ਸ਼ੇਅਰ ਬਾਜ਼ਾਰ : ਸੈਂਸੈਕਸ 53688 ਦੇ ਪੱਧਰ 'ਤੇ ਖੁੱਲ੍ਹਿਆ ਅਤੇ ਨਿਫਟੀ 16000 ਦੇ ਪਾਰ

Thursday, Jul 14, 2022 - 10:29 AM (IST)

ਸ਼ੇਅਰ ਬਾਜ਼ਾਰ : ਸੈਂਸੈਕਸ 53688 ਦੇ ਪੱਧਰ 'ਤੇ ਖੁੱਲ੍ਹਿਆ ਅਤੇ ਨਿਫਟੀ 16000 ਦੇ ਪਾਰ

ਮੁੰਬਈ - ਗਲੋਬਲ ਬਾਜ਼ਾਰਾਂ 'ਚ ਮੰਦੀ ਦੇ ਬਾਵਜੂਦ ਭਾਰਤੀ ਬਾਜ਼ਾਰ ਹਰੇ ਨਿਸ਼ਾਨ 'ਚ ਖੁੱਲ੍ਹੇ ਹਨ। ਸੈਂਸੈਕਸ 174 ਅੰਕਾਂ ਦੇ ਵਾਧੇ ਨਾਲ 53688 'ਤੇ ਅਤੇ ਨਿਫਟੀ 52 ਅੰਕਾਂ ਦੇ ਵਾਧੇ ਨਾਲ 16018 'ਤੇ ਖੁੱਲ੍ਹਿਆ। ਪਿਛਲੇ ਸੈਸ਼ਨ 'ਚ ਬੁੱਧਵਾਰ ਨੂੰ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 372.46 ਅੰਕ ਜਾਂ 0.69 ਫੀਸਦੀ ਡਿੱਗ ਕੇ 53,514.15 'ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਨੈਸ਼ਨਲ ਸਟਾਕ ਦਾ ਨਿਫਟੀ ਵੀ 91.65 ਅੰਕ ਭਾਵ 0.57 ਫੀਸਦੀ ਦੀ ਗਿਰਾਵਟ ਨਾਲ 15,966.65 'ਤੇ ਆ ਗਿਆ। ਇਸ ਦੌਰਾਨ, ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.69 ਫੀਸਦੀ ਵਧ ਕੇ 100.23 ਡਾਲਰ ਪ੍ਰਤੀ ਬੈਰਲ ਹੋ ਗਿਆ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ ਬੁੱਧਵਾਰ ਨੂੰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ 2,839.52 ਕਰੋੜ ਰੁਪਏ ਦੇ ਸ਼ੇਅਰ ਵੇਚੇ।

ਜੂਨ ਦੇ ਮਹਿੰਗਾਈ ਦੇ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਅਮਰੀਕੀ ਬਾਜ਼ਾਰਾਂ 'ਚ ਕਾਫੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਡਾਓ ਜੋਂਸ 450 ਅੰਕ ਦੇ ਦਾਇਰੇ 'ਚ 200 ਅੰਕ ਡਿੱਗ ਕੇ ਬੰਦ ਹੋਇਆ, ਜਦਕਿ ਨੈਸਡੈਕ 'ਚ ਵੀ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ ਹੈ। ਫਿਊਚਰ ਟਰੇਡਿੰਗ ਦੇ ਐਕਸਪਾਇਰੀ ਵਾਲੇ ਦਿਨ ਫਾਰਮਾ ਅਤੇ ਇੰਫਰਾ ਸੈਕਟਰ ਦੇ ਸ਼ੇਅਰਾਂ 'ਚ ਬਾਜ਼ਾਰ 'ਚ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ, ਜਦੋਂ ਕਿ ਆਈਟੀ ਅਤੇ ਮੈਟਲ ਸੈਕਟਰ ਦੇ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਯੂਰਪ ਦੇ ਬਾਜ਼ਾਰਾਂ 'ਚ 1 ਫੀਸਦੀ ਤੱਕ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਏਸ਼ਿਆਈ ਬਾਜ਼ਾਰ ਦੀ ਗੱਲ ਕਰੀਏ ਤਾਂ ਇੱਥੇ ਵੀ ਵਿਕਰੀ ਹੋ ਰਹੀ ਹੈ। SGX ਨਿਫਟੀ 37 ਅੰਕਾਂ ਦੀ ਗਿਰਾਵਟ ਨਾਲ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਿਹਾ ਹੈ।

ਹੋਰ ਏਸ਼ੀਆਈ ਬਾਜ਼ਾਰਾਂ 'ਚ ਟੋਕੀਓ, ਸਿਓਲ, ਸ਼ੰਘਾਈ ਅਤੇ ਹਾਂਗਕਾਂਗ ਦੇ ਬਾਜ਼ਾਰ ਹਰੇ ਰੰਗ 'ਚ ਕਾਰੋਬਾਰ ਕਰ ਰਹੇ ਸਨ। ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਘਾਟੇ ਨਾਲ ਬੰਦ ਹੋਏ। ਪਿਛਲੇ ਸੈਸ਼ਨ 'ਚ ਬੁੱਧਵਾਰ ਨੂੰ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 372.46 ਅੰਕ ਜਾਂ 0.69 ਫੀਸਦੀ ਡਿੱਗ ਗਿਆ ਸੀ।

ਬਜ਼ਾਰ ਤੋਂ ਇਕ ਅਹਿਮ ਖਬਰ ਆ ਰਹੀ ਹੈ ਕਿ ਹੁਣ NCDEX 'ਤੇ ਮਸਾਲਿਆਂ 'ਤੇ ਵਪਾਰ ਕਰਨ ਵਾਲੇ ਵਿਕਲਪਾਂ ਨੂੰ ਸੇਬੀ ਦੀ ਮਨਜ਼ੂਰੀ ਮਿਲ ਗਈ ਹੈ। 15 ਜੁਲਾਈ ਇਥੇ ਜੀਰਾ , ਹਲਦੀ ਵਿਚ ਆਪਸ਼ੰਸ ਟ੍ਰੇਡਿੰਗ ਹੋ ਸਕੇਗੀ।

ਟਾਪ ਗੇਨਰਜ਼

ਸਨ ਫਾਰਮਾ, ਟਾਈਟਨ, ਡਾਕਟਰ ਰੈੱਡੀਜ਼, ਹਿੰਦੁਸਤਾਨ ਯੂਨੀਲੀਵਰ, ਰਿਲਾਇੰਸ, ਅਲਟਰਾ ਸੀਮੈਂਟ, ਭਾਰਤੀ ਏਅਰਟੈੱਲ,ਲਾਰਸਨ ਐਂਡ ਟੂਬਰੋ, ਇੰਡਸਇੰਡ ਬੈਂਕ, ਐਚਡੀਐਫਸੀ ਬੈਂਕ, ਆਈਟੀਸੀ, ਆਈਸੀਆਈਸੀਆਈ ਬੈਂਕ

ਟਾਪ ਲੂਜ਼ਰਜ਼

ਏਸ਼ੀਅਨ ਪੇਂਟਸ, ਟੀਸੀਐੱਸ, ਮਹਿੰਦਰਾ ਐਂਡ ਮਹਿੰਦਰਾ, ਸਟੇਟ ਬੈਂਕ, ਟੈੱਕ ਮਹਿੰਦਰਾ, ਐਕਸਿਸ ਬੈਂਕ, ਟਾਟਾ ,ਸਟੀਲ, ਸਟੇਟ ਬੈਂਕ ਆਫ ਇੰਡੀਆ  ਹੋਰ ਏਸ਼ੀਆਈ ਬਾਜ਼ਾਰਾਂ 'ਚ ਟੋਕੀਓ, ਸਿਓਲ, ਸ਼ੰਘਾਈ ਅਤੇ ਹਾਂਗਕਾਂਗ ਦੇ ਬਾਜ਼ਾਰ ਹਰੇ ਰੰਗ 'ਚ ਕਾਰੋਬਾਰ ਕਰ ਰਹੇ ਸਨ। ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਘਾਟੇ ਨਾਲ ਬੰਦ ਹੋਏ। ਪਿਛਲੇ ਸੈਸ਼ਨ 'ਚ ਬੁੱਧਵਾਰ ਨੂੰ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 372.46 ਅੰਕ ਜਾਂ 0.69 ਫੀਸਦੀ ਡਿੱਗ ਗਿਆ ਸੀ।


 


author

Harinder Kaur

Content Editor

Related News