ਸ਼ੇਅਰ ਬਾਜ਼ਾਰ : ਸੈਂਸੈਕਸ 300 ਤੋਂ ਵਧ ਅੰਕ ਟੁੱਟਾ ਤੇ ਨਿਫਟੀ ਵੀ ਡਿੱਗ ਕੇ ਖੁੱਲ੍ਹਾ

05/31/2022 10:09:20 AM

ਮੁੰਬਈ - ਹਫਤੇ ਦੇ ਦੂਜੇ ਕਾਰੋਬਾਰੀ ਦਿਨ ਭਾਵ ਅੱਜ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ 'ਚ ਜਾਰੀ ਤੇਜ਼ੀ 'ਤੇ ਬ੍ਰੇਕ ਲਗ ਗਈ। ਦੋਵੇਂ ਸੂਚਕਾਂਕ ਲਾਲ ਨਿਸ਼ਾਨ 'ਤੇ ਖੁੱਲ੍ਹੇ। ਬੰਬਈ ਸਟਾਕ ਐਕਸਚੇਂਜ ਦਾ 30-ਸ਼ੇਅਰ ਸੈਂਸੈਕਸ ਸੂਚਕਾਂਕ ਸੈਂਸੈਕਸ 306.20 ਅੰਕ ਭਾਵ  0.55 ਫੀਸਦੀ ਡਿੱਗ ਕੇ 55619.54 'ਤੇ ਅਤੇ ਨਿਫਟੀ 84.30 ਅੰਕ ਜਾਂ 0.51 ਫੀਸਦੀ ਡਿੱਗ ਕੇ 16577.10 'ਤੇ ਖੁੱਲ੍ਹਿਆ ਹੈ। 

ਮੌਜੂਦਾ ਸਮੇਂ ਸੈਂਸੈਕਸ 452 ਅੰਕਾਂ ਦੀ ਗਿਰਾਵਟ ਨਾਲ 55,473.74 'ਤੇ ਅਤੇ ਨਿਫਟੀ 308.95 ਅੰਕਾਂ ਦੀ ਗਿਰਾਵਟ ਨਾਲ 16,661.40 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਸੈਕਟਰਲ ਇੰਡੈਕਸ ਵਿੱਚ ਆਟੋ, ਮੈਟਲ, ਪੀਐਸਯੂ ਬੈਂਕ ਅਤੇ ਰਿਐਲਟੀ ਸਟਾਕ ਵਧੇ ਹਨ। ਦੂਜੇ ਪਾਸੇ ਆਈ.ਟੀ., ਵਿੱਤੀ ਸੇਵਾਵਾਂ, ਐੱਫ.ਐੱਮ.ਸੀ.ਜੀ. ਸਟਾਕ ਗਿਰਾਵਟ 'ਚ ਹਨ।

ਟਾਪ ਗੇਨਰਜ਼

ਪਾਵਰਗ੍ਰਿਡ, ਮਹਿੰਦਰਾ ਐਂਡ ਮਹਿੰਦਰਾ, ਟਾਟਾ ਸਟੀਲ , ਐੱਨ.ਟੀ.ਪੀ.ਸੀ.

ਟਾਪ ਲੂਜ਼ਰਜ਼

ਸਨ ਫਾਰਮਾ, ਐਚਡੀਐਫਸੀ, ਇਨਫੋਸਿਸ, ਐਚਸੀਐਲ ਟੈਕ, ਟਾਈਟਨ, ਕੋਟਕ ਬੈਂਕ, ਵਿਪਰੋ, ਟੀਸੀਐਸ , ਟੇਕ ਮਹਿੰਦਰਾ


 


Harinder Kaur

Content Editor

Related News