ਲਾਲ ਨਿਸ਼ਾਨ ’ਤੇ ਖੁੱਲਿ੍ਹਆ ਸ਼ੇਅਰ ਬਾਜ਼ਾਰ, ਸੈਂਸੈਕਸ ਅਜੇ ਵੀ 49000 ਦੇ ਪਾਰ
Tuesday, Jan 12, 2021 - 09:59 AM (IST)
ਮੁੰਬਈ — ਕਮਜ਼ੋਰ ਗਲੋਬਲ ਸੰਕੇਤਾਂ ਕਾਰਨ ਅੱਜ ਮੰਗਲਵਾਰ ਨੂੰ ਘਰੇਲੂ ਸਟਾਕ ਮਾਰਕੀਟ ’ਚ ਗਿਰਾਵਟ ਦਰਜ ਕੀਤੀ ਗਈ ਹੈ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 101.75 ਅੰਕ ਭਾਵ 0.21 ਪ੍ਰਤੀਸ਼ਤ ਦੀ ਗਿਰਾਵਟ ਨਾਲ 49,167.57 ਦੇ ਪੱਧਰ ’ਤੇ ਖੁੱਲਿ੍ਹਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 26.80 ਅੰਕ ਭਾਵ 0.19% ਦੀ ਗਿਰਾਵਟ ਦੇ ਨਾਲ 14,458 ਦੇ ਪੱਧਰ ’ਤੇ ਖੁੱਲਿ੍ਹਆ ਹੈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਬਾਜ਼ਾਰ ਇਕ ਨਵੀਂ ਸਿਖਰ ’ਤੇ ਪਹੁੰਚ ਗਿਆ ਸੀ।
ਅੱਜ 629 ਸ਼ੇਅਰਾਂ ’ਚ ਤੇਜ਼ੀ ਆਈ ਅਤੇ 663 ਸਟਾਕ ਗਿਰਾਵਟ ਵਿਚ ਰਹੇ। ਇਸ ਦੇ ਨਾਲ ਹੀ 58 ਸ਼ੇਅਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਨਿਵੇਸ਼ਕ ਕੇਂਦਰੀ ਬਜਟ ਤੋਂ ਪਹਿਲਾਂ ਦੇ ਨਿਵੇਸ਼ ਨੂੰ ਲੈ ਕੇ ਚਿੰਤਤ ਹਨ ਕਿਉਂਕਿ ਜ਼ਿਆਦਾਤਰ ਮਾਰਕੀਟ ਵਿਸ਼ਲੇਸ਼ਕਾਂ ਦੇ ਅਨੁਸਾਰ, ਇਸ ਵਾਰ ਦਾ ਬਜਟ ਕੋਰੋਨਾ ਦੇ ਕਾਰਨ ਉਮੀਦ ਅਨੁਸਾਰ ਨਹੀਂ ਹੋਵੇਗਾ। ਇਸ ਕਾਰਨ ਬਾਜ਼ਾਰ ਵਿਚ ਲਗਾਤਾਰ ਉਤਰਾਅ-ਚੜ੍ਹਾਅ ਵੇਖਣ ਨੂੰ ਮਿਲ ਰਿਹਾ ਹੈ। ਪਿਛਲੇ ਹਫਤੇ ਸੈਂਸੈਕਸ 913.53 ਅੰਕ ਭਾਵ 1.90 ਪ੍ਰਤੀਸ਼ਤ ਦੇ ਵਾਧੇ ’ਚ ਰਿਹਾ ਅਤੇ ਨਿਫਟੀ ਵਿਚ 328.75 ਅੰਕ ਭਾਵ 2.34 ਪ੍ਰਤੀਸ਼ਤ ਦੀ ਤੇਜ਼ੀ ਦੇਖਣ ਨੂੰ ਮਿਲੀ।
9 ਨਵੰਬਰ ਤੋਂ ਹੁਣ ਤੱਕ ਸੈਂਸੈਕਸ ਦੋ ਮਹੀਨਿਆਂ ਵਿਚ 16.5 ਅੰਕ ਚੜ੍ਹ ਗਿਆ ਹੈ। ਇਸ ਸਮੇਂ ਦੌਰਾਨ ਇਹ 7000 ਅੰਕਾਂ ਦੀ ਤੇਜ਼ੀ ਆਈ। ਓ.ਐੱਨ.ਜੀ.ਸੀ., ਬਜਾਜ ਫਿਨਸਰ ਅਤੇ ਐਲ ਐਂਡ ਟੀ ਵਿਚ 40 ਫੀਸਦ ਦਾ ਵਾਧਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਕੀ ਬਰਡ ਫ਼ਲੂ ਦੀ ਰੋਕਥਾਮ ਲਈ ਕੋਈ ਦਵਾਈ ਹੈ? ਜਾਣੋ ਪੋਲਟਰੀ ਉਤਪਾਦ ਖਾਣੇ ਚਾਹੀਦੇ ਹਨ ਜਾਂ ਨਹੀਂ
ਟਾਪ ਗੇਨਰਜ਼
ਆਈਟੀਸੀ, ਟਾਟਾ ਮੋਟਰਜ਼, ਡਾ. ਰੈੱਡੀ, ਆਈਸ਼ਰ ਮੋਟਰਜ਼,ਗੇਲ
ਟਾਪ ਲੂਜ਼ਰਜ਼
ਪਾਵਰ ਗਰਿੱਡ, ਹਿੰਡਾਲਕੋ, ਇੰਡਸਇੰਡ ਬੈਂਕ, ਐਚ.ਸੀ.ਐਲ. ਟੇਕ , ਐਸ.ਬੀ.ਆਈ.
ਸੈਕਟਰਲ ਇੰਡੈਕਸ
ਅੱਜ, ਫਾਰਮਾ, ਮੀਡੀਆ ਅਤੇ ਐਫਐਮਸੀਜੀ ਤੋਂ ਇਲਾਵਾ, ਸਾਰੇ ਸੈਕਟਰ ਹਰੇ ਪੱਧਰ ’ਤੇ ਖੁੱਲ੍ਹੇ। ਇਨ੍ਹਾਂ ਵਿਚ ਆਈ.ਟੀ., ਧਾਤ, ਵਿੱਤ ਸੇਵਾਵਾਂ, ਰੀਅਲਟੀ, ਪੀਐਸਯੂ ਬੈਂਕ, ਬੈਂਕ, ਪ੍ਰਾਈਵੇਟ ਬੈਂਕ ਅਤੇ ਆਟੋ ਸ਼ਾਮਲ ਹਨ।
ਇਹ ਵੀ ਪੜ੍ਹੋ : ਵਟਸਐਪ ਤੇ ਫੇਸਬੁੱਕ ਦੀ ਨਵੀਂ ਪਾਲਸੀ ਤੋਂ ਲੋਕ ਪ੍ਰੇਸ਼ਾਨ, ਐਲਨ ਮਸਕ ਨੇ ਦਿੱਤੀ ਇਹ ਸਲਾਹ
ਨੋਟ — ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ