ਬਾਜ਼ਾਰ ਧੜੰਮ, ਨਿਵੇਸ਼ਕਾਂ ਨੂੰ 15 ਮਿੰਟ 'ਚ 7 ਲੱਖ ਕਰੋੜ ਰੁ: ਤੋਂ ਵੱਧ ਦਾ ਘਾਟਾ!

Monday, Apr 12, 2021 - 11:26 AM (IST)

ਬਾਜ਼ਾਰ ਧੜੰਮ, ਨਿਵੇਸ਼ਕਾਂ ਨੂੰ 15 ਮਿੰਟ 'ਚ 7 ਲੱਖ ਕਰੋੜ ਰੁ: ਤੋਂ ਵੱਧ ਦਾ ਘਾਟਾ!

ਮੁੰਬਈ- ਗਲੋਬਲ ਬਾਜ਼ਾਰਾਂ ਵਿਚ ਗਿਰਾਵਟ ਤੇ ਭਾਰਤ ਵਿਚ ਕੋਰੋਨਾ ਵਾਇਰਸ ਦੇ ਰਿਕਾਰਡ ਮਾਮਲੇ ਵਧਣ ਵਿਚਕਾਰ ਸੋਮਵਾਰ ਨੂੰ ਕਾਰੋਬਾਰ ਦੇ ਸ਼ੁਰੂ  ਤੋਂ ਸ਼ੇਅਰਾਂ ਵਿਚ ਭਾਰੀ ਵਿਕਵਾਲੀ ਹੋਈ। ਇਸ ਵਜ੍ਹਾ ਨਾਲ 15 ਮਿੰਟਾਂ ਵਿਚ ਨਿਵੇਸ਼ਕਾਂ ਦੇ 7 ਲੱਖ ਕਰੋੜ ਰੁਪਏ ਤੋਂ ਵੀ ਵੱਧ ਡੁੱਬ ਗਏ। ਨਿਵੇਸ਼ਕਾਂ ਨੂੰ ਡਰ ਹੈ ਕਿ ਕੋਰੋਨਾ ਮੁੜ ਤੋਂ ਪਟੜੀ 'ਤੇ ਪਰਤ ਰਹੀ ਆਰਥਿਕਤਾ ਲਈ ਸੰਕਟ ਖੜ੍ਹਾ ਕਰ ਸਕਦਾ ਹੈ।

ਰਿਪੋਰਟਾਂ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਸਰਕਾਰ ਸੰਕਰਮਣ ਦੀ ਵਧਦੀ ਦਰ ਨੂੰ ਦੇਖਦੇ ਹੋਏ ਬੁੱਧਵਾਰ ਦੀ ਮੰਤਰੀ ਮੰਡਲ ਬੈਠਕ ਵਿਚ ਤਾਲਾਬੰਦੀ ਲਾਉਣ ਦਾ ਫ਼ੈਸਲਾ ਲੈ ਸਕਦੀ ਹੈ।

ਇਹ ਵੀ ਪੜ੍ਹੋ- ਲੋਕਾਂ ਲਈ ਵੱਡੀ ਰਾਹਤ, ਸਰਕਾਰ ਨੇ ਰੈਮਡੇਸਿਵਿਰ ਦੀ ਬਰਾਮਦ 'ਤੇ ਲਾਈ ਰੋ

ਉੱਥੇ ਹੀ, ਏਸ਼ੀਆਈ ਬਾਜ਼ਾਰ 1 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਨਾਲ ਚੱਲ ਰਹੇ ਸਨ। ਇਸ ਵਿਚਕਾਰ ਭਾਰਤੀ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਸਵੇਰੇ 9:30 ਵਜੇ ਤੱਕ ਬੀ. ਐੱਸ. ਈ. ਦਾ ਬਾਜ਼ਾਰ ਪੂੰਜੀਕਰਨ ਸ਼ੁੱਕਰਵਾਰ ਦੇ 209.63 ਲੱਖ ਕਰੋੜ ਰੁਪਏ ਦੇ ਮੁਕਾਬਲੇ 7.33 ਲੱਖ ਕਰੋੜ ਰੁਪਏ ਘੱਟ ਕੇ 202.29 ਲੱਖ ਕਰੋੜ ਰੁਪਏ 'ਤੇ ਆ ਗਿਆ। ਇਸ ਤਰ੍ਹਾਂ ਨਿਵੇਸ਼ਕਾਂ ਨੂੰ 9.15 'ਤੇ ਕਾਰੋਬਾਰ ਖੁੱਲ੍ਹਣ ਦੇ 15 ਮਿੰਟ ਵਿਚ ਹੀ 7 ਲੱਖ ਕਰੋੜ ਰੁਪਏ ਤੋਂ ਵੱਧ ਦਾ ਘਾਟਾ ਹੋ ਗਿਆ। ਕਾਰੋਬਾਰ ਦੇ ਸ਼ੁਰੂ ਵਿਚ 2,369 ਸਟਾਕਸ ਟ੍ਰੇਡ ਕਰ ਰਹੇ ਸਨ, ਜਿਨ੍ਹਾਂ ਵਿਚੋਂ 1,928 ਗਿਰਾਵਟ ਵਿਚ ਸਨ। ਪਹਿਲੇ 15 ਮਿੰਟਾਂ ਦੇ ਕਾਰੋਬਾਰ ਵਿਚ ਕੁੱਲ 190 ਸ਼ੇਅਰਾਂ ਵਿਚ ਲੋਅਰ ਸਰਕਿਟ ਲੱਗਾ। ਨਿਵੇਸ਼ਕ ਮਹਿੰਗਾਈ ਦਰ, ਉਦਯੋਗਿਕ ਉਤਪਾਦਨ ਦੇ ਜਾਰੀ ਹੋਣ ਵਾਲੇ ਅੰਕੜਿਆਂ ਦੀ ਉਡੀਕ ਵਿਚ ਵੀ ਹਨ। ਰੁਪਏ 'ਚ ਗਿਰਾਵਟ ਨਾਲ ਵੀ ਧਾਰਨਾ ਪ੍ਰਭਾਵਿਤ ਹੋਈ ਹੈ। ਉੱਥੇ ਹੀ, ਕੰਪਨੀਆਂ ਦੇ ਵਿੱਤੀ ਨਤੀਜਿਆਂ ਦਾ ਸੀਜ਼ਨ ਵੀ ਸ਼ੁਰੂ ਹੋ ਰਿਹਾ ਹੈ, ਟੀ. ਸੀ. ਐੱਸ. ਅੱਜ ਇਹ ਜਾਰੀ ਕਰੇਗੀ।

ਇਹ ਵੀ ਪੜ੍ਹੋ- FD 'ਤੇ ਕਮਾਈ ਦਾ ਮੌਕਾ, ਇੰਨਾ ਵਿਆਜ ਦੇ ਰਹੇ ਨੇ ਇਹ ਟਾਪ-10 ਸਰਕਾਰੀ ਬੈਂਕ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News