ਦੁਨੀਆ ਭਰ ਦੇ ਸ਼ੇਅਰ ਬਾਜ਼ਾਰ ਢਹਿ-ਢੇਰੀ, ਨਿਵੇਸ਼ਕਾਂ ਨੂੰ ਅਰਬਾਂ ਦਾ ਨੁਕਸਾਨ
Saturday, Sep 17, 2022 - 01:08 PM (IST)
ਨਵੀਂ ਦਿੱਲੀ–ਯੂਰਪ ’ਚ ਅਗਸਤ ਮਹੀਨੇ ’ਚ ਰਿਟੇਲ ਮੰਗ ’ਚ ਆਈ ਕਮੀ ਅਤੇ ਸ਼ਿਪਿੰਗ ਕੰਪਨੀ ਫੈੱਡਐਕਸ ਵਲੋਂ ਗਲੋਬਲ ਅਰਥਵਿਵਸਥਾ ਨੂੰ ਲੈ ਕੇ ਦਿੱਤੀ ਗਈ ਚਿਤਾਵਨੀ ਤੋਂ ਬਾਅਦ ਸ਼ੁੱਕਰਵਾਰ ਨੂੰ ਦੁਨੀਆ ਭਰ ਦੇ ਬਾਜ਼ਾਰ ਢਹਿ-ਢੇਰੀ ਹੋ ਗਏ। ਇਸ ਨਾਲ ਦੁਨੀਆ ਭਰ ਦੇ ਨਿਵੇਸ਼ਕਾਂ ਨੂੰ ਅਰਬਾਂ ਰੁਪਏ ਦਾ ਨੁਕਸਾਨ ਹੋਇਆ ਹੈ। ਬਾਜ਼ਾਰਾਂ ’ਚ ਗਿਰਾਵਟ ਦੀ ਸ਼ੁਰੂਆਤ ਸਵੇਰੇ ਏਸ਼ੀਆਈ ਬਾਜ਼ਾਰਾਂ ਤੋਂ ਹੀ ਹੋ ਰਹੀ ਹੈ ਅਤੇ ਚੀਨ, ਜਾਪਾਨ ਅਤੇ ਹਾਂਗਕਾਂਗ ਸਮੇਤ ਕਈ ਇੰਡੈਕਸ ਲਾਲ ਨਿਸ਼ਾਨ ਨਾਲ ਬੰਦ ਹੋਏ।
ਇਹ ਵੀ ਪੜ੍ਹੋ-ਪਾਬੰਦੀ ਤੋਂ ਬਾਅਦ ਚੌਲਾਂ ਦੀਆਂ ਕੀਮਤਾਂ 'ਚ ਨਰਮੀ, ਘਟੇਗਾ ਨਿਰਯਾਤ
ਹਾਲਾਂਕਿ ਚੀਨ ਦਾ ਇੰਡਸਟ੍ਰੀਅਲ ਪ੍ਰੋਡਕਸ਼ਨ ਅਤੇ ਰਿਟੇਲ ਦੀ ਵਿਕਰੀ ਦਾ ਅਗਸਤ ਦਾ ਡਾਟਾ ਉਮੀਦ ਤੋਂ ਵੀ ਬਿਹਤਰ ਰਿਹਾ ਪਰ ਇਸ ਦੇ ਬਾਵਜੂਦ ਅਮਰੀਕਾ ਤੋਂ ਆ ਰਹੀ ਮੰਦੀ ਦੀ ਹਨ੍ਹੇਰੀ ਨੇ ਬਾਜ਼ਾਰ ਨੂੰ ਆਪਣੀ ਲਪੇਟ ’ਚ ਲੈ ਲਿਆ ਅਤੇ ਸ਼ੰਘਾਈ ਕੰਪੋਜ਼ਿਟ 2.3 ਫੀਸਦੀ ਦੀ ਗਿਰਾਵਟ ਨਾਲ 3126.40 ਅੰਕਾਂ ’ਤੇ ਬੰਦ ਹੋਇਆ ਜਦ ਕਿ ਜਾਪਾਨ ਦਾ ਇੰਡੈਕਸ ਨਿੱਕੇਈ-225 ਵਿਚ ਵੀ 1.11 ਫੀਸਦੀ ਦੀ ਗਿਰਾਵਟ ਦੇਖੀ ਗਈ ਅਤੇ ਇਹ 27567.65 ’ਤੇ ਬੰਦ ਹੋਇਆ। ਇਸ ਤਰ੍ਹਾਂ ਹਾਂਗਕਾਂਗ ਦਾ ਇੰਡੈਕਸ ਹੈਂਗਸੇਂਗ 0.89 ਫੀਸਦੀ ਦੀ ਗਿਰਾਵਟ ਨਾਲ 18761.6 ਅੰਕਾਂ ’ਤੇ ਬੰਦ ਹੋਇਆ। ਕੋਰੀਆ ਦੇ ਕਾਸਪੀ ’ਚ ਵੀ ਗਿਰਾਵਟ ਦੇਖੀ ਗਈ ਅਤੇ ਇਹ 0.79 ਫੀਸਦੀ ਦੀ ਗਿਰਾਵਟ ਨਾਲ 2382.78 ’ਤੇ ਬੰਦ ਹੋਇਆ। ਦੁਪਹਿਰ ਹੁੰਦੇ-ਹੁੰਦੇ ਯੂਰਪ ’ਚ ਅਗਸਤ ਦੀ ਰਿਟੇਲ ਵਿਕਰੀ ਦੇ ਅੰਕੜੇ ਆਏ ਅਤੇ ਇਹ ਅੰਕੜੇ ਅਰਥਵਿਵਸਥਾ ’ਚ ਮੰਦੀ ਵੱਲ ਇਸ਼ਾਰਾ ਕਰ ਰਹੇ ਸਨ।
ਇਨ੍ਹਾਂ ਅੰਕੜਿਆਂ ਦੇ ਆਉਂਦੇ ਹੀ ਬਾਜ਼ਾਰ ਡਿਗ ਗਿਆ ਅਤੇ ਯੂ. ਕੇ. ਵਿਚ ਐੱਫ. ਟੀ. ਐੱਸ. ਸੀ. ਅਤੇ ਜਰਮਨੀ ’ਚ ਡੀ. ਏ. ਐਕਸ. ਅਤੇ ਫ੍ਰਾਂਸ ’ਚ ਸੀ. ਏ. ਸੀ. ਇੰਡੈਕਸ ਲਾਲ ਨਿਸ਼ਾਨ ਨਾਲ ਕਾਰੋਬਾਰ ਕਰਦੇ ਹੋਏ ਨਜ਼ਰ ਆਏ ਅਤੇ ਸ਼ਾਮ ਨੂੰ ਅਮਰੀਕਾ ’ਚ ਵੀ ਬਾਜ਼ਾਰ ਲਾਲ ਨਿਸ਼ਾਨ ਦੇ ਨਾਲ ਹੀ ਕਾਰੋਬਾਰ ਕਰਦੇ ਰਹੇ।
ਇਹ ਵੀ ਪੜ੍ਹੋ-ਭਾਰਤੀ ਬਾਜ਼ਾਰ 'ਚ ਬਿਕਵਾਲੀ ਹਾਵੀ, 500 ਅੰਕਾਂ ਤੱਕ ਫਿਸਲਿਆ ਸੈਂਸੈਕਸ
ਡਾਲਰ ਦੇ ਮੁਕਾਬਲੇ ਪੌਂਡ 37 ਸਾਲਾਂ ਦੇ ਹੇਠਲੇ ਪੱਧਰ ’ਤੇ
ਯੂਰਪ ਦੀ ਅਰਥਵਿਵਸਥਾ ’ਚ ਮੰਦੀ ਦੀ ਆਹਟ ਦੇਖ ਕੇ ਡਾਲਰ ਦੇ ਮੁਕਾਬਲੇ ਪੌਂਡ ਦੀ ਕੀਮਤ 1.14 ਡਾਲਰ ਪ੍ਰਤੀ ਪੌਂਡ ਤੱਕ ਡਿਗ ਗਈ। ਇਹ ਪੌਂਡ ’ਚ 1985 ਤੋਂ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ। ਸ਼ੁੱਕਰਵਾਰ ਨੂੰ ਕਾਰੋਬਾਰੀ ਸੈਸ਼ਨ ਦੌਰਾਨ ਲੰਡਨ ਦੀ ਐਕਸਚੇਂਜ ’ਚ 1 ਪੌਂਡ ਦੀ ਕੀਮਤ 1.13 ਡਾਲਰ ਦੇ ਹੇਠਲੇ ਪੱਧਰ ’ਤੇ ਪਹੁੰਚ ਗਈ। ਦਰਅਸਲ ਯੂ. ਕੇ. ਦੀ ਕਰੰਸੀ ’ਚ ਇਹ ਗਿਰਾਵਟ ਅਗਸਤ ਮਹੀਨੇ ਦੀ ਰਿਟੇਲ ਵਿਕਰੀ ਦੇ ਅੰਕੜਿਆਂ ਤੋਂ ਬਾਅਦ ਦੇਖਣ ਨੂੰ ਮਿਲੀ। ਇਸ ਨਾਲ ਬਾਜ਼ਾਰ ’ਚ ਇਹ ਸੰਕੇਤ ਗਿਆ ਕਿ ਯੂਰਪ ਦੀ ਅਰਥਵਿਵਸਥਾ ਮੰਦੀ ਵੱਲ ਵਧ ਰਹੀ ਹੈ, ਜਿਸ ਦਾ ਅਸਰ ਯੂਰਪ ਦੀ ਕਰੰਸੀ ’ਤੇ ਦੇਖਣ ਨੂੰ ਮਿਲੇਗਾ।
ਚੀਨ ’ਚ ਰਿਟੇਲ ਵਿਕਰੀ ਅਤੇ ਇੰਡਸਟ੍ਰੀਅਲ ਪ੍ਰੋਡਕਸ਼ਨ ਵਧਿਆ
ਸ਼ੁੱਕਰਵਾਰ ਨੂੰ ਚੀਨ ਨੇ ਅਗਸਤ ਮਹੀਨੇ ਦੇ ਆਪਣੇ ਰਿਟੇਲ ਸੇਲ ਦੇ ਅੰਕੜੇ ਪੇਸ਼ ਕੀਤੇ ਅਤੇ ਚੀਨ ’ਚ ਪਿਛਲੇ ਸਾਲ ਅਗਸਤ ਦੇ ਮੁਕਾਬਲੇ ਇਸ ਸਾਲ ਰਿਟੇਲ ਵਿਕਰੀ ’ਚ 5.4 ਫੀਸਦੀ ਦਾ ਵਾਧਾ ਦੇਖਿਆ ਗਿਆ। ਪਿਛਲੇ ਮਹੀਨੇ ਚੀਨ ’ਚ ਰਿਟੇਲ ਵਿਕਰੀ 2.7 ਫੀਸਦੀ ਰਹੀ ਸੀ ਅਤੇ ਅਗਸਤ ਮਹੀਨੇ ’ਚ ਰਿਟੇਲ ਵਿਕਰੀ 3.5 ਫੀਸਦੀ ਰਹਿਣ ਦਾ ਅਨੁਮਾਨ ਹੈ। ਇਸ ਤਰ੍ਹਾਂ ਇੰਡਸਟ੍ਰੀਅਲ ਪ੍ਰੋਡਕਸ਼ਨ ਵੀ ਅਗਸਤ ਦੇ ਮਹੀਨੇ ’ਚ 4.2 ਫੀਸਦੀ ਰਹੀ ਜਦ ਕਿ ਇਸ ਦੇ 3.8 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਜੁਲਾਈ ’ਚ ਵੀ ਚੀਨ ਦਾ ਇੰਡਸਟ੍ਰੀਅਲ ਪ੍ਰੋਡਕਸ਼ਨ 3.8 ਫੀਸਦੀ ਰਿਹਾ ਸੀ।
ਸੋਨਾ ਹੋਇਆ ਸਸਤਾ
ਭਾਰਤੀ ਬਾਜ਼ਾਰ ਤੋਂ ਲੈ ਕੇ ਵਿਦੇਸ਼ੀ ਬਾਜ਼ਾਰ ਤੱਕ ਸੋਨੇ ਦੀਆਂ ਕੀਮਤਾਂ ’ਚ ਗਿਰਾਵਟ ਦਰਜ ਕੀਤੀ ਗਈ। ਸਪੌਟ ਮਾਰਕੀਟ ’ਚ ਸੋਨੇ ਦੀ ਕੀਮਤ ਆਪਣੇ 2 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈ। ਅੱਜ ਗਲੋਬਲ ਮਾਰੀਕਟ ’ਚ ਸੋਨੇ ਦਾ ਭਾਅ 1,661 ਡਾਲਰ ’ਤੇ ਆ ਗਿਆ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ਉੱਤੇ ਅੱਜ ਸੋਨੇ ਦੀ ਕੀਮਤ ਵੀ 92 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਨਾਲ 49,220 ਰੁਪਏ ਦਰਜ ਕੀਤੀ ਗਈ। ਗਲੋਬਲ ਬਾਜ਼ਾਰਾਂ ਦੇ ਰੁਖ ਨੂੰ ਦੇਖਦੇ ਹੋਏ ਸੋਨੇ ਦੀਆਂ ਕੀਮਤਾਂ ’ਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।