ਸ਼ੇਅਰ ਬਾਜ਼ਾਰ : ਸੈਂਸੈਕਸ 368 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ ਤੇ ਨਿਫਟੀ 17,900 ਦੇ ਪਾਰ
Monday, Jan 09, 2023 - 10:54 AM (IST)
ਮੁੰਬਈ — ਗਲੋਬਲ ਬਾਜ਼ਾਰਾਂ 'ਚ ਸਕਾਰਾਤਮਕ ਰੁਖ ਅਤੇ ਸੂਚਨਾ ਤਕਨਾਲੋਜੀ ਕੰਪਨੀਆਂ ਦੇ ਸ਼ੇਅਰਾਂ 'ਚ ਖਰੀਦਦਾਰੀ ਕਾਰਨ ਸ਼ੇਅਰ ਬਾਜ਼ਾਰ ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਮਜ਼ਬੂਤ ਰੁਖ ਨਾਲ ਖੁੱਲ੍ਹੇ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 367.92 ਅੰਕ ਵਧ ਕੇ 60,268.29 ਅੰਕ 'ਤੇ ਪਹੁੰਚ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 119.4 ਅੰਕਾਂ ਦੇ ਵਾਧੇ ਨਾਲ 17,978.85 'ਤੇ ਕਾਰੋਬਾਰ ਕਰ ਰਿਹਾ ਸੀ। ਸ਼ੁੱਕਰਵਾਰ ਨੂੰ ਸੈਂਸੈਕਸ 452.90 ਅੰਕ ਜਾਂ 0.75 ਫੀਸਦੀ ਦੀ ਗਿਰਾਵਟ ਨਾਲ 59,900.37 'ਤੇ ਬੰਦ ਹੋਇਆ ਸੀ। ਨਿਫਟੀ 132.70 ਅੰਕ ਭਾਵ 0.74 ਫੀਸਦੀ ਦੀ ਗਿਰਾਵਟ ਨਾਲ 17,859.45 'ਤੇ ਬੰਦ ਹੋਇਆ।
ਟਾਪ ਗੇਨਰਜ਼
ਟੈਕ ਮਹਿੰਦਰਾ, ਟਾਟਾ ਕੰਸਲਟੈਂਸੀ ਸਰਵਿਸਿਜ਼, ਟਾਟਾ ਮੋਟਰਜ਼, ਭਾਰਤੀ ਏਅਰਟੈੱਲ, ਟਾਟਾ ਸਟੀਲ, ਐਚਸੀਐਲ ਟੈਕਨਾਲੋਜੀਜ਼, ਵਿਪਰੋ, ਇੰਡਸਇੰਡ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਇੰਫੋਸਿਸ
ਟਾਪ ਲੂਜ਼ਰਜ਼
ਟਾਈਟਨ, ਆਈਸੀਆਈਸੀਆਈ ਬੈਂਕ
ਗਲੋਬਲ ਬਾਜ਼ਾਰਾਂ ਦਾ ਹਾਲ
ਦੂਜੇ ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗਸੇਂਗ ਮੁਨਾਫੇ 'ਚ ਰਿਹਾ।