ਰਿਕਾਰਡ ਪੱਧਰ 'ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ : ਸੈਂਸੈਕਸ 'ਚ 85 ਅੰਕਾਂ ਦਾ ਵਾਧਾ ਤੇ ਨਿਫਟੀ 15900 ਦੇ ਪਾਰ
Friday, Jul 16, 2021 - 10:20 AM (IST)
ਨਵੀਂ ਦਿੱਲੀ - ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸਟਾਕ ਮਾਰਕੀਟ ਉੱਚ ਪੱਧਰ 'ਤੇ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 85.55 ਅੰਕ ਭਾਵ 0.16 ਪ੍ਰਤੀਸ਼ਤ ਦੀ ਤੇਜ਼ੀ ਨਾਲ 53,244.40 'ਤੇ ਖੁੱਲ੍ਹਿਆ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 34.15 ਅੰਕ ਭਾਵ 0.21 ਪ੍ਰਤੀਸ਼ਤ ਦੀ ਤੇਜ਼ੀ ਦੇ ਨਾਲ 15,958.35 'ਤੇ ਖੁੱਲ੍ਹਿਆ ਹੈ। ਪਿਛਲੇ ਹਫਤੇ ਬੀ.ਐਸ.ਸੀ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 98.48 ਅੰਕ ਭਾਵ 0.18% ਦੀ ਗਿਰਾਵਟ ਨਾਲ ਬੰਦ ਹੋਇਆ ਸੀ। ਪਿਛਲੇ ਸੈਸ਼ਨ ਦੇ ਰਿਕਾਰਡ ਪੱਧਰ 'ਤੇ ਬੰਦ ਹੋਣ ਤੋਂ ਬਾਅਦ ਅੱਜ ਸ਼ੁਰੂਆਤੀ ਕਾਰੋਬਾਰ ਵਿਚ ਰਿਅਲਟੀ ਅਤੇ ਮੈਟਲ ਵਿਚ ਸਭ ਤੋਂ ਵਧ ਤੇਜ਼ੀ ਆਈ।
ਟਾਪ ਗੇਨਰਜ਼
ਬਜਾਜ ਆਟੋ, ਬਜਾਜ ਫਾਇਨਾਂਸ, ਆਈ.ਟੀ.ਸੀ., ਟਾਟਾ ਸਟੀਲ, ਟੀ.ਸੀ.ਐਸ., ਏਸ਼ੀਅਨ ਪੇਂਟਸ, ਓ.ਐਨ.ਜੀ.ਸੀ., ਪਾਵਰ ਗਰਿੱਡ, ਕੋਟਕ ਬੈਂਕ, ਨੇਸਲ ਇੰਡੀਆ, ਸਨ ਫਾਰਮਾ, ਮਾਰੂਤੀ, ਟੇਕ ਮਹਿੰਦਰਾ, ਭਾਰਤੀ ਏਅਰਟੈੱਲ, ਐਚ.ਡੀ.ਐਫ.ਸੀ. ਬੈਂਕ, ਐਚ.ਡੀ.ਐਫ.ਸੀ., ਰਿਲਾਇੰਸ, ਐਕਸਿਸ ਬੈਂਕ, ਐਚ.ਸੀ.ਐਲ ਟੈਕ , ਐਸ.ਬੀ.ਆਈ., ਅਲਟਰਾਟੈਕ ਸੀਮੈਂਟ ਅਤੇ ਐਲ.ਐਂਡ.ਟੀ.
ਟਾਪ ਲੂਜ਼ਰਜ਼
ਇਨਫੋਸਿਸ, ਐਨ.ਟੀ.ਪੀ.ਸੀ., ਟਾਈਟਨ, ਆਈ,ਸੀ,ਆਈ,ਸੀ,ਆਈ, ਬੈਂਕ
ਜੋਮੈਟੋ ਦੇ ਆਈ.ਪੀ.ਓ. ਨੂੰ 4.8 ਗੁਣਾ ਵਧ ਬੋਲੀ ਮਿਲੀ
ਜ਼ੋਮੈਟੋ ਦੇ ਆਈ.ਪੀ.ਓ. ਦੇ ਸ਼ੇਅਰ ਵਿਚ ਸ਼ੇਅਰ ਖਰੀਦਣ ਲਈ ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ ਹੈ। ਇਸ ਨੂੰ ਦੂਜੇ ਦਿਨ ਭਾਵ ਵੀਰਵਾਰ ਨੂੰ 4.79 ਗੁਣ ਸਬਸਕ੍ਰਿਪਸ਼ਨ ਮਿਲਿਆ। ਸਭ ਤੋਂ ਵਧ ਅਰਜ਼ੀਆਂ ਰਿਟੇਲ ਇਨਵੈਸਟਰ ਵਲੋਂ ਆਏ। ਇਸ ਕੈਟਗਰੀ ਲਈ ਜਿੰਨੇ ਸ਼ੇਅਰ ਰਿਜ਼ਰਵ ਹਨ ਉਸ ਲਈ ਲਗਭਗ 4.73 ਗੁਣਾ ਅਰਜ਼ੀਆਂ ਮਿਲਿਆਂ।