ਨਵੇਂ ਸਿਖਰਾਂ 'ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ : ਸੈਂਸੈਕਸ 56,446 ਤੇ ਨਿਫਟੀ ਪਹਿਲੀ ਵਾਰ 16800 ਦੇ ਪਾਰ

Monday, Aug 30, 2021 - 10:55 AM (IST)

ਮੁੰਬਈ - ਅੱਜ ਸ਼ੇਅਰ ਬਾਜ਼ਾਰ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਸੋਮਵਾਰ ਨੂੰ ਹਰੇ ਨਿਸ਼ਾਨ 'ਤੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕਾਂਕ ਸੈਂਸੈਕਸ 321.99 ਅੰਕ ਭਾਵ 0.57 ਫੀਸਦੀ ਦੇ ਵਾਧੇ ਨਾਲ 56,446.71 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 103.30 ਅੰਕ ਭਾਵ 0.62 ਫੀਸਦੀ ਦੇ ਵਾਧੇ ਨਾਲ 16,808.50 'ਤੇ ਖੁੱਲ੍ਹਿਆ। ਇਹ ਇਸ ਦਾ ਉੱਚ ਰਿਕਾਰਡ ਪੱਧਰ ਹੈ। ਸ਼ੁਰੂਆਤੀ ਵਪਾਰ ਵਿੱਚ 1535 ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ 339 ਸ਼ੇਅਰਾਂ ਵਿੱਚ ਗਿਰਾਵਟ ਦਾ ਦੌਰ ਜਾਰੀ ਹੈ। ਦੂਜੇ ਪਾਸੇ 107 ਸ਼ੇਅਰਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ।  ਸੈਂਸੈਕਸ-ਨਿਫਟੀ ਪਿਛਲੇ ਸੈਸ਼ਨ ਵਿਚ ਉੱਚਤਮ ਪੱਧਰ 'ਤੇ ਬੰਦ ਹੋਇਆ ਸਨ।

ਬਜ਼ਾਰ ਵਿੱਚ ਖਰੀਦਦਾਰੀ ਦਾ ਦੌਰ ਜਾਰੀ ਹੈ। ਸੈਂਸੈਕਸ ਦੇ 30 ਸ਼ੇਅਰਾਂ ਵਿੱਚੋਂ 29 ਸ਼ੇਅਰਾਂ ਵਿਚ ਖਰੀਦਦਾਰੀ ਹੋ ਰਹੀ ਹੈ ਅਤੇ 1 ਗਿਰਾਵਟ ਵਿਚ ਹੈ। ਜਿਸ ਵਿੱਚ ਟਾਈਟਨ ਅਤੇ ਟਾਟਾ ਸਟੀਲ ਦੇ ਸ਼ੇਅਰਾਂ ਵਿੱਚ 1%ਤੋਂ ਵੱਧ ਦਾ ਵਾਧਾ ਹੋਇਆ ਹੈ।

ਟਾਪ ਗੇਨਰਜ਼

ਟਾਟਾ ਸਟੀਲ, ਮਾਰੂਤੀ, ਟਾਈਟਨ, ਐਮ.ਐਂਡ.ਐਮ., ਬਜਾਜ ਫਿਨਸਰਵ, ਭਾਰਤੀ ਏਅਰਟੈਲ, ਏਸ਼ੀਅਨ ਪੇਂਟਸ, ਐਲ.ਐਂਡ.ਟੀ., ਬਜਾਜ ਫਾਈਨਾਂਸ, ਬਜਾਜ ਆਟੋ, ਹਿੰਦੁਸਤਾਨ ਯੂਨੀਲੀਵਰ, ਐਚ.ਡੀ.ਐਫ.ਸੀ., ਰਿਲਾਇੰਸ, ਆਈ.ਸੀ.ਆਈ.ਸੀ.ਆਈ. ਬੈਂਕ, ਐਕਸਿਸ ਬੈਂਕ, ਐਸ.ਬੀ.ਆਈ., ਐਨ.ਟੀ.ਪੀ.ਸੀ., ਅਲਟਰਾਟੈਕ ਸੀਮੈਂਟ, ਨੇਸਲੇ ਇੰਡੀਆ , ਸਨ ਫਾਰਮਾ, ਐਚ.ਡੀ.ਐਫ.ਸੀ. ਬੈਂਕ, ਇਨਫੋਸਿਸ, ਟੀ.ਸੀ.ਐਸ., ਐਚ.ਸੀ.ਐਲ. ਟੈਕ, ਆਈ.ਟੀ.ਸੀ., ਕੋਟਕ ਬੈਂਕ,ਇੰਡਸਇੰਡ ਬੈਂਕ

ਇਹ ਵੀ ਪੜ੍ਹੋ: 1 ਸਤੰਬਰ ਤੋਂ ਬਦਲੇਗਾ PF ਦਾ ਇਹ ਨਿਯਮ, ਗ਼ਲਤੀ ਹੋਈ ਤਾਂ ਰੁਕ ਸਕਦੈ EPF ਦਾ ਪੈਸਾ

ਟਾਪ ਲੂਜ਼ਰਜ਼

ਡਾ: ਰੈਡੀ, ਟੈੱਕ ਮਹਿੰਦਰਾ , ਪਾਵਰ ਗਰਿੱਡ

‘ਟਾਪ 8 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 1.90 ਲੱਖ ਕਰੋਡ਼ ਰੁਪਏ ਵਧਿਆ’

ਸੈਂਸੈਕਸ ਦੀਆਂ ਟਾਪ 10 ’ਚੋਂ 8 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) ’ਚ ਬੀਤੇ ਹਫ਼ਤੇ 1,90,032.06 ਕਰੋਡ਼ ਰੁਪਏ ਦਾ ਵਾਧਾ ਹੋਇਆ। ਸਭ ਤੋਂ ਜ਼ਿਆਦਾ ਮੁਨਾਫ਼ੇ ’ਚ ਟਾਟਾ ਕੰਸਲਟੈਂਸੀ ਸਰਵਿਸਿਜ (ਟੀ. ਸੀ. ਐੱਸ.) ਅਤੇ ਰਿਲਾਇੰਸ ਇੰਡਸਟਰੀਜ ਰਹੀਆਂ। ਬੀਤੇ ਹਫ਼ਤੇ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 795.40 ਅੰਕ ਜਾਂ 1.43 ਫ਼ੀਸਦੀ ਚੜ੍ਹ ਗਿਆ। ਸ਼ੁੱਕਰਵਾਰ ਨੂੰ ਸੈਂਸੈਕਸ ਅਤੇ ਨਿਫਟੀ ਆਪਣੇ ਨਵੇਂ ਕੁੱਲ-ਵਕਤੀ ਉੱਚੇ ਪੱਧਰ ’ਤੇ ਬੰਦ ਹੋਏ। ਸਿਖਰਲੀਆਂ 10 ਕੰਪਨੀਆਂ ਦੀ ਸੂਚੀ ’ਚ ਰਿਲਾਇੰਸ ਇੰਡਸਟਰੀਜ਼, ਟੀ. ਸੀ. ਐੱਸ., ਐੱਚ. ਡੀ. ਐੱਫ. ਸੀ. ਬੈਂਕ, ਹਿੰਦੁਸਤਾਨ ਯੂਨਿਲੀਵਰ (ਐੱਚ. ਯੂ. ਐੱਲ.), ਆਈ. ਸੀ. ਆਈ. ਸੀ. ਆਈ. ਬੈਂਕ, ਬਜਾਜ ਫਾਇਨਾਂਸ, ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਅਤੇ ਵਿਪ੍ਰੋ ਦੇ ਬਾਜ਼ਾਰ ਪੂੰਜੀਕਰਣ ’ਚ ਵਾਧਾ ਹੋਇਆ।

ਇਹ ਵੀ ਪੜ੍ਹੋ: ਤੁਹਾਡੇ Aadhaar ਕਾਰਡ ਨਾਲ ਕਿੰਨੇ ਮੋਬਾਇਲ ਸਿਮ ਜਾਰੀ ਹੋਏ ਹਨ, ਇੱਕ ਮਿੰਟ 'ਚ ਇੰਝ ਲਗਾਓ ਪਤਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News