ਸ਼ੇਅਰ ਬਾਜ਼ਾਰ : ਸੈਂਸੈਕਸ 'ਚ 200 ਅੰਕਾਂ ਦੀ ਗਿਰਾਵਟ ਤੇ ਨਿਫਟੀ ਵੀ ਟੁੱਟ ਕੇ ਖੁੱਲ੍ਹਿਆ
Monday, Jan 24, 2022 - 10:03 AM (IST)
ਮੁੰਬਈ - ਸ਼ੇਅਰ ਬਾਜ਼ਾਰ 'ਚ ਗਿਰਾਵਟ ਦਾ ਦੌਰ ਅੱਜ ਵੀ ਜਾਰੀ ਹੈ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ ਅੱਜ 200 ਅੰਕਾਂ ਦੀ ਗਿਰਾਵਟ ਨਾਲ 58,818 'ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਅੱਜ 14 ਅੰਕ ਡਿੱਗ ਕੇ 59,023 'ਤੇ ਖੁੱਲ੍ਹਿਆ ਅਤੇ ਇਹ ਪਹਿਲੇ ਘੰਟੇ 'ਚ ਇਸ ਦਾ ਉਪਰਲਾ ਪੱਧਰ ਵੀ ਰਿਹਾ। ਇਸ ਦਾ ਹੇਠਲਾ ਪੱਧਰ 58,749 ਸੀ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ, 10 ਲਾਭ ਵਿੱਚ ਕਾਰੋਬਾਰ ਕਰ ਰਹੇ ਹਨ ਅਤੇ 20 ਗਿਰਾਵਟ ਵਿੱਚ ਹਨ। ਸੂਚੀਬੱਧ ਕੰਪਨੀਆਂ ਦੀ ਮਾਰਕੀਟ ਕੈਪ 268.50 ਲੱਖ ਕਰੋੜ ਰੁਪਏ ਹੈ।
ਟਾਪ ਗੇਨਰਜ਼
ਮਾਰੂਤੀ, ਆਈਸੀਆਈਸੀਆਈ ਬੈਂਕ, ਪਾਵਰਗ੍ਰਿਡ, ਏਅਰਟੈੱਲ, ਰਿਲਾਇੰਸ, ਐਸਬੀਆਈ
ਟਾਪ ਲੂਜ਼ਰਜ਼
ਏਸ਼ੀਅਨ ਪੇਂਟਸ, ਟੈਕ ਮਹਿੰਦਰਾ, ਡਾ. ਰੈੱਡੀ, ਵਿਪਰੋ ,ਐਚਸੀਐਲ ਟੈਕ ,ਬਜਾਜ ਫਾਇਨਾਂਸ, ਬਜਾਜ ਫਿਨਸਰਵ, ਟਾਟਾ ਸਟੀਲ, ਟਾਈਟਨ, ਕੋਟਕ ਬੈਂਕ, ਐਚਡੀਐਫਸੀ ਬੈਂਕ, ਅਲਟਰਾਟੈਕ ਸੀਮੈਂਟ, ਟੀਸੀਐਸ
ਨਿਫਟੀ ਦਾ ਹਾਲ
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 73 ਅੰਕ ਡਿੱਗ ਕੇ 17,543 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ 17,575 'ਤੇ ਖੁੱਲ੍ਹਿਆ ਅਤੇ ਇਸ ਦਾ ਉਪਰਲਾ ਪੱਧਰ 17,599 ਜਦੋਂ ਕਿ ਹੇਠਲੇ ਪੱਧਰ 17,520 'ਤੇ ਸੀ। ਇਸਦੇ 50 ਸ਼ੇਅਰਾਂ ਵਿੱਚੋਂ, 18 ਲਾਭ ਵਿੱਚ ਅਤੇ 31 ਗਿਰਾਵਟ ਵਿੱਚ ਕਾਰੋਬਾਰ ਕਰ ਰਹੇ ਹਨ। ਇਸ ਦਾ ਮਿਡਕੈਪ, ਅਗਲੇ 50, ਬੈਂਕ ਅਤੇ ਵਿੱਤੀ ਸੂਚਕਾਂਕ ਹੇਠਾਂ ਹਨ।
ਟਾਪ ਗੇਨਰਜ਼
ONGC,ਸਿਪਲਾ, ਮਾਰੂਤੀ,ਪਾਵਰ ਗ੍ਰਿਡ, ਇੰਡਸਇੰਡ ਬੈਂਕ
ਟਾਪ ਲੂਜ਼ਰਜ਼
JSW ਸਟੀਲ, ਹਿੰਡਾਲਕੋ, ਏਸ਼ੀਅਨ ਪੇਂਟਸ, ਟੈਕ ਮਹਿੰਦਰਾ,