ਸ਼ੇਅਰ ਬਾਜ਼ਾਰ: ਸੈਂਸੈਕਸ ਪਹਿਲੀ ਵਾਰ 37491 'ਤੇ ਅਤੇ ਨਿਫਟੀ 11300 ਦੇ ਕਰੀਬ ਖੁੱਲ੍ਹਿਆ

Monday, Jul 30, 2018 - 10:07 AM (IST)

ਸ਼ੇਅਰ ਬਾਜ਼ਾਰ: ਸੈਂਸੈਕਸ ਪਹਿਲੀ ਵਾਰ 37491 'ਤੇ ਅਤੇ ਨਿਫਟੀ 11300 ਦੇ ਕਰੀਬ ਖੁੱਲ੍ਹਿਆ

ਨਵੀਂ ਦਿੱਲੀ — ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਅੱਜ ਘਰੇਲੂ ਬਾਜ਼ਾਰਾਂ ਨੇ ਨਵੇਂ ਸਿਖਰਾਂ ਤੋਂ ਸ਼ੁਰੂਆਤ ਕੀਤੀ ਹੈ। ਸੈਂਸੈਕਸ ਅਤੇ ਨਿਫਟੀ ਰਿਕਾਰਡ ਉੱਚਾਈਆਂ 'ਤੇ ਖੁੱਲ੍ਹੇ ਹਨ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 154.54 ਅੰਕ ਯਾਨੀ 0.41 ਫੀਸਦੀ ਵਧ ਕੇ 37,491.39 'ਤੇ ਅਤੇ ਨਿਫਟੀ 18.30 ਅੰਕ ਯਾਨੀ 0.16 ਫੀਸਦੀ ਵਧ ਕੇ 11,296.65 'ਤੇ ਖੁੱਲ੍ਹਿਆ।

ਮਿਡਕੈਪ-ਸਮਾਲਕੈਪ ਸ਼ੇਅਰਾਂ ਵਿਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.09 ਫੀਸਦੀ ਅਤੇ ਨਿਫਟੀ ਦਾ ਮਿਡਕੈਪ 100 ਇੰਡੈਕਸ 0.18 ਫੀਸਦੀ ਵਧਿਆ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.32 ਫੀਸਦੀ ਵਧਿਆ ਹੈ।

PunjabKesari
ਬੈਂਕ ਨਿਫਟੀ 'ਚ ਵਾਧਾ
ਬੈਂਕ, ਫਾਰਮਾ, ਆਟੋ ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.09 ਫੀਸਦੀ ਅਤੇ ਨਿਫਟੀ ਦਾ ਮਿਡਕੈਪ 100 ਇੰਡੈਕਸ 0.18 ਫੀਸਦੀ ਵਧਿਆ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.32 ਫੀਸਦੀ ਵਧਿਆ ਹੈ।

ਅੰਤਰਰਾਸ਼ਟਰੀ ਬਾਜ਼ਾਰ ਦਾ ਹਾਲ
ਏਸ਼ੀਆਈ ਬਾਜ਼ਾਰਾਂ ਵਿਚ ਨਰਮੀ ਦਾ ਮਾਹੌਲ ਨਜ਼ਰ ਆ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿਕਕਈ 140 ਅੰਕ ਯਾਨੀ 0.6 ਫੀਸਦੀ ਦੀ ਗਿਰਾਵਟ ਨਾਲ 22,572 ਦੇ ਪੱਧਰ 'ਤੇ, ਹੈਂਗ ਸੇਂਗ 173 ਅੰਕ ਯਾਨੀ 0.6 ਫੀਸਦੀ ਡਿੱਗ ਕੇ 28,631 ਦੇ ਪੱਧਰ 'ਤੇ, ਐੱਸ.ਜੀ.ਐੱਕਸ. ਨਿਫਟੀ 15 ਅੰਕ ਯਾਨੀ 0.15 ਫੀਸਦੀ ਦੇ ਵਾਧੇ ਨਾਲ 11,332 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਕੋਰਿਆਈ ਬਾਜ਼ਾਰ ਦਾ ਇੰਡੈਕਸ ਕੋਪਸੀ 0.15 ਫੀਸਦੀ ਡਿੱਗਿਆ ਹੈ, ਜਦੋਂਕਿ ਸਟੇਟਸ ਟਾਈਮਜ਼ 'ਚ 0.3 ਫੀਸਦੀ ਦੀ ਕਮਜ਼ੋਰੀ ਆਈ ਹੈ। ਤਾਈਵਾਨ ਇੰਡੈਕਸ ਦੀ ਚਾਲ ਸਪਾਟ ਨਜ਼ਰ ਆ ਰਹੀ ਹੈ। ਸ਼ੰਘਾਈ ਕੰਪੋਜ਼ਿਟ ਵੀ ਸਪਾਟ ਹੋ ਕੇ ਕਾਰੋਬਾਰ ਕਰ ਰਿਹਾ ਹੈ।

ਟਾਪ ਗੇਨਰਜ਼
ਆਈ.ਸੀ.ਆਈ.ਸੀ.ਆਈ. ਬੈਂਕ, ਐੱਸ.ਬੀ.ਆਈ., ਐੱਚ.ਸੀ.ਐੱਲ. ਟੇਕ, ਟੇਕ ਮਹਿੰਦਰਾ, ਹੀਰੋ ਮੋਟੋਕਾਰਪ, ਰਿਲਾਇੰਸ
ਟਾਪ ਲੂਜ਼ਰਜ਼
ਭਾਰਤੀ ਏਅਰਟੈੱਲ, ਗ੍ਰਾਸਿਮ, ਕੋਟਕ ਮਹਿੰਦਰਾ, ਸਿਪਲਾ,ਵਿਪਰੋ,ਇੰਫੋਸਿਸ, ਐੱਚ.ਡੀ.ਐੱਫ.ਸੀ. ਬੈਂਕ ਆਈਡੀਆ।


Related News