ਸ਼ੇਅਰ ਬਾਜ਼ਾਰ : ਸੈਂਸੈਕਸ 'ਚ 133 ਅੰਕਾਂ ਦਾ ਉਛਾਲ ਤੇ ਨਿਫਟੀ 16300 ਦੇ ਪਾਰ ਖੁੱਲ੍ਹਿਆ

Monday, May 23, 2022 - 10:26 AM (IST)

ਸ਼ੇਅਰ ਬਾਜ਼ਾਰ : ਸੈਂਸੈਕਸ 'ਚ 133 ਅੰਕਾਂ ਦਾ ਉਛਾਲ ਤੇ ਨਿਫਟੀ 16300 ਦੇ ਪਾਰ ਖੁੱਲ੍ਹਿਆ

ਮੁੰਬਈ - ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 133 ਅੰਕ ਭਾਵ 0.25% ਦੇ ਵਾਧੇ ਨਾਲ 54,459.95 'ਤੇ ਖੁੱਲ੍ਹਿਆ, ਜਦੋਂ ਕਿ ਨਿਫਟੀ 24 ਅੰਕ ਵਧ ਕੇ 16290 'ਤੇ ਖੁੱਲ੍ਹਿਆ। ਸੈਂਸੈਕਸ ਦੇ 30 ਸ਼ੇਅਰਾਂ ਵਿਚੋਂ 25 ਵਾਧੇ ਨਾਲ ਕਾਰੋਬਾਰ ਕਰ ਰਹੇ ਹਨ ਅਤੇ ਬਾਕੀ 5 ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੋਮਵਾਰ ਨੂੰ ਭਾਰਤੀ ਰੁਪਿਆ 77.68 ਪ੍ਰਤੀ ਡਾਲਰ 'ਤੇ ਖੁੱਲ੍ਹਿਆ, ਜਦਕਿ ਸ਼ੁੱਕਰਵਾਰ ਨੂੰ ਇਹ 77.54 'ਤੇ ਬੰਦ ਹੋਇਆ।

ਅਸ਼ੋਕ ਲੇਲੈਂਡ, ਮਾਰੂਤੀ ਸੁਜ਼ੂਕੀ, ਐੱਮਐਂਡਐੱਮ ਅਤੇ ਹੀਰੋ ਮੋਟੋਕਾਰਪ ਨੇ ਆਟੋ ਸ਼ੇਅਰ ਦੀ ਅਗਵਾਈ ਕੀਤੀ। ਬੀਐਸਈ ਮਿਡਕੈਪ ਵਿੱਚ 20 ਲਾਭ ਅਤੇ 10 ਗਿਰਾਵਟ ਦਰਜ ਕੀਤੀ ਗਈ ਹੈ।ਲਗਭਗ 1563 ਸ਼ੇਅਰ ਵਧੇ, 531 ਸ਼ੇਅਰਾਂ ਵਿੱਚ ਗਿਰਾਵਟ ਅਤੇ 98 ਵਿੱਚ ਕੋਈ ਬਦਲਾਅ ਨਹੀਂ ਹੋਇਆ।

ਟਾਪ ਗੇਨਰਜ਼

ਐੱਨਟੀਪੀਸੀ, ਮਾਰੂਤੀ, ਵਿਪਰੋ, ਟਾਈਟਨ, ਬਜਾਜ ਫਾਇਨਾਂਸ , ਨੈਸਲੇ ਇੰਡੀਆ, ਬਜਾਜ ਫਿਨਸਰਵ, ਡਾ. ਰੈੱਡੀ

ਟਾਪ ਲੂਜ਼ਰਜ਼

ਆਈਸੀਆਈਸੀਆਈ ਬੈਂਕ, ਹਿੰਦੁਸਤਾਨ ਯੂਨਿਲੀਵਰ, ਭਾਰਤੀ ਏਅਰਟੈੱਲ, ਐੱਚਡੀਐੱਫਸੀ ਬੈਂਕ, ਟਾਟਾ ਸਟੀਲ

ਟਾਪ-5 ’ਚੋਂ 3 ਕੰਪਨੀਆਂ ਦਾ ਮਾਰਕੀਟ ਕੈਪ ਵਧਿਆ , ਰਿਲਾਇੰਸ ਨੂੰ ਹੋਇਆ ਤਕਡ਼ਾ ਮੁਨਾਫਾ

ਸੈਂਸੈਕਸ ਦੀ ਟਾਪ 5 ਕੰਪਨੀਆਂ ’ਚੋਂ 3 ਦੇ ਬਾਜ਼ਾਰ ਲੇਖਾ-ਜੋਖਾ (ਮਾਰਕੀਟ ਕੈਪ) ’ਚ ਲੰਘੇ ਹਫ਼ਤੇ ਸਮੂਹਿਕ ਰੂਪ ਨਾਲ 1,78,650.71 ਕਰੋਡ਼ ਰੁਪਏ ਦੀ ਵਾਧਾ ਹੋਇਆ। ਸਭ ਤੋਂ ਵੱਧ ਮੁਨਾਫ਼ਾੇ ’ਚ ਰਿਲਾਇੰਸ ਇੰਡਸਟਰੀਜ਼ ਰਹੀ। ਬੀਤੇ ਹਫ਼ਤੇ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,532.77 ਅੰਕ ਜਾਂ 2.90 ਫ਼ੀਸਦੀ ਚੜ੍ਹ ਗਿਆ। ਸਮੀਖਿਆ ਅਧੀਨ ਹਫ਼ਤੇ ’ਚ ਰਿਲਾਇੰਸ ਇੰਡਸਟਰੀਜ਼, ਐੱਚ. ਡੀ. ਐੱਫ. ਸੀ. ਬੈਂਕ ਤੇ ਹਿੰਦੁਸਤਾਨ ਯੂਨਿਲੀਵਰ ਦੇ ਬਾਜ਼ਾਰ ਪੂੰਜੀਕਰਨ ਵਾਧਾ ਹੋਇਆ। ਉਥੇ ਹੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਤੇ ਇੰਫੋਸਿਸ ਦਾ ਬਾਜ਼ਾਰ ਲੇਖਾ ਜੋਖਾ ਘੱਟ ਗਿਆ।

ਹਫ਼ਤੇ ਦੌਰਾਨ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਣ 1,31,320.8 ਕਰੋੜ ਵਧ ਕੇ 17,73,889.78 ਕਰੋਡ਼ ਰੁਪਏ ’ਤੇ ਪਹੁੰਚ ਗਿਆ। ਹਿੰਦੁਸਤਾਨ ਯੂਨਿਲੀਵਰ ਦਾ ਬਾਜ਼ਾਰ ਲੇਖਾ ਜੋਖਾ 30,814.89 ਕਰੋਡ਼ ਦੇ ਵਾਧੇ ਨਾਲ 5,46,397.45 ਕਰੋਡ਼ ਰੁਪਏ ਰਿਹਾ। ਇਸੇ ਤਰ੍ਹਾਂ ਐੱਚ. ਡੀ. ਐੱਫ. ਸੀ. ਬੈਂਕ ਦੀ ਬਾਜ਼ਾਰ ਹੈਸੀਅਤ 16,515.02 ਕਰੋਡ਼ ਦੇ ਉਛਾਲ ਨਾਲ 7, 33,156.15 ਕਰੋਡ਼ ਰੁਪਏ ’ਤੇ ਪਹੁੰਚ ਗਈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News