ਰੁਪਏ ਦੀ ਚਾਲ ਅਤੇ ਆਕਰਸ਼ਿਕ ਅੰਕੜੇ ਤੈਅ ਕਰਨਗੇ ਸ਼ੇਅਰ ਬਾਜ਼ਾਰ ਦਾ ਰੁੱਖ

10/14/2018 3:32:41 PM

ਮੁੰਬਈ—ਲਗਾਤਾਰ ਪੰਜ ਹਫਤੇ ਦੀ ਗਿਰਾਵਟ ਝੱਲਣ ਤੋਂ ਬਾਅਦ ਬੀਤੇ ਹਫਤੇ ਹਰੇ ਨਿਸ਼ਾਨ 'ਚ ਆਏ ਘਰੇਲੂ ਬਾਜ਼ਾਰ ਦੀ ਦਿਸ਼ਾ ਅਗਲੇ ਹਫਤੇ ਵੀ ਸੰਸਾਰਕ ਸੰਕੇਤਾਂ ਦੇ ਨਾਲ ਭਾਰਤੀ ਮੁਦਰਾ ਦੀ ਚਾਲ ਅਤੇ ਕੱਚੇ ਤੇਲ ਦੇ ਉਤਾਰ-ਚੜ੍ਹਾਅ ਨਾਲ ਤੈਅ ਹੋਵੇਗੀ। ਇਸ ਤੋਂ ਇਲਾਵਾ ਥੋਕ ਮਹਿੰਗਾਈ ਦਰ ਦੇ ਅੰਕੜੇ ਅਤੇ ਕੰਪਨੀਆਂ ਦੇ ਤਿਮਾਹੀ ਨਤੀਜੇ ਵੀ ਨਿਵੇਸ਼ਕਾਂ ਦੇ ਰੁੱਖ ਨੂੰ ਪ੍ਰਭਾਵਿਤ ਕਰਨਗੇ। ਬੀਤੇ ਹਫਤੇ 'ਚ ਸ਼ੇਅਰ ਬਾਜ਼ਾਰ 'ਚ ਕਾਫੀ ਉਤਾਰ-ਚੜ੍ਹਾਅ ਰਿਹਾ ਪਰ ਸ਼ੁੱਕਰਵਾਰ ਨੂੰ ਨਿਵੇਸ਼ਕਾਂ ਦੀ ਭਾਰੀ ਲਿਵਾਲੀ ਦੇ ਦਮ 'ਤੇ ਸ਼ੇਅਰ ਬਾਜ਼ਾਰ ਤੇਜ਼ ਛਲਾਂਗ ਲਗਾ ਕੇ ਲਗਾਤਾਰ ਪੰਜਵੇਂ ਹਫਤੇ ਦੀ ਗਿਰਾਵਟ ਤੋਂ ਉਭਰਨ 'ਚ ਕਾਮਯਾਬ ਰਿਹਾ। 
ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲੇ ਸੰਵੇਦੀ ਸੂਚਕਾਂਕ ਸੈਂਸੈਕਸ ਪਿਛਲੇ ਹਫਤੇ ਦੌਰਾਨ 356.59 ਅੰਕ ਭਾਵ 1.03 ਫੀਸਦੀ ਦੇ ਉਛਾਲ ਦੇ ਨਾਲ 34,733.58 ਅੰਕ 'ਤੇ ਅਤੇ ਐੱਨ.ਐੱਸ.ਈ. ਦਾ ਨਿਫਟੀ 156.05 ਅੰਕ ਭਾਵ 1.51 ਫੀਸਦੀ ਦੇ ਹਫਤਾਵਾਰੀ ਵਾਧੇ 'ਚ 10,472.50 ਅੰਕ 'ਤੇ ਪਹੁੰਚ ਗਿਆ ਹੈ। ਇਸ ਦੌਰਾਨ ਮੱਧ ਅਤੇ ਛੋਟੀਆਂ ਕੰਪਨੀਆਂ 'ਚੋਂ ਵੀ ਲਿਵਾਲੀ ਦਾ ਜ਼ੋਰ ਰਿਹਾ ਹੈ ਜਿਸ ਨਾਲ ਬੀ.ਐੱਸ.ਈ ਦਾ ਮਿਡਕੈਪ 282.41 ਅੰਕ ਭਾਵ 2.01 ਫੀਸਦੀ ਦੇ ਵਾਧੇ ਦੇ ਨਾਲ 14,286.22 ਅੰਕ 'ਤੇ ਅਤੇ ਸਮਾਲਕੈਪ 319.17 ਅੰਕ ਭਾਵ 2.3 ਫੀਸਦੀ ਦੇ ਉਛਾਲ ਦੇ ਨਾਲ 14,159.43 ਅੰਕ 'ਤੇ ਪਹੁੰਚ ਗਿਆ ਹੈ। ਸਮੀਖਿਆਧੀਨ ਹਫਤੇ ਦੌਰਾਨ ਭਾਰਤੀ ਮੁਦਰਾ 'ਚ 19 ਪੈਸੇ ਦੀ ਹਫਤਾਵਾਰੀ ਤੇਜ਼ੀ ਦਰਜ ਕੀਤੀ ਗਈ ਅਤੇ ਇਹ ਸ਼ੁੱਕਰਵਾਰ ਨੂੰ 73.57 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਈ। ਪਰ ਹਫਤਾਵਾਰੀ ਵਾਧਾ ਬਣਾਉਣ ਵਾਲਾ ਰੁਪਿਆ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਦੇ ਵਾਧੇ ਦੇ ਦਬਾਅ 'ਚ ਪਿਛਲੇ ਮੰਗਲਵਾਰ ਨੂੰ ਹੁਣ ਤੱਕ ਦੇ ਰਿਕਾਰਡ ਹਫਲੇ ਪੱਧਰ 74.39 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ ਸੀ। ਕੱਚਾ ਤੇਲ ਇਸ ਦੌਰਾਨ ਕਰੀਬ ਪੰਜ ਡਾਲਰ ਪ੍ਰਤੀ ਬੈਰਲ ਸਸਤਾ ਹੋ ਕੇ 81 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ ਹੈ ਜਿਸ ਨਾਲ ਭਾਰਤੀ ਮੁਦਰਾ ਨੂੰ ਸਮਰਥਨ ਮਿਲਿਆ ਅਤੇ ਨਿਵੇਸ਼ਕਾਂ ਦਾ ਭਰੋਸਾ ਵਧਿਆ। 
ਅਗਲੇ ਹਫਤੇ ਵੀ ਕੱਚੇ ਤੇਲ ਦੀਆਂ ਕੀਮਤਾਂ ਅਤੇ ਰੁਪਏ ਦੇ ਉਤਾਰ-ਚੜ੍ਹਾਅ ਦਾ ਅਸਰ ਸ਼ੇਅਰ ਬਾਜ਼ਾਰ 'ਤੇ ਦਿਖੇਗਾ। ਇਸ ਤੋਂ ਇਲਾਵਾ ਕੰਪਨੀਆਂ ਦੇ ਤਿਮਾਹੀ ਨਤੀਜੇ ਵੀ ਨਿਵੇਸ਼ਕਾਂ ਦੇ ਰੁੱਖ ਨੂੰ ਤੈਅ ਕਰਨਗੇ। ਅਗਲੇ ਹਫਤੇ 15 ਅਕਤੂਬਰ ਨੂੰ ਇੰਡਸਇੰਡ ਬੈਂਕ, 16 ਅਕਤੂਬਰ ਨੂੰ ਇੰਫੋਸਿਸ, ਕ੍ਰਿਸਿਲ ਹੀਰੋ ਮੋਟੋਕਾਰਪ ਅਤੇ ਜੰਮੂ ਕਸ਼ਮੀਰ ਬੈਂਕ ਅਤੇ 17 ਅਕਤੂਬਰ ਨੂੰ ਰਿਲਾਇੰਸ ਦੇ ਦੂਜੀ ਤਿਮਾਹੀ ਦੇ ਨਤੀਜੇ ਜਾਰੀ ਹੋਣੇ ਹਨ। ਸੰਸਾਰਕ ਪੱਧਰ 'ਤੇ ਹੋਣ ਵਾਲੀ ਉਥਲ-ਪੁਥਲ 'ਤੇ ਨਿਵੇਸ਼ਕਾਂ ਦੀ ਨਜ਼ਰ ਹੋਵੇਗੀ।


Related News