ਸ਼ੇਅਰ ਬਾਜ਼ਾਰ : ਸੈਂਸੈਕਸ 773 ਅੰਕ ਚੜ੍ਹਿਆ ਤੇ ਨਿਫਟੀ ਫਿਰ 16000 ਦੇ ਪਾਰ ਖੁੱਲ੍ਹਿਆ

Friday, May 20, 2022 - 10:06 AM (IST)

ਮੁੰਬਈ - ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਨੇ ਪਿਛਲੇ ਦਿਨ ਦੀ ਸੁਸਤੀ ਤੋਂ ਉਭਰ ਕੇ ਤੇਜ਼ ਵਾਪਸੀ ਕੀਤੀ। ਬੀਐਸਈ ਦਾ ਸੈਂਸੈਕਸ ਸੂਚਕਾਂਕ 773.08 ਅੰਕ ਭਾਵ 1.46 ਪ੍ਰਤੀਸ਼ਤ ਦੀ ਛਾਲ ਮਾਰ ਕੇ 53,565.31 'ਤੇ ਕਾਰੋਬਾਰ ਸ਼ੁਰੂ ਕੀਤਾ ਹੈ ਜਦੋਂ ਕਿ ਐਨਐਸਈ ਨਿਫਟੀ ਸੂਚਕਾਂਕ 240 ਅੰਕ ਭਾਵ 1.52 ਪ੍ਰਤੀਸ਼ਤ ਦੇ ਵਾਧੇ ਨਾਲ 16,050 'ਤੇ ਖੁੱਲ੍ਹਿਆ ਹੈ।

ਕਰੀਬ 1547 ਸ਼ੇਅਰ ਵਧੇ, 257 ਸ਼ੇਅਰ ਡਿੱਗੇ ਅਤੇ 64 ਸ਼ੇਅਰ ਸਥਿਰ ਰਹੇ। ਨਿਫਟੀ 'ਤੇ ਜੇਐਸਡਬਲਯੂ ਸਟੀਲ, ਹਿੰਡਾਲਕੋ ਇੰਡਸਟਰੀਜ਼, ਟਾਟਾ ਸਟੀਲ, ਟਾਟਾ ਮੋਟਰਜ਼ ਅਤੇ ਹੀਰੋ ਮੋਟੋਕਾਰਪ ਸਭ ਤੋਂ ਵੱਧ ਲਾਭਕਾਰੀ ਸਨ।  ਵਿਆਪਕ ਬਾਜ਼ਾਰਾਂ ਵਿੱਚ, ਬੀਐਸਈ ਮਿਡਕੈਪ ਅਤੇ ਸਮਾਲਕੈਪ ਸੂਚਕਾਂਕ 1.7 ਪ੍ਰਤੀਸ਼ਤ ਤੱਕ ਵਧੇ। ਸ਼ੁੱਕਰਵਾਰ ਨੂੰ ਭਾਰਤੀ ਰੁਪਿਆ 77.72 ਦੇ ਮੁਕਾਬਲੇ 23 ਪੈਸੇ ਦੀ ਮਜ਼ਬੂਤੀ ਨਾਲ 77.49 ਪ੍ਰਤੀ ਡਾਲਰ 'ਤੇ ਖੁੱਲ੍ਹਿਆ। 

ਟਾਪ ਗੇਨਰਜ਼

ਟਾਟਾ ਸਟੀਲ, ਐਸਬੀਆਈ, ਐਕਸਿਸ ਬੈਂਕ, ਇੰਡਸਇੰਡ ਬੈਂਕ, ਭਾਰਤੀ ਏਅਰਟੈੱਲ, ਟਾਈਟਨ, ਐਚਯੂਐਲ, ਐਲ ਐਂਡ ਟੀ ,

ਅੱਜ ਖੁੱਲ੍ਹੇਗਾ eMudra IPO 

ਸਭ ਤੋਂ ਵੱਡੀ ਲਾਇਸੰਸਸ਼ੁਦਾ ਪ੍ਰਮਾਣਿਤ ਅਥਾਰਟੀ eMudhra ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (IPO) ਅੱਜ, 20 ਮਈ ਨੂੰ ਖੁੱਲ੍ਹਣ ਜਾ ਰਹੀ ਹੈ। 413 ਕਰੋੜ IPO ਜੁਟਾਉਣ ਲਈ eMudra ਦੇ IPO ਦਾ ਪ੍ਰਾਈਸ ਬੈਂਡ 243 ਰੁਪਏ ਤੋਂ 256 ਰੁਪਏ ਪ੍ਰਤੀ ਸ਼ੇਅਰ ਦੇ ਵਿਚਕਾਰ ਤੈਅ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਹੁਣ ਨਹੀਂ ਖ਼ਰੀਦ ਸਕੋਗੇ Hyundai ਦੀ Santro, ਕੰਪਨੀ ਲਾਂਚ ਕਰੇਗੀ ਇਹ ਨਵੀਂ ਕਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News