲੇਬਾਜ਼ਾਂ ਦੀ ਰੱਖਿਆ ਕਰਨ ਲਈ ਇੱਕ ਵਾਚਡੋਗ ਸਥਾਪਿਤ ਕਰੇਗੀ ਤਾਂ ਜੋ ਉਪਭੋਗਤਾਵਾਂ ਨੂੰ ਆਪਣੇ ਨਿਜੀ ਡਾਟਾ ਨੂੰ ਨਿਯੰਤਰਣ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਲਈ ਉਹ ਵੱਡੀਆਂ ਤਕਨੀਕੀ ਕੰਪਨੀਆਂ ਜਿਵੇਂ ਕਿ ਫੇਸਬੁੱਕ ਅਤੇ ਗੂਗਲ 'ਤੇੇ ਸਖ਼ਤ ਨਿਯਮ ਲਾਗੂ ਕਰੇਗੀ। 

ਦਿਲਚਸਪ ਗੱਲ ਇਹ ਹੈ ਕਿ ਯੂ.ਕੇ. ਨੇ ਇਹ ਘੋਸ਼ਣਾ ਅਜਿਹੇ ਸਮੇਂ ਕੀਤੀ ਹੈ ਜਦੋਂ ਕਿ ਅਮਰੀਕੀ ਤਕਨੀਕੀ ਕੰਪਨੀਆਂ ਦੀ ਵੱਧਦੀਆਂ ਸ਼ਕਤੀਆਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਦੂਸਰੇ ਦੇਸ਼ ਉਨ੍ਹਾਂ ਦੀ ਤਾਕਤਾਂ ਨੂੰ ਘਟਾਉਣ ਜਾਂ ਨਿਯਮਿਤ ਕਰਨ ਲਈ ਵਿਚਾਰ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਕੋਵਿਡ-19 ਵੈਕਸੀਨ ਦੇ ਟ੍ਰਾਇਲ ਤੋਂ ਬਾਅਦ ਪ੍ਰਤਿਭਾਗੀ ਨੇ 5 ਕਰੋੜ ਰੁਪਏ ਦੇ ਮੁਆਵਜ਼ੇ ਦੀ ਕੀਤੀ ਮੰਗ

ਕਾਰੋਬਾਰੀ ਸਕੱਤਰ ਆਲੋਕ ਸ਼ਰਮਾ ਨੇ ਕਿਹਾ ਕਿ , 'ਡਿਜੀਟਲ ਮਾਰਕਿਟ ਲਈ ਨਵੀਂਆਂ ਗਾਈਡਲਾਈਨਸ  ਉਪਭੋਗਤਾਵਾਂ ਦੇ ਡਾਟਾ ਦੀ ਸੁਰੱਖਿਆ ਨੂੰ ਯਕੀਨੀ ਬਣਾਏਗੀ ਕਿ ਉਹ ਚੋਣ ਕਰ ਸਕਣ ਅਤੇ ਛੋਟੇ ਕਾਰੋਬਾਰਾਂ ਨੂੰ ਬਾਜ਼ਾਰ 'ਚ ਬਣੇ ਰਹਿਣ ਵਿਚ ਮਦਦ ਕਰੇਗੀ।
ਅਗਲੇ ਮਹੀਨੇ ਯੂਰੋਪੀਅਨ ਯੂਨੀਅਨ ਆਪਣਾ ਖੁਦ ਦਾ ਵੱਡਾ ਕਾਨੂੰਨ ਪੇਸ਼ ਕਰੇਗੀ, ਜਿਸ ਨੂੰ ਡਿਜੀਟਲ ਸੇਵਾਵਾਂ ਐਕਟ ਕਿਹਾ ਜਾਂਦਾ ਹੈ।ਇਹ ਕਾਨੂੰਨ ਬਿਗ ਟੈਕ ਦੀ ਨਿਗਰਾਨੀ ਹੇਠ ਬਣਨਗੇ।
ਬ੍ਰਿਟੇਨ ਦੇ ਸੱਭਿਆਚਾਰ, ਮੀਡੀਆ ਅਤੇ ਖੇਡ ਮੰਤਰਾਲੇ ਨੇ ਕਿਹਾ ਕਿ  ਡਿਜੀਟਲ ਮਾਰਕਿਟ ਯੂਨਿਟ ਦੇ ਨਵੇਂ ਨਿਯਮ ਪਲੈਟਫਾਰਮ ਜਿਵੇਂ ਕਿ ਫੈਸਬੁੱਕ ਅਤੇ ਗੂਗਲ ਦੀ ਕਿਰਿਆਵਾਂ ਨੂੰ ਨਿਯੰਤਰਿਤ ਕਰਦਾ ਹੈ, ਜੋ ਕਿ ਇਸ ਸਮੇਂ ਬਾਜ਼ਾਰ ਉੱਤੇ ਹਾਵੀ ਹੈ। ਇਸਦਾ ਮੁੱਖ ਉਦੇਸ਼ ਛੋਟੇ ਕਾਰੋਬਾਰਾਂ ਅਤੇ ਉਪਭੋਗਤਾਵਾਂ ਨੂੰ ਕਿਸੇ ਵੀ ਤਰੀਕੇ ਦੇ ਨੁਕਸਾਨ ਤੋਂ ਬਚਾਉਣਾ ਹੈ।'

ਇਹ ਵੀ ਪੜ੍ਹੋ : ਕਿਸਾਨਾਂ ਨੂੰ ਖੇਤੀ ਲਈ ਸਰਕਾਰ ਦੇਵੇਗੀ ਸਸਤੇ ਡਰੋਨ, ਜਾਣੋ ਕੀ ਹੈ ਯੋਜਨਾ

ਯੂਕੇ ਦੇ ਡਿਜੀਟਲ ਸਕੱਤਰ ਓਲੀਵਰ ਡਾਊਡਨ ਨੇ ਮੰਨਿਆ ਕਿ ਆਨਲਾਈਨ ਪਲੈਟਫਾਰਮ ਕਾਰਬੋਾਰਾਂ ਅਤੇ ਸਮਾਜ ਨੂੰ ਵੱਡਾ ਫਾਇਦਾ ਦਿੰਦੇ ਹਨ, ਪਰ ਕੁੱਝ ਤਕਨੀਕੀ ਕੰਪਨੀਆਂ ਦਾ ਜ਼ਿਆਦਾ ਤਾਕਤਵਰ ਹੋਣ ਕਾਰਨ ਨਵੀਨਤਾ ਅਤੇ ਵਿਕਾਸ ਰੁਕ ਜਾਂਦਾ ਹੈ। ਜਿਸਦਾ ਲੋਕਾਂ 'ਤੇ ਬੂਰਾ ਪ੍ਰਭਾਵ ਪੈ ਸਕਦਾ ਹੈ।
ਸਰਕਾਰ ਨੇ ਕਿਹਾ ਹੈ ਕਿ ਨਵੇਂ ਨਿਯਮਾਂ ਦਾ ਮੁੱਖ ਉਦੇਸ਼ ਤਕਨੀਕੀ ਕੰਪਨੀਆਂ ਵਲੋਂ ਦਿੱਤੀ ਜਾ ਰਹੀਆਂ ਸੁਵੀਧਾਵਾਂ ਅਤੇ ਉਪਭੋਗਤਾਵਾਂ ਦੀ ਜਾਣਕਾਰੀ ਨੂੰ  ਉਨ੍ਹਾਂ ਵਲੋਂ ਕਿਵੇਂ  ਵਰਤਿਆ ਜਾਂਦਾ ਹੈ ਉਸ ਨੂੰ ਪਾਰਦਰਸ਼ੀ ਬਣਾਉਣਾ ਹੈ ।

ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ 'ਚ ਲਗਾਤਾਰ ਬਦਲ ਰਹੇ ਸੋਨਾ-ਚਾਂਦੀ ਦੇ ਭਾਅ, ਇਸ ਮਹੀਨੇ 4000 ਰੁਪਏ ਘਟੀ ਕੀਮਤ

ਖਪਤਕਾਰ ਹੁਣ ਇਹ ਵੀ ਚੁਣ ਸਕਦੇ ਹਨ ਕਿ ਵਿਅਕਤੀਗਤ ਮਸ਼ਹੂਰੀਆਂ ਨੂੰ ਪ੍ਰਦਰਸ਼ਿਤ ਕਰਨਾ ਹੈ ਜਾਂ ਨਹੀਂ ।
ਗੂਗਲ ਨੇ ਇਨ੍ਹਾਂ ਨਵੇਂ ਨਿਯਮਾਂ ਬਾਰੇ ਕਿਹਾ ਕਿ, 'ਮੈ ਰਚਨਾਤਮਕ ਕੰਮ ਕਰਨਾ ਚਾਹੁੰਦਾ ਹਾਂ।'
ਫੇਸਬੁੱਕ ਨੇ ਕਿਹਾ ਕਿ, 'ਅਸੀਂ ਪੱਤਰਕਾਰੀ ਨੂੰ ਸਮਰਥਨ ਦੇਣ ਅਤੇ ਸਾਡੇ ਸੰਗਠਨਾਂ ਦੇ ਲੰਮੇ ਸਮੇਂ ਦੇ ਟਿਕਾਅ ਲਈ ਯੂਕੇ ਇੰਡਸਟਰੀ ਨਾਲ ਕੰੰਮ ਕਰਨ ਲਈ ਤਿਆਰ ਹਾਂ।'

ਇਹ ਵੀ ਪੜ੍ਹੋ : ਦਸੰਬਰ ਮਹੀਨੇ 'ਚ ਇਨ੍ਹਾਂ ਬੈਂਕਾਂ ਦੇ ਬਚਤ ਖ਼ਾਤੇ 'ਤੇ ਮਿਲੇਗਾ ਸਭ ਤੋਂ ਜ਼ਿਆਦਾ ਵਿਆਜ

 


author

Harinder Kaur

Content Editor

Related News