ਸ਼ੰਘਾਈ 0.8% ਦੀ ਮਜਬੂਤੀ ਨਾਲ ਹਰੇ ਨਿਸ਼ਾਨ 'ਤੇ, ਜਾਣੋ ਬਾਕੀ ਬਾਜ਼ਾਰਾਂ ਦਾ ਹਾਲ
Wednesday, May 15, 2019 - 08:11 AM (IST)

ਨਵੀਂ ਦਿੱਲੀ— ਬੁੱਧਵਾਰ ਨੂੰ ਏਸ਼ੀਆਈ ਬਾਜ਼ਾਰਾਂ 'ਚ ਕਾਰੋਬਾਰ ਦੌਰਾਨ ਚੀਨ ਦਾ ਸ਼ੰਘਾਈ ਕੰਪੋਜ਼ਿਟ, ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ ਮਜਬੂਤੀ 'ਚ ਕਾਰੋਬਾਰ ਕਰ ਰਹੇ ਹਨ। ਹਾਲਾਂਕਿ ਸਿੰਗਾਪੁਰ 'ਚ ਐੱਨ. ਐੱਸ. ਈ.-50 ਦਾ ਐੱਸ. ਜੀ. ਐਕਸ. ਨਿਫਟੀ ਤੇ ਜਪਾਨ ਦਾ ਨਿੱਕੇਈ ਮਿਲੇ-ਜੁਲੇ ਹਨ।
ਉੱਥੇ ਹੀ, ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ ਹਲਕੀ ਗਿਰਾਵਟ 'ਚ ਹੈ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.8 ਫੀਸਦੀ ਚੜ੍ਹ ਕੇ 2,909.86 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 1.50 ਅੰਕ ਯਾਨੀ 0.01 ਫੀਸਦੀ ਦੀ ਮਜਬੂਤੀ ਨਾਲ 11,262 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਹਾਂਗਕਾਂਗ ਦਾ ਹੈਂਗ ਸੈਂਗ ਬਾਜ਼ਾਰ 180 ਅੰਕ ਯਾਨੀ 0.7 ਫੀਸਦੀ ਵੱਧ ਕੇ 28,306.28 'ਤੇ ਹੈ। ਉੱਥੇ ਹੀ, ਜਪਾਨ ਦਾ ਬਾਜ਼ਾਰ ਨਿੱਕੇਈ 8 ਅੰਕ ਯਾਨੀ 0.04 ਫੀਸਦੀ ਮਜਬੂਤ ਹੋ ਕੇ 21,073 ਦੇ ਪੱਧਰ 'ਤੇ ਹੈ। ਨਿੱਕੇਈ ਤੇ ਐੱਸ. ਜੀ. ਐਕਸ. ਨਿਫਟੀ 'ਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ, ਦੱਖਣੀ ਕੋਰੀਆ ਦਾ ਕੋਸਪੀ ਇੰਡੈਕਸ 0.6 ਫੀਸਦੀ ਮਜਬੂਤ ਹੈ ਤੇ 2,094 'ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ। ਸਿੰਗਾਪੁਰ ਦਾ ਬਾਜ਼ਾਰ ਸਟ੍ਰੇਟਸ ਟਾਈਮਜ਼ 0.1 ਫੀਸਦੀ ਦੀ ਗਿਰਾਵਟ 'ਚ 3,220 'ਤੇ ਕਾਰੋਬਾਰ ਕਰ ਰਿਹਾ ਹੈ।