ਭਾਰਤੀ ਬੈਂਕਾਂ ਲਈ ਸ਼ੁੱਭ ਸੰਕੇਤ, ਸਥਿਤੀ ਮਜਬੂਤ ਹੋਣ ਨਾਲ ਸ਼ੇਅਰ ਬਾਜ਼ਾਰ 'ਚ ਵੀ ਆਏਗਾ ਸੁਧਾਰ

Thursday, Sep 08, 2022 - 02:48 PM (IST)

ਭਾਰਤੀ ਬੈਂਕਾਂ ਲਈ ਸ਼ੁੱਭ ਸੰਕੇਤ, ਸਥਿਤੀ ਮਜਬੂਤ ਹੋਣ ਨਾਲ ਸ਼ੇਅਰ ਬਾਜ਼ਾਰ 'ਚ ਵੀ ਆਏਗਾ ਸੁਧਾਰ

ਬਿਜਨੈੱਸ ਡੈੱਸਕ : ਇਸ ਸਾਲ ਦੇਸ਼ ਦੀਆਂ ਬੈਂਕਾਂ ਦੀ ਹਾਲਤ ਵਿਚ ਕਾਫ਼ੀ ਸੁਧਾਰ ਆਇਆ ਹੈ ਇਸ ਲਈ ਆਉਣ ਵਾਲੇ ਸਮੇਂ ਵਿਚ ਬੈਂਕਾਂ ਦੇ ਹੋਰ ਮਜ਼ਬੂਤ ਹੋਣ ਦਾ ਸੰਭਾਵਨਾ ਹੈ। ਇਸ ਕਾਰਨ ਅਮਰੀਕਾ ਦੀ ਫ਼ਾਇਨੈਂਸ਼ੀਅਲ ਸਰਵਿਸਿਸ ਕੰਪਨੀ ਮਾਗਨ ਸਟੇਨਲੀ ਨੇ ਭਾਰਤੀ ਬੈਂਕਾਂ ਦੇ ਸ਼ੇਅਰਾਂ ਦੀ ਕੀਮਤ ਦਾ ਟਾਰਗਟ 21 ਫ਼ੀਸਦੀ ਵਧਾ ਦਿੱਤਾ ਹੈ।  ਆਉਣ ਵਾਲੇ ਸਮੇਂ ਵਿਚ ਸ਼ੇਅਰਾਂ ਵਿਚ 40 ਫ਼ੀਸਦੀ ਤੇਜ਼ੀ ਆਉਣ ਦੀ ਸੰਭਾਵਨਾ ਹੈ। ਚੋਟੀ ਦੀਆਂ ਦਸ ਬੈਂਕਾਂ ਵਿਚ ਵਧੇਰੇ ਬੈਂਕਾਂ ਸਰਕਾਰੀ ਹਨ ਜਿਨ੍ਹਾਂ ਵਿਚ ਸ਼ੇਅਰਾਂ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਮਾਰਗਨ ਸਟੇਨਲੀ ਦੀ ਇਕ ਰਿਪੋਰਟ ਵਿਚ ਕਿਹਾ ਹੈ ਕਿ ਭਾਰਤੀ ਬੈਂਕ ਦੋ ਤਰੀਕਿਆਂ ਨਾਲ ਮਜ਼ਬੂਤ ਹੋ ਰਹੇ ਹਨ। ਪਹਿਲਾ ਤਰੀਕਾ ਇਹ ਹੈ ਕਿ ਇਨ੍ਹਾਂ ਬੈਂਕਾਂ ਦੀ ਏਸਟ ਕਵਾਲਿਟੀ ਵਿਚ ਸੁਧਾਰ ਹੋਇਆ ਹੈ ਭਾਵ ਫਸੇ ਹੋਏ ਕਰਜਿਆਂ ਦੀਆਂ ਸਮੱਸਿਆਵਾਂ ਘੱਟ ਹੋਈਆਂ ਹਨ। ਇਸ ਤੋਂ ਇਲਾਵਾ ਛੇ ਮਹੀਨਿਆਂ ਵਿਚ ਕਰਜ਼ ਲੈਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਪਿਛਲੀ ਵਿੱਤੀ ਛਮਾਹੀ ਦੌਰਾਨ ਭਾਰਤੀ ਬੈਂਕਾਂ ਦੇ ਲੋਨ ਵਿਕਾਸ ਵਿਚ ਕਰੀਬ 15 ਫ਼ੀਸਦੀ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਇਹ ਵਿਕਾਸ ਦਰ 8.7 ਫ਼ੀਸਦੀ ਅਤੇ 6.8 ਫ਼ੀਸਦੀ ਸੀ। ਕਰਜ਼ ਵਿਕਾਸ ਵਧਣ ਦਾ ਭਾਵ ਹੈ ਕਿ ਬੈਕਾਂ ਦਾ ਵਿਕਾਸ ਹੋ ਰਿਹਾ ਹੈ।

ਇਨ੍ਹਾਂ ਚਾਰ ਚੁਣੌਤੀਆਂ 'ਤੇ ਮਜ਼ਬੂਤ ਹੋਏ ਭਾਰਤੀ ਬੈਂਕ

1.ਪੰਜ ਸਾਲਾਂ ਤੋਂ ਸੁਧਰ ਰਹੀ ਬੈਲੇਂਸ ਸ਼ੀਟ ਵਿਚ ਸੁਧਾਰ ਦੇਖਣ ਨੂੰ ਮਿਲਿਆ ਹੈ।ਇਸ ਦਾ ਸਭ ਤੋਂ ਵੱਡਾ ਕਾਰਨ ਅਰਥ ਵਿਵਸਥਾ ਵਿਚ ਹੋਣ ਵਾਲਾ ਸੁਧਾਰ ਮੰਨਿਆ ਜਾ ਰਿਹਾ ਹੈ।
2. ਅਪ੍ਰੈਲ- ਜੂਨ ਵਿਚ ਸੂਚੀਬੱਧ 32 ਬੈਂਕਾਂ ਦਾ ਗ੍ਰਾਸ ਐੱਨ.ਪੀ.ਏ. 1.85 ਫ਼ੀਸਦੀ ਘਟ ਕੇ 5.66 ਫ਼ੀਸਦੀ ਰਹਿ ਗਿਆ।
3. ਮਹਾਮਾਰੀ ਖ਼ਤਮ ਹੋਣ ਤੋਂ ਬਾਅਦ ਰਿਟੇਲ ਕਰਜ਼, ਐੱਸ.ਐੱਮ.ਈ, ਲੋਨ ਦੀ ਮੰਗ ਵਧੀ ਹੈ ਜਿਸ ਨਾਲ ਲੋਨ ਗ੍ਰੋਥ ਵਿਚ ਵਾਧਾ ਹੋਇਆ ਹੈ।
4.ਕਾਰਪੋਰੇਟ ਟੈਕਸ ਘਟਣ ਅਤੇ ਪੀ.ਐੱਲ.ਆਈ. ਵਰਗੀਆਂ ਸਕੀਮਾਂ ਨੂੰ ਪਹਿਲ ਦੇਣ ਕਾਰਨ ਕਾਰਪੋਰੇਟ ਦੀ ਹਾਲਤ ਵਿਚ ਸੁਧਾਰ ਹੋਇਆ ਹੈ ਅਤੇ ਲੋਨ ਰਿਕਵਰੀ ਵਿਚ ਵਾਧਾ ਹੋਇਆ ਹੈ।


author

Harnek Seechewal

Content Editor

Related News