ਸ਼ੇਅਰ ਬਾਜ਼ਾਰ : ਸੈਂਸੈਕਸ 50 ਅੰਕ ਡਿੱਗਾ ਤੇ ਨਿਫਟੀ ਵੀ 20 ਅੰਕ ਟੁੱਟ ਕੇ ਖੁੱਲ੍ਹਿਆ
Thursday, Dec 30, 2021 - 09:42 AM (IST)
ਮੁੰਬਈ - ਹਫਤੇ ਦੇ ਚੌਥੇ ਕਾਰੋਬਾਰੀ ਦਿਨ ਭਾਵ ਅੱਜ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਕਮਜ਼ੋਰੀ ਨਾਲ ਲਾਲ ਨਿਸ਼ਾਨ 'ਤੇ ਹੋਈ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 51 ਅੰਕ ਡਿੱਗ ਕੇ 57,742 'ਤੇ ਖੁੱਲ੍ਹਿਆ, ਜਦੋਂ ਕਿ ਐਨਐਸਈ ਦਾ ਨਿਫਟੀ ਵੀ 20 ਅੰਕ ਫਿਸਲ ਕੇ 17,194 ਦੇ ਪੱਧਰ 'ਤੇ ਖੁੱਲ੍ਹਿਆ ਹੈ।
ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਲਾਲ ਨਿਸ਼ਾਨ 'ਤੇ ਬੰਦ ਹੋਇਆ। ਹਰੇ ਨਿਸ਼ਾਨ 'ਤੇ ਕਾਰੋਬਾਰ ਸ਼ੁਰੂ ਕਰਨ ਤੋਂ ਬਾਅਦ, ਸੈਂਸੈਕਸ ਅਤੇ ਨਿਫਟੀ ਦੋਵਾਂ ਨੇ ਦਿਨ ਭਰ ਅਸਥਿਰਤਾ ਦੇਖੀ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 58 ਹਜ਼ਾਰ ਤੋਂ ਹੇਠਾਂ ਡਿੱਗ ਕੇ 90.99 ਅੰਕਾਂ ਦੀ ਗਿਰਾਵਟ ਨਾਲ 57,806 ਦੇ ਪੱਧਰ 'ਤੇ ਬੰਦ ਹੋਇਆ। ਜਦਕਿ NSE ਦਾ ਨਿਫਟੀ ਵੀ 20 ਅੰਕ ਫਿਸਲ ਕੇ 17,214 ਦੇ ਪੱਧਰ 'ਤੇ ਬੰਦ ਹੋਇਆ।