ਸ਼ੇਅਰ ਬਾਜ਼ਾਰ ''ਚ ਵੱਡੀ ਗਿਰਾਵਟ, ਨਿਵੇਸ਼ਕਾਂ ਦੇ 4 ਲੱਖ ਕਰੋੜ ਡੁੱਬੇ
Friday, Mar 04, 2022 - 02:23 PM (IST)
ਮੁੰਬਈ - ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਸ਼ੁਰੂਆਤੀ ਕਾਰੋਬਾਰ 'ਚ ਚਾਰ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ ਲਗਾਤਾਰ ਦੂਜੇ ਦਿਨ ਡਿੱਗਿਆ ਅਤੇ 1,148.05 ਅੰਕ ਜਾਂ ਦੋ ਫੀਸਦੀ ਡਿੱਗ ਕੇ 53,954.63 'ਤੇ ਆ ਗਿਆ।
BSE-ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ ਸ਼ੁਰੂਆਤੀ ਵਪਾਰ ਵਿੱਚ 4,09,554.44 ਕਰੋੜ ਰੁਪਏ ਘਟ ਕੇ 2,46,96,434.57 ਕਰੋੜ ਰੁਪਏ ਰਹਿ ਗਿਆ। ਅੱਜ ਦੇ ਸਭ ਤੋਂ ਵੱਧ ਲਾਭ ਲੈਣ ਵਾਲਿਆਂ ਵਿੱਚ ਡਾਕਟਰ ਰੈੱਡੀ ਲੈਬਾਰਟਰੀਜ਼, ਆਈਟੀਸੀ, ਅਲਟਰਾਟੈਕ ਸੀਮੈਂਟ, ਟਾਟਾ ਸਟੀਲ ਅਤੇ ਐਨਟੀਪੀਸੀ ਸ਼ਾਮਲ ਹਨ। ਬੀਐੱਸਈ ਦਾ ਮਿਡਕੈਪ 387 ਅੰਕਾਂ ਦੀ ਗਿਰਾਵਟ ਨਾਲ 22,779.07 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸੇ ਤਰ੍ਹਾਂ ਬੀਐਸਈ ਦਾ ਸਮਾਲਕੈਪ ਸੂਚਕ ਅੰਕ 349 ਅੰਕ ਡਿੱਗ ਕੇ 26,374.80 'ਤੇ ਆ ਗਿਆ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।