ਸਟੀਲ ਸਟ੍ਰਿਪਸ ਵ੍ਹੀਲ ਨੂੰ ਸਤੰਬਰ ਤੱਕ 75 ਫੀਸਦੀ ਉਤਪਾਦਨ ਸਮਰੱਥਾ ਹਾਸਲ ਹੋਣ ਦੀ ਉਮੀਦ

06/08/2020 5:16:05 PM

ਨਵੀਂ ਦਿੱਲੀ (ਭਾਸ਼ਾ) : ਆਟੋ ਕਲਪੁਰਜ਼ੇ ਬਣਾਉਣ ਵਾਲੀ ਕੰਪਨੀ ਸਟੀਲ ਸਟ੍ਰਿਪਸ ਵ੍ਹੀਲ ਲਿਮਟਿਡ (ਐੱਸ. ਐੱਸ. ਡਬਲਯੂ. ਐੱਲ.) ਨੇ ਕਿਹਾ ਕਿ 'ਕੋਵਿਡ-19' ਮਹਾਮਾਰੀ ਕਾਰਨ ਲਾਗੂ ਤਾਲਾਬੰਦੀ 'ਚ ਰਾਹਤ ਮਿਲਣ ਤੋਂ ਬਾਅਦ ਉਸ ਦੇ ਸਾਰੇ ਪਲਾਂਟਾਂ 'ਚ ਕੰਮ ਚਾਲੂ ਹੋ ਗਿਆ ਹੈ ਅਤੇ ਕੰਪਨੀ ਨੂੰ ਉਮੀਦ ਹੈ ਕਿ ਇਸ ਸਾਲ ਸਤੰਬਰ ਤੱਕ ਉਸ ਦਾ ਉਤਪਾਦਨ 'ਕੋਵਿਡ-19' ਤੋਂ ਪਹਿਲਾਂ ਦੇ ਪੱਧਰ ਦੇ 75 ਫੀਸਦੀ ਤੱਕ ਪਹੁੰਚ ਜਾਵੇਗਾ।

ਕੰਪਨੀ ਨੇ ਦੱਸਿਆ ਕਿ ਉਸ ਦੇ ਹਰ ਇਕ ਪਲਾਂਟ 'ਚ ਗਾਹਕਾਂ ਦੀ ਮੰਗ ਅਨੁਸਾਰ ਕੰਮ ਚਾਲੂ ਹੋ ਗਿਆ ਹੈ। ਕੰਪਨੀ ਦੇ ਪੰਜਾਬ, ਚੇਨੱਈ ਅਤੇ ਜਮਸ਼ੇਦਪੁਰ 'ਚ 3 ਪਲਾਂਟ ਹਨ। ਤਿੰਨਾਂ ਪਲਾਂਟਾਂ ਦੀ ਕੁੱਲ ਸਾਲਾਨਾ ਉਤਪਾਦਨ ਸਮਰੱਥਾ 1.66 ਕਰੋੜ ਪਹੀਏ ਹਨ। ਕੰਪਨੀ ਮੁੱਖ ਰੂਪ ਨਾਲ ਕਾਰ ਅਤੇ ਟਰੱਕ ਦੇ ਪਹੀਏ ਬਣਾਉਂਦੀ ਹੈ।


cherry

Content Editor

Related News