ਪਿਆਜ਼ 'ਤੇ ਸਟਾਕ ਲਿਮਿਟ 31 ਮਾਰਚ ਤੱਕ ਰਹੇਗੀ ਲਾਗੂ
Saturday, Dec 23, 2017 - 02:41 PM (IST)
ਨਵੀਂ ਦਿੱਲੀ—ਸਰਕਾਰ ਨੇ ਵਪਾਰੀਆਂ ਦੀ ਤੈਅ ਸੀਮਾ ਤੋਂ ਜ਼ਿਆਦਾ ਪਿਆਜ਼ ਭੰਡਾਰਣ 'ਤੇ ਲਗਾਈ ਗਈ ਰੋਕ ਨੂੰ ਤਿੰਨ ਮਹੀਨੇ ਭਾਵ 2018 ਤੱਕ ਦੇ ਲਈ ਵਧਾ ਦਿੱਤਾ ਹੈ। ਇਹ ਨਿਰਮਾਣ ਪਿਆਜ਼ ਦੀਆਂ ਕੀਮਤਾਂ ਨੂੰ ਨਿਯੰਤਰਣ 'ਚ ਰੱਖਣ ਦੇ ਲਈ ਕੀਤਾ ਗਿਆ ਹੈ।
ਖੁਰਾਕ ਅਤੇ ਉਪਭੋਗਤਾ ਮਾਮਲੇ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਇਕ ਟਵੀਟ 'ਚ ਕਿਹਾ,'' ਪਿਆਜ਼ ਦੀਆਂ ਕੀਮਤਾਂ 'ਤੇ ਨਿਗਰਾਨੀ ਰੱਖਣ ਦੇ ਲਈ ਇਸਦੇ ਸਟਾਕ 'ਤੇ ਲਗਾਈ ਗਈ ਸੀਮਾ ਦੀ ਸਮਾਂ ਬੱਧਤਾਂ ਨੂੰ 31 ਦਸੰਬਰ 2017 ਤੋਂ ਵਧਾ ਕੇ 31 ਮਾਰਚ 2018 ਤੱਕ ਕਰ ਦਿੱਤਾ ਗਿਆ ਹੈ।'' ਜ਼ਿਕਰਯੋਗ ਹੈ ਕਿ ਘੱਟ ਆਵਕ ਦੇ ਚੱਲਦੇ ਰਾਸ਼ਟਰੀ ਰਾਜਧਾਨੀ 'ਚ ਪਿਆਜ਼ ਦੀ ਕੀਮਤ 55 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ।
ਰਾਜਾਂ 'ਚ ਵਪਾਰੀਆਂ ਦੁਆਰਾ ਇਕ ਨਿਧਾਰਿਤ ਸੀਮਾ ਦੇ ਅੰਦਰ ਹੀ ਪਿਆਜ਼ ਦਾ ਸਟਾਕ ਰੱਖਣ ਦਾ ਆਦੇਸ਼ ਦਿੱਤਾ ਗਿਆ ਸੀ। ਇਸਦੀ ਅਵਧੀ 31 ਦਸੰਬਰ ਨੂੰ ਸਮਾਪਤ ਹੋ ਰਹੀ ਹੈ। ਪਿਆਜ਼ ਦੀ ਕੀਮਤ ਥੋਕ ਅਤੇ ਖੁਦਰਾ ਬਾਜ਼ਾਰ 'ਚ ਹੁਜੇ ਵੀ ਵਾਧਾ ਬਣਿਆ ਹੋਇਆ ਹੈ। ਇਸ ਲਈ ਸਟਾਕ ਸੀਮਾ ਆਦੇਸ਼ ਦੀ ਵੈਧ ਅਵਧੀ ਨੂੰ ਤਿੰਨ ਮਹੀਨੇ ਅੱਗੇ ਵਧਾ ਦਿੱਤਾ ਹੈ।
