ਪੰਜਾਬ 'ਚ ਸਟੇਸ਼ਨਾਂ ਤੋਂ ਹਟਣਗੇ ਧਰਨੇ ਤਾਂ ਹੀ ਸ਼ੁਰੂ ਹੋਣਗੀਆਂ ਟਰੇਨਾਂ : ਯਾਦਵ

Friday, Nov 06, 2020 - 11:31 PM (IST)

ਨਵੀਂ ਦਿੱਲੀ— ਸ਼ੁੱਕਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ 'ਚ ਰੇਲਵੇ ਬੋਰਡ ਦੇ ਚੇਅਰਮੈਨ ਤੇ ਸੀ. ਈ. ਓ. ਵਿਨੋਦ ਕੁਮਾਰ ਯਦਾਵ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਰੇਲਵੇ ਪੰਜਾਬ 'ਚ ਸਿਰਫ ਉਦੋਂ ਹੀ ਰੇਲ ਗੱਡੀਆਂ ਦਾ ਸੰਚਾਲਨ ਸ਼ੁਰੂ ਕਰ ਸਕਦਾ ਹੈ ਜਦੋਂ ਮਾਲ ਅਤੇ ਯਾਤਰੀ ਰੇਲ ਗੱਡੀਆਂ ਸਮੇਤ ਸਾਰੀਆਂ ਰੇਲ ਗੱਡੀਆਂ ਨੂੰ ਚਲਾਉਣ ਲਈ ਪਟੜੀਆਂ ਅਤੇ ਸਟੇਸ਼ਨ ਧਰਨੇ-ਪ੍ਰਦਰਸ਼ਨਾਂ ਤੋਂ ਖਾਲੀ ਹੋਣਗੇ।

 


ਯਾਦਵ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ ਤੱਕ ਰੇਲਵੇ ਨੈੱਟਵਰਕ ਦੀਆਂ ਕਈ ਥਾਵਾਂ ਤੋਂ ਨਾਕਾਬੰਦੀ ਨਹੀਂ ਹਟਾ ਸਕੀ ਹੈ। ਉਨ੍ਹਾਂ ਕਿਹਾ ਕਿ ਰੇਲ ਗੱਡੀਆਂ ਸ਼ੁਰੂ ਕਰਨ ਲਈ ਸੂਬਾ ਸਰਕਾਰ 100 ਫੀਸਦੀ ਸੁਰੱਖਿਆ ਨੂੰ ਯਕੀਨੀ ਬਣਾਏ ਤਾਂ ਹੀ ਦੁਬਾਰਾ ਟਰੇਨਾਂ ਨੂੰ ਚਲਾਇਆ ਜਾ ਸਕਦਾ ਹੈ।

ਪੰਜਾਬ ਸਰਕਾਰ ਕਰ ਰਹੀ ਗੁੰਮਰਾਹ-
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਹ ਕਹਿ ਕੇ ਗੁੰਮਰਾਹ ਕਰ ਰਹੀ ਹੈ ਕਿ ਮਾਲਗੱਡੀਆਂ ਦੀ ਆਵਾਜਾਈ ਲਈ ਸਾਰੇ ਟਰੈਕ ਖਾਲੀ ਹਨ। ਸਾਡੀ ਸੂਬਾ ਸਰਕਾਰ ਨੂੰ ਬੇਨਤੀ ਹੈ ਕਿ ਸਾਰੀਆਂ ਰੇਲ ਗੱਡੀਆਂ ਦੇ ਸੰਚਾਲਨ ਲਈ ਟਰੈਕ ਅਤੇ ਸਟੇਸ਼ਨਾਂ ਨੂੰ ਖਾਲੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੁਰੱਖਿਆ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਜੋਖਮ ਨਹੀਂ ਲਿਆ ਜਾ ਸਕਦਾ।

 

ਇਹ ਵੀ ਪੜ੍ਹੋ- ਸਰਕਾਰ ਦੀ 4 ਕਰੋੜ ਤੋਂ ਵੱਧ ਰਾਸ਼ਨ ਕਾਰਡਾਂ 'ਤੇ ਵੱਡੀ ਕਾਰਵਾਈ, ਕੀਤੇ ਰੱਦ

ਗੌਰਤਲਬ ਹੈ ਕਿ ਵੀ. ਕੇ. ਯਾਦਵ ਨੇ ਵੀਰਵਾਰ ਨੂੰ ਕਿਹਾ ਸੀ ਕਿ ਸਾਨੂੰ ਪੰਜਾਬ ਦੇ ਮੁੱਖ ਸਕੱਤਰ ਤੋਂ ਭਰੋਸਾ ਮਿਲਿਆ ਹੈ ਕਿ ਸ਼ੁੱਕਰਵਾਰ ਸਵੇਰੇ ਰੇਲ ਨੈੱਟਵਰਕਾਂ ਤੋਂ ਨਾਕਾਬੰਦੀ ਹਟਾ ਦਿੱਤੀ ਜਾਏਗੀ। ਉਨ੍ਹਾਂ ਕਿਹਾ ਸੀ ਕਿ ਸਟੇਸ਼ਨ ਤੇ ਪਟੜੀਆਂ 'ਤੇ ਨਾਕਾਬੰਦੀ ਹਟਦੇ ਹੀ ਭਾਰਤੀ ਰੇਲਵੇ ਯਾਤਰੀ ਟਰੇਨਾਂ ਤੇ ਮਾਲਗੱਡੀਆਂ ਸ਼ੁਰੂ ਕਰ ਦੇਵੇਗਾ।


Sanjeev

Content Editor

Related News