Steel Price : ਆਯਾਤ ਅਤੇ ਨਰਮ ਮੰਗ ਕਾਰਨ ਘਟ ਹੋਈਆਂ ਸਟੀਲ ਦੀਆਂ ਕੀਮਤਾਂ

12/13/2023 1:50:21 PM

ਨਵੀਂ ਦਿੱਲੀ - ਤਿਉਹਾਰਾਂ ਤੋਂ ਬਾਅਦ ਦਰਾਮਦ 'ਚ ਵਾਧਾ ਅਤੇ ਮੰਗ 'ਚ ਗਿਰਾਵਟ ਨੇ ਦੇਸ਼ ਦੀਆਂ ਸਟੀਲ ਮਿੱਲਾਂ ਨੂੰ ਕੀਮਤਾਂ ਘਟਾਉਣ ਲਈ ਪ੍ਰੇਰਿਤ ਕੀਤਾ ਹੈ, ਜਦਕਿ ਵਿਸ਼ਵ ਪੱਧਰ 'ਤੇ ਕੀਮਤਾਂ ਵਧ ਰਹੀਆਂ ਹਨ। ਬਾਜ਼ਾਰ ਦੇ ਸੂਤਰਾਂ ਅਨੁਸਾਰ ਸਟੀਲ ਕੰਪਨੀਆਂ ਨੇ ਦਸੰਬਰ ਲਈ ਸੁਝਾਏ ਪ੍ਰਚੂਨ ਮੁੱਲ (ਸੂਚੀ ਕੀਮਤਾਂ) ਵਿਚ ਦੋ ਤੋਂ ਤਿੰਨ ਫ਼ੀਸਦੀ ਦੀ ਕਟੌਤੀ ਕੀਤੀ ਹੈ ਤਾਂ ਜੋ ਕੀਮਤਾਂ ਬਾਜ਼ਾਰ ਦੇ ਪੱਧਰ ਦੇ ਮੁਤਾਬਕ ਹੋ ਸਕਣ।

ਇਹ ਵੀ ਪੜ੍ਹੋ - ਮਹਿੰਗਾਈ ਦੀ ਮਾਰ 'ਚ ਗੰਢਿਆਂ ਤੋਂ ਬਾਅਦ ਲਸਣ ਨੇ ਮਚਾਈ ਤਬਾਹੀ, 400 ਰੁਪਏ ਪ੍ਰਤੀ ਕਿਲੋ ਹੋਈ ਕੀਮਤ

ਇੱਕ ਪ੍ਰਮੁੱਖ ਉਤਪਾਦਕ ਨੇ ਕਿਹਾ ਕਿ ਇਹ ਇੱਕ ਅਜਿਹੀ ਕਟੌਤੀ ਹੈ, ਜੋ ਕਾਰੋਬਾਰ ਹੁਣ ਤੱਕ ਹੋਏ ਆਯਾਤ ਦੇ ਨਾਲ ਮੁਕਾਬਲਾ ਕਰ ਸਕੇ। ਸਟੀਲ ਉਦਯੋਗ ਕੁਝ ਮਹੀਨਿਆਂ ਤੋਂ ਵਧਦੀ ਦਰਾਮਦ, ਖ਼ਾਸ ਤੌਰ 'ਤੇ ਚੀਨ ਤੋਂ ਘੱਟ ਕੀਮਤ ਵਾਲੀ ਸਮੱਗਰੀ ਦੀ ਚਿੰਤਾ ਵਧਾ ਰਿਹਾ ਹੈ। ਇੰਡਸਟਰੀ ਨੇ ਵੀ ਇਸ ਬਾਰੇ ਸਰਕਾਰ ਕੋਲ ਉਠਾਇਆ ਹੈ। ਆਰਸੇਲਰ ਮਿੱਤਲ ਨਿਪੋਨ ਸਟੀਲ ਇੰਡੀਆ (ਏ.ਐੱਮ./ਐੱਨ.ਐੱਸ. ਇੰਡੀਆ) ਦੇ ਮੁੱਖ ਮਾਰਕੀਟਿੰਗ ਅਧਿਕਾਰੀ ਰੰਜਨ ਧਰ ਨੇ ਕਿਹਾ ਕਿ ਭਾਰਤੀ ਸਟੀਲ ਸੈਕਟਰ ਇਸ ਸਮੇਂ ਆਯਾਤ-ਪ੍ਰੇਰਿਤ ਹੈੱਡਵਿੰਡਾਂ ਨਾਲ ਜੂਝ ਰਿਹਾ ਹੈ ਪਰ ਲੰਬੇ ਸਮੇਂ ਦਾ ਦ੍ਰਿਸ਼ਟੀਕੋਣ ਸਕਾਰਾਤਮਕ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇਕ-ਦੋ ਮਹੀਨਿਆਂ ਤੋਂ ਮਿੱਲ ਦੇ ਭਾਅ ਨਾਲੋਂ ਬਾਜ਼ਾਰ ਦੀਆਂ ਕੀਮਤਾਂ ਘੱਟ ਹੋ ਰਹੀਆਂ ਹਨ।

ਇਹ ਵੀ ਪੜ੍ਹੋ - ਜਲਦੀ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਸਰਕਾਰ ਕਰ ਰਹੀ ਹੈ ਵੱਡੀ ਤਿਆਰੀ

JSW ਸਟੀਲ ਦੇ ਸੰਯੁਕਤ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਜੈਅੰਤ ਆਚਾਰੀਆ ਨੇ ਕਿਹਾ ਕਿ ਕਮਜ਼ੋਰ ਬਾਹਰੀ ਮਾਹੌਲ ਕਾਰਨ ਦਰਾਮਦ ਦੀ ਤੀਬਰਤਾ ਵਧ ਰਹੀ ਹੈ। ਮਜ਼ਬੂਤ ​​ਘਰੇਲੂ ਮੰਗ ਨਾਲ ਭਾਰਤ ਘੱਟ ਕੀਮਤਾਂ 'ਤੇ ਵਿਸ਼ਵ ਵਪਾਰ ਲਈ ਆਕਰਸ਼ਕ ਬਾਜ਼ਾਰ ਬਣ ਗਿਆ ਹੈ। ਦਰਾਮਦ ਵਿੱਚ ਚੀਨ ਦੀ ਹਿੱਸੇਦਾਰੀ ਸਭ ਤੋਂ ਵੱਧ ਹੈ ਅਤੇ ਇਹ ਵਧ ਕੇ 52 ਫ਼ੀਸਦੀ ਹੋ ਗਈ ਹੈ। FTA ਦੇਸ਼ਾਂ ਤੋਂ ਜ਼ੀਰੋ ਡਿਊਟੀ ਪੱਧਰ ਦੀ ਦਰਾਮਦ ਵੀ ਵਧੀ ਹੈ। ਅਚਾਰੀਆ ਨੇ ਕਿਹਾ ਕਿ ਉਨ੍ਹਾਂ ਵਿੱਚੋਂ ਕੁਝ ਨਕਾਰਾਤਮਕ ਹਾਸ਼ੀਏ 'ਤੇ ਕੰਮ ਕਰ ਰਹੇ ਹਨ ਅਤੇ ਉਸ ਸਮੱਗਰੀ ਨੂੰ ਭਾਰਤ ਵਿੱਚ ਡੰਪ ਕਰ ਰਹੇ ਹਨ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News