ਕੱਚਾ ਤੇਲ ਡਿੱਗਾ, ਸ਼ੇਅਰ ਬਾਜ਼ਾਰ ਨੇ ਮਾਰੀ ਛਾਲ

Friday, Dec 07, 2018 - 01:23 PM (IST)

ਕੱਚਾ ਤੇਲ ਡਿੱਗਾ, ਸ਼ੇਅਰ ਬਾਜ਼ਾਰ ਨੇ ਮਾਰੀ ਛਾਲ

ਮੁੰਬਈ : ਡਾਲਰ ਦੇ ਮੁਕਾਬਲੇ ਰੁਪਏ 'ਚ ਮਜ਼ਬੂਤੀ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਨਾਲ ਮੁੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਸੂਚਕਾਂਕ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ 200 ਅੰਕ ਸੁਧਰ ਕੇ 35,540.49 ਅੰਕ 'ਤੇ ਪਹੁੰਚ ਗਿਆ ਹੈ। ਡਾਲਰ ਦੇ ਮੁਕਾਬਲੇ ਸ਼ੁਰੂਆਤੀ ਕਾਰੋਬਾਰੀ 'ਚ ਰੁਪਿਆ 46 ਪੈਸੇ ਸੁਧਰ ਕੇ 70.44 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ ਹੈ। ਮੁੰਬਈ ਸ਼ੇਅਰ ਬਾਜ਼ਾਰ ਦਾ ਸ਼ੇਅਰਾਂ 'ਤੇ ਆਧਾਰਿਤ ਸੰਵੇਦੀ ਸੂਚਕਾਂਕ ਸ਼ੁਰੂਆਤੀ ਕਾਰੋਬਾਰ 'ਚ 218.96 ਅੰਕ ਭਾਵ 0.62 ਫੀਸਦੀ ਚੜ੍ਹ ਕੇ 35,531.09 ਅੰਕ 'ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਸੈਂਸੈਕਸ ਵੀਰਵਾਰ ਨੂੰ 572.28 ਅੰਕ ਭਾਵ 1.59 ਫੀਸਦੀ ਡਿੱਗ ਕੇ 35,312 ਅੰਕ 'ਤੇ ਬੰਦ ਹੋਇਆ ਸੀ। ਉੱਧਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸ਼ੁਰੂਆਤੀ ਦੌਰ 'ਚ 38.55 ਅੰਕ ਭਾਵ 0.36 ਫੀਸਦੀ ਵਧ ਕੇ 10,639.70 ਅੰਕ 'ਤੇ ਪਹੁੰਚ ਗਿਆ ਹੈ। ਇਸ ਦੌਰਾਨ ਪਹਿਲੇ ਅੰਕੜਿਆਂ ਮੁਤਾਬਕ ਵਿਦੇਸ਼ੀ ਨਿਵੇਸ਼ਕਾਂ ਨੇ ਵੀਰਵਾਰ ਨੂੰ ਸ਼ੁੱਧ ਰੂਪ ਨਾਲ 72.47 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਜਦੋਂ ਘਰੇਲੂ ਸੰਸਥਾਗਤ ਨਿਵੇਸ਼ਕ 389.78 ਕਰੋੜ ਰੁਪਏ ਦੇ ਸ਼ੁੱਧ ਬਿਕਵਾਲ ਰਹੇ। ਹੋਰ ਏਸ਼ੀਆਈ ਬਾਜ਼ਾਰਾਂ 'ਚ, ਹਾਂਗਕਾਂਸ ਦਾ ਹੈਂਗਸੇਂਗ ਸੂਚਕਾਂਕ ਸ਼ੁਰੂਆਤੀ ਕਾਰੋਬਾਰ 'ਚ 0.27 ਫੀਸਦੀ, ਜਾਪਾਨ ਦਾ ਨਿੱਕੇਈ ਸੂਚਕਾਂਕ 0.45 ਫੀਸਦੀ ਅਤੇ ਸ਼ੰਘਾਈ ਕੰਪੋਜ਼ਿਟ ਸੂਚਕਾਂਕ 0.07 ਫੀਸਦੀ ਉੱਪਰ ਰਿਹਾ। ਅਮਰੀਕਾ ਦਾ ਡਾਓ ਜੋਂਸ ਇੰਡਸਟਰਲੀਅਲ ਸੂਚਕਾਂਕ ਵੀਰਵਾਰ ਨੂੰ 79.40 ਅੰਕ ਭਾਵ 0.32 ਫੀਸਦੀ ਡਿੱਗ ਕੇ 24,947.67 ਅੰਕ 'ਤੇ ਬੰਦ ਹੋਇਆ ਹੈ।


author

Aarti dhillon

Content Editor

Related News