ਹਰੇ ਨਿਸ਼ਾਨ ''ਤੇ ਬੰਦ ਹੋਇਆ ਸ਼ੇਅਰ ਬਾਜ਼ਾਰ, ਸੈਂਸੈਕਸ 491 ਅੰਕ ਵਧਿਆ, ਨਿਫਟੀ 17300 ਦੇ ਪਾਰ
Monday, Oct 17, 2022 - 04:36 PM (IST)

ਨਵੀਂ ਦਿੱਲੀ — ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਘਰੇਲੂ ਸ਼ੇਅਰ ਬਾਜ਼ਾਰ ਵਾਧੇ ਦੇ ਨਾਲ ਬੰਦ ਹੋਇਆ ਹੈ। ਸੋਮਵਾਰ ਨੂੰ ਸੈਂਸੈਕਸ 491 ਅੰਕਾਂ ਤੱਕ ਚੜ੍ਹਿਆ ਤਾਂ ਨਿਫਟੀ ਵੀ 17300 ਨੂੰ ਪਾਰ ਕਰਨ 'ਚ ਸਫਲ ਰਿਹਾ। ਸੈਂਸੈਕਸ 58411 ਅੰਕਾਂ 'ਤੇ ਬੰਦ ਹੋਇਆ ਜਦਕਿ ਨਿਫਟੀ 126 ਅੰਕ ਚੜ੍ਹ ਕੇ 17312 ਦੇ ਪੱਧਰ 'ਤੇ ਬੰਦ ਹੋਇਆ। ਬਾਜ਼ਾਰ 'ਚ ਬੈਂਕ, ਆਟੋ, ਵਿੱਤੀ ਸੇਵਾਵਾਂ, ਆਈਟੀ ਅਤੇ ਫਾਰਮਾ ਸੈਕਟਰ ਦੇ ਸ਼ੇਅਰਾਂ 'ਚ ਖਰੀਦਦਾਰੀ ਦੇਖਣ ਨੂੰ ਮਿਲੀ। ਨਿਫਟੀ ਮੈਟਲ ਅਤੇ ਨਿਫਟੀ ਰਿਐਲਟੀ ਸੂਚਕਾਂਕ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।
ਸੋਮਵਾਰ ਦੇ ਵਪਾਰਕ ਸੈਸ਼ਨ ਵਿੱਚ ਐਸਬੀਆਈ ਅਤੇ ਬਜਾਜ ਫਿਨਸਰਵ ਨੂੰ ਸਭ ਤੋਂ ਵੱਧ ਲਾਭਕਾਰੀ ਵਜੋਂ ਦੇਖਿਆ ਗਿਆ ਜਦੋਂ ਕਿ ਹਿਡਾਲਕੋ ਅਤੇ ਐਲ ਐਂਡ ਏ ਵਰਗੀਆਂ ਕੰਪਨੀਆਂ ਚੋਟੀ ਦੇ ਘਾਟੇ ਵਿੱਚ ਰਹੀਆਂ। ਬਾਜ਼ਾਰ 'ਚ ਤੇਜ਼ੀ ਕਾਰਨ ਨਿਵੇਸ਼ਕਾਂ ਨੂੰ ਕਰੀਬ 1.53 ਕਰੋੜ ਰੁਪਏ ਦਾ ਮੁਨਾਫਾ ਹੋਇਆ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।