ਸ਼ੇਅਰ ਬਾਜ਼ਾਰ ''ਚ ਮਜ਼ਬੂਤੀ : ਸੈਂਸੈਕਸ 717 ਅੰਕ ਵਧ ਕੇ 73217 ''ਤੇ ਪੁੱਜਾ, ਨਿਫਟੀ 22200 ਤੋਂ ਪਾਰ

03/01/2024 10:48:51 AM

ਬਿਜ਼ਨੈੱਸ ਡੈਸਕ : ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਇਸ ਸਮੇਂ ਸੈਂਸੈਕਸ 717.54 (0.99%) ਅੰਕਾਂ ਦੇ ਵਾਧੇ ਨਾਲ 73,217.84 'ਤੇ ਅਤੇ ਨਿਫਟੀ 219.05 (1%) ਅੰਕਾਂ ਦੇ ਵਾਧੇ ਨਾਲ 22,201.85 'ਤੇ ਕਾਰੋਬਾਰ ਕਰ ਰਿਹਾ ਹੈ। ਉਮੀਦ ਨਾਲੋਂ ਤੇਜ਼ ਘਰੇਲੂ ਆਰਥਿਕ ਵਿਕਾਸ ਅਤੇ ਇਨ-ਲਾਈਨ ਯੂਐੱਸ ਮਹਿੰਗਾਈ ਅੰਕੜਿਆਂ ਨੇ ਮਾਰਕੀਟ ਦੀ ਤਾਕਤ ਨੂੰ ਵਧਾਇਆ। ਸਵੇਰੇ ਕਰੀਬ 9.51 ਵਜੇ ਬੀਐੱਸਈ ਸੈਂਸੈਕਸ 600 ਅੰਕਾਂ ਦੇ ਵਾਧੇ ਨਾਲ 73,109 'ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਨਿਫਟੀ 183 ਅੰਕਾਂ ਦੇ ਵਾਧੇ ਨਾਲ 22,171 'ਤੇ ਕਾਰੋਬਾਰ ਕਰ ਰਿਹਾ ਸੀ। 

ਇਸ ਦੌਰਾਨ ਸੈਂਸੈਕਸ ਦੀਆਂ ਕੰਪਨੀਆਂ ਵਿੱਚ ਟਾਟਾ ਸਟੀਲ, ਮਹਿੰਦਰਾ ਐਂਡ ਮਹਿੰਦਰਾ, ਟਾਟਾ ਮੋਟਰਜ਼, ਮਾਰੂਤੀ, ਜੇਐੱਸਡਬਲਯੂ ਸਟੀਲ ਅਤੇ ਪਾਵਰ ਗਰਿੱਡ ਦੇ ਸ਼ੇਅਰ ਵਧੇ, ਜਦਕਿ ਸਨ ਫਾਰਮਾ, ਇੰਫੋਸਿਸ, ਨੇਸਲੇ ਇੰਡੀਆ ਅਤੇ ਹਿੰਦੁਸਤਾਨ ਯੂਨੀਲੀਵਰ ਦੇ ਸ਼ੇਅਰ ਘਾਟੇ ਨਾਲ ਖੁੱਲ੍ਹੇ। 

ਇਸ ਤੋਂ ਪਹਿਲਾਂ ਕੱਲ ਯਾਨੀ 29 ਫਰਵਰੀ ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ ਸੀ। ਸੈਂਸੈਕਸ 195 ਅੰਕਾਂ ਦੇ ਵਾਧੇ ਨਾਲ 72,500 ਦੇ ਪੱਧਰ 'ਤੇ ਬੰਦ ਹੋਇਆ। ਨਿਫਟੀ 'ਚ ਵੀ 31 ਅੰਕਾਂ ਦੀ ਤੇਜ਼ੀ ਦੇਖਣ ਨੂੰ ਮਿਲੀ। 21,982 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 22 'ਚ ਵਾਧਾ ਅਤੇ 8 'ਚ ਗਿਰਾਵਟ ਦੇਖਣ ਨੂੰ ਮਿਲੀ। ਬੈਂਕਿੰਗ ਅਤੇ ਆਟੋ ਸ਼ੇਅਰਾਂ 'ਚ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ। ਪੇਟੀਐੱਮ ਦੇ ਸ਼ੇਅਰਾਂ 'ਚ 1.92 ਫ਼ੀਸਦੀ ਦਾ ਵਾਧਾ ਹੋਇਆ ਹੈ।


rajwinder kaur

Content Editor

Related News