ਸ਼ੇਅਰ ਬਾਜ਼ਾਰ : ਸੈਂਸੈਕਸ ''ਚ 109 ਅੰਕਾਂ ਦਾ ਵਾਧਾ ਤੇ ਨਿਫਟੀ ਵੀ ਹਰੇ ਨਿਸ਼ਾਨ ''ਤੇ ਖੁੱਲ੍ਹਿਆ

06/20/2022 9:58:28 AM

ਮੁੰਬਈ - ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਅੱਜ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਨੇ ਪਿਛਲੇ ਦਿਨਾਂ ਤੋਂ ਲਗਾਤਾਰ ਜਾਰੀ ਗਿਰਾਵਟ 'ਤੇ ਬ੍ਰੇਕ ਲਗਾਉਂਦੇ ਹੋਏ ਹਰੇ ਨਿਸ਼ਾਨ 'ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ। ਬਾਜ਼ਾਰ ਦੇ ਦੋਵੇਂ ਸੂਚਕ ਅੰਕ ਵਾਧੇ ਨਾਲ ਖੁੱਲ੍ਹੇ ਹਨ। ਇਕ ਪਾਸੇ ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 109 ਅੰਕਾਂ ਦੇ ਵਾਧੇ ਨਾਲ 51,470 'ਤੇ ਖੁੱਲ੍ਹਿਆ ਅਤੇ ਨਿਫਟੀ 41 ਅੰਕਾਂ ਦੇ ਵਾਧੇ ਨਾਲ 15,334 'ਤੇ ਖੁੱਲ੍ਹਿਆ। 

ਟਾਪ ਗੇਨਰਜ਼

ਸਨ ਫਾਰਮਾ, ਐੱਚ.ਡੀ.ਐੱਫ.ਸੀ., ਹਿੰਦੁਸਤਾਨ ਯੂਨੀਲੀਵਰ, ਏਸ਼ੀਅਨ ਪੇਂਟਸ , ਵਿਪਰੋ

ਟਾਪ ਲੂਜ਼ਰਜ਼

ਸਟੇਟ ਬੈਂਕ, ਕੋਟਕ ਬੈਂਕ, ਐਕਸਿਸ ਬੈਂਕ, ਭਾਰਤੀ ਏਅਰਟੈੱਲ, ਆਈਟੀਸੀ,ਨੈਸਲੇ ਇੰਡੀਆ


 


Harinder Kaur

Content Editor

Related News