ਦਿੱਲੀ, ਯੂਪੀ ਸਣੇ ਇਨ੍ਹਾਂ ਸੂਬਿਆਂ 'ਚ ਹੁਣ ਪੈਟਰੋਲ-ਡੀਜ਼ਲ ਅਤੇ ਸ਼ਰਾਬ 'ਤੇ ਲਗੇਗਾ ਟੈਕਸ
Wednesday, Sep 26, 2018 - 07:33 PM (IST)

ਚੰਡੀਗੜ੍ਹ-ਪੈਟਰੋਲ, ਡੀਜ਼ਲ ਦੀ ਵਧਦੀ ਕੀਮਤ 'ਚ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਸੰਘ ਸ਼ਾਸਤ ਚੰਡੀਗੜ ਨੇ ਪੈਟਰੋਲੀਅਮ ਉਤਪਾਦਾਂ 'ਤੇ ਇਕ ਸਮਾਨ ਦਰ ਲਾਉਣ 'ਤੇ ਮੰਗਲਵਾਰ ਨੂੰ ਸਹਿਮਤੀ ਜਤਾਈ ਹੈ। ਇਕ ਸਰਕਾਰੀ ਬਿਆਨ ਅਨੁਸਾਰ ਇਨ੍ਹਾਂ ਤੋਂ ਇਲਾਵਾ ਇਹ ਰਾਜ ਸ਼ਰਾਬ, ਵਾਹਨਾਂ ਅਤੇ ਰਜਿਸਟਰੇਸ਼ਨ ਅਤੇ ਟ੍ਰਾਂਸਪੋਰਟ ਪਰਮਿਟ ਦੇ ਮਾਮਲੇ 'ਚ ਵੀ ਇਕ ਸਮਾਨ ਦਰ ਰੱਖਣ 'ਤੇ ਸਹਿਮਤ ਹੋਏ ਹਨ। ਪੰਜਾਂ ਰਾਜਾਂ ਦੇ ਵਿੱਤ ਮੰਤਰੀਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਲੈ ਕੇ ਇੱਥੇ ਇਕ ਬੈਠਕ 'ਚ ਚਰਚਾ ਕੀਤੀ।
ਬਿਆਨ 'ਚ ਕਿਹਾ ਗਿਆ ਕਿ ਬੈਠਕ ਦੌਰਾਨ ਪੈਟਰੋਲ ਅਤੇ ਡੀਜ਼ਲ 'ਤੇ ਮੁੱਲ ਵਧ ਕੇ (ਵੈਟ) ਦਰਾਂ ਸਮਾਨ ਰੱਖਣ 'ਤੇ ਸਹਿਮਤੀ ਬਣੀ। ਬੈਠਕ 'ਚ ਇਹ ਵੀ ਫੈਸਲਾ ਲਿਆ ਕਿ ਇਸ ਦੇ ਸਬੰਧ 'ਚ ਇਕ ਉਪ- ਕਮੇਟੀ ਸਥਾਪਤ ਕੀਤੀ ਜਾਵੇਗੀ। ਜੋਂ ਅਗਲੇ 15 ਦਿਨਾਂ 'ਚ ਦਰ ਨੂੰ ਇਕ ਸਮਾਨ ਰੱਖਣ 'ਤੇ ਸੁਝਾਅ ਦੇਵੇਗੀ। ਬੈਠਕ 'ਚ ਇਹ ਵੀ ਨਤੀਜਾ ਨਿਕਲਿਆ ਕਿ ਇਕ ਸਮਾਨ ਦਰ ਨਾਲ ਵਪਾਰ ਦੀ ਹੇਰਾ-ਫੇਰੀ 'ਤੇ ਰੋਕ ਲੱਗੇਗੀ।
ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਯੂ ਨੇ ਕਿਹਾ ਕਿ ਬੈਠਕ 'ਚ ਤੈਅ ਕੀਤਾ ਗਿਆ ਕਿ ਪੈਟਰੋਲ, ਡੀਜ਼ਲ ਵੈਟ ਦਰਾਂ 'ਚ ਸਮਾਨਤਾਂ ਲੈ ਕੇ ਆਉਣ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ ਤਾਂ ਕਿ ਉਪਭੋਗਤਾਵਾਂ ਨੂੰ ਰਾਹਤ ਦਿੱਤੀ ਜਾਵੇ। ਪੰਜਾਬ ਉਨ੍ਹਾਂ ਰਾਜਾਂ 'ਚ ਸ਼ਾਮਲ ਹੈ ਜਿੱਥੇ ਪੈਟਰੋਲ ਦੀ ਸਭ ਤੋਂ ਉੱਚੀ ਦਰ 'ਤੇ ਵੈਟ ਲਗਦਾ ਹੈ, ਦਿੱਲੀ ਦੇ ਉਪਮੁੱਖਮੰਤਰੀ ਮਨੀਸ਼ ਸਿਸੋਡੀਆ ਨੇ ਬੈਠਕ ਤੋਂ ਬਾਅਦ ਕਿਹਾ ਕਿ ਇਸ ਨਾਲ ਸਰਕਾਰ ਦਾ ਰਾਜਸਵ ਵਧੇਗਾ ਅਤੇ ਇਸ ਦੇ ਨਾਲ-ਨਾਲ ਧੋਖਾਧੜੀ 'ਤੇ ਰੋਕ ਲੱਗੇਗੀ।