ਸੀਮਿਤ ਦਾਇਰੇ ''ਚ ਰਹਿ ਸਕਦਾ ਹੈ ਸ਼ੇਅਰ ਬਾਜ਼ਾਰ, ਸੰਸਾਰਕ ਸੰਕੇਤਾਂ ਨਾਲ ਤੈਅ ਹੋਵੇਗੀ ਧਾਰਨਾ

11/17/2019 4:30:18 PM

ਨਵੀਂ ਦਿੱਲੀ—ਘਰੇਲੂ ਸ਼ੇਅਰ ਬਾਜ਼ਾਰ ਇਸ ਹਫਤੇ ਸੀਮਿਤ ਦਾਅਰੇ 'ਚ ਰਹਿ ਸਕਦਾ ਹੈ ਅਤੇ ਅਮਰੀਕਾ-ਚੀਨ ਵਪਾਰ ਸਮਝੌਤਾ ਸਮੇਤ ਸੰਸਾਰਕ ਰੁਝਾਣ ਨਾਲ ਧਾਰਨਾ ਪ੍ਰਭਾਵਿਤ ਹੋ ਸਕਦੀ ਹੈ। ਵਿਸ਼ਲੇਸ਼ਕਾਂ ਨੇ ਇਹ ਗੱਲ ਕਹੀ ਹੈ। ਸੈਮਕੋ ਸਕਿਓਰਟੀਜ਼ ਐਂਡ ਸਟਾਕ ਨੋਟ ਦੇ ਸੰਸਥਾਪਕ ਅਤੇ ਮੁੱਖ ਕਾਰਜਪਾਲਕ ਅਧਿਕਾਰੀ ਜਿਮੀਤ ਮੋਦੀ ਨੇ ਕਿਹਾ ਕਿ ਤਿਮਾਹੀ ਨਤੀਜੇ ਲਗਭਗ ਆ ਗਏ ਹਨ, ਬਾਜ਼ਾਰ 'ਤੇ ਕੌਮਾਂਤਰੀ ਕਾਰਕਾਂ ਦਾ ਅਸਰ ਹੋਵੇਗਾ। ਇਸ ਦੇ ਅਮਰੀਕਾ-ਚੀਨ ਵਪਾਰ ਸਮਝੌਤਾ ਸ਼ਾਮਲ ਹੈ। ਕੋਈ ਹਾਂ-ਪੱਖੀ ਸੰਕੇਤਕਾਂ ਦੇ ਅਭਾਵ 'ਚ ਬਾਜ਼ਾਰ ਨਜ਼ਰ ਅਤੇ ਸੀਮਿਤ ਦਾਅਰੇ 'ਚ ਰਹਿ ਸਕਦਾ ਹੈ। ਐਪਿਕ ਰਿਸਰਚ ਦੇ ਮੁੱਖ ਕਾਰਜਕਾਲਕ ਅਧਿਕਾਰੀ ਮੁਸਤਫਾ ਨਦੀਮ ਦੇ ਮੁਤਾਬਕ ਹਫਤੇ ਦੇ ਦੌਰਾਨ ਚੀਨ ਦੇ ਵਿਆਜ਼ ਦਰ ਦੇ ਬਾਰੇ 'ਚ ਫੈਸਲੇ ਅਤੇ ਹੋਰ ਅੰਕੜੇ ਅਮਰੀਕਾ ਤੋਂ ਆ ਰਹੇ ਹਨ। ਹਾਂਗਕਾਂਗ 'ਚ ਸਥਿਤੀ ਖਰਾਬ ਹੋਈ ਹੈ ਕਿਉਂਕਿ ਪੁਲਸ ਨੇ ਸ਼ਹਿਰ 'ਚ ਵਿਵਸਥਾ ਦੇ ਨਸ਼ਟ ਹੋਣ ਦੀ ਚਿਤਾਵਨੀ ਦਿੱਤੀ ਹੈ। ਜੇਕਰ ਅਮਰੀਕਾ ਅਤੇ ਚੀਨ ਵਪਾਰ ਯੁੱਧ 'ਚ ਕਮੀ ਲਿਆਉਣ ਜਾਂ ਅੰਤਰਿਮ ਵਪਾਰ ਸਮਝੌਤਾ ਕਰਨ 'ਤੇ ਸਹਿਮਤ ਹੁੰਦੇ ਹਨ, ਬਾਜ਼ਾਰ 'ਤੇ ਇਸ ਦਾ ਹਾਂ-ਪੱਖੀ ਅਸਰ ਪੈ ਸਕਦਾ ਹੈ। ਪਿਛਲੇ ਹਫਤੇ ਬੀ.ਐੱਸ.ਈ. ਸੈਂਸੈਕਸ 'ਚ ਮਾਮੂਲੀ 33 ਅੰਕ ਦਾ ਵਾਧਾ ਹੋਇਆ। ਜਿਯੋਜਿਤ ਫਾਈਨੈਂਸ਼ੀਅਲ ਸਰਵਿਸੇਜ਼ ਲਿਮਟਿਡ ਦੇ ਖੋਜਕਰਤਾ ਪ੍ਰਮੁੱਖ ਵਿਨੋਦ ਨਾਇਰ ਨੇ ਕਿਹਾ ਕਿ ਸੰਸਾਰਕ ਮੋਰਚੇ 'ਤੇ ਅਮਰੀਕਾ-ਚੀਨ ਵਪਾਰ ਸਮਝੌਤੇ 'ਚ ਵਾਧੇ ਦੇ ਸੰਕੇਤ ਹਨ।


Aarti dhillon

Content Editor

Related News