ਖ਼ੁਸ਼ਖ਼ਬਰੀ: SBI ਬੈਂਕ ਨੇ ਘਟਾਈਆਂ ਵਿਆਜ਼ ਦਰਾਂ, ਇਨ੍ਹਾਂ ਖਾਤਾਧਾਰਕਾਂ ਨੂੰ ਹੋਵੇਗਾ ਫ਼ਾਇਦਾ

07/08/2020 2:58:44 PM

ਨਵੀਂ ਦਿੱਲੀ (ਵਾਰਤਾ) : ਦੇਸ਼ ਦੇ ਪ੍ਰਮੁੱਖ ਵਪਾਰਕ ਬੈਂਕ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਨੇ ਛੋਟੀ ਮਿਆਦ ਲਈ ਲੋਨ ਲੈਣ ਵਾਲੇ ਖਾਤਾਧਾਰਕਾਂ ਨੂੰ ਬੁੱਧਵਾਰ ਨੂੰ ਰਾਹਤ ਦਿੰਦੇ ਹੋਏ ਐੱਮ.ਸੀ.ਐੱਲ.ਆਰ. ਵਿਚ 0.05 ਤੋਂ 0.10 ਫ਼ੀਸਦੀ ਦਾ ਕਟੌਤੀ ਦਾ ਐਲਾਨ ਕੀਤਾ ਹੈ। ਬੈਂਕ ਵੱਲੋਂ ਜਾਰੀ ਬਿਆਨ ਅਨੁਸਾਰ ਨਵੀਂਆਂ ਦਰਾਂ 10 ਜੁਲਾਈ ਤੋਂ ਲਾਗੂ ਹੋਣਗੀਆਂ।

ਬੈਂਕ ਨੇ ਕਿਹਾ ਕਿ ਦੇਸ਼ ਦੇ ਬੈਂਕਿੰਗ ਤੰਤਰ ਵਿਚ ਉਸ ਦਾ ਐੱਮ.ਸੀ.ਐੱਲ.ਆਰ. ਸਭ ਤੋਂ ਘੱਟ ਹੈ। ਐਸ.ਬੀ.ਆਈ. ਦੇ ਇਸ ਫ਼ੈਸਲੇ ਦੇ ਬਾਅਦ 3 ਮਹੀਨੇ ਦੇ ਲੋਨ 'ਤੇ ਐਮ.ਸੀ.ਐਲ.ਆਰ. ਘੱਟ ਕੇ 6.65 ਫ਼ੀਸਦੀ ਰਹਿ ਗਿਆ ਹੈ। ਐੱਮ.ਸੀ.ਐੱਲ.ਆਰ. ਦੀਆਂ ਦਰਾਂ ਘਟਣ ਦਾ ਮਤਲੱਬ ਹੈ ਕਿ ਹੁਣ ਬੈਂਕ ਦੇ ਹੋਮ ਲੋਨ ਈ.ਐੱਮ.ਆਈ. ਘੱਟ ਹੋ ਜਾਵੇਗੀ ਪਰ ਇਹ ਕਟੌਤੀ ਸਿਰਫ਼ 3 ਮਹੀਨਿਆਂ ਲਈ ਹੈ। ਅਜਿਹੇ ਵਿਚ ਇਸ ਦਾ ਲਾਭ ਸਿਰਫ ਉਨ੍ਹਾਂ ਖਾਤਾਧਾਰਕਾਂ ਨੂੰ ਮਿਲੇਗਾ, ਜਿਨ੍ਹਾਂ ਦੇ ਹੋਮ ਲੋਨ ਦੀ ਕਿਸ਼ਤ ਦੇਣ ਦੀ ਤਾਰੀਖ਼ ਜੁਲਾਈ ਅਤੇ ਅਗਸਤ ਮਹੀਨੇ ਵਿਚ ਆਉਂਦੀ ਹੈ। ਇਸ ਤੋਂ ਪਹਿਲਾਂ 10 ਜੂਨ ਨੂੰ ਵੀ ਬੈਂਕ ਨੇ ਦਰਾਂ 0.25 ਫ਼ੀਸਦੀ ਘਟਾ ਕੇ 7 ਫ਼ੀਸਦੀ ਕੀਤੀਆਂ ਸਨ। ਭਾਰਤੀ ਰਿਜ਼ਰਵ ਬੈਂਕ ਨੇ 22 ਮਈ ਨੂੰ ਰੈਪੋ ਰੇਟ ਵਿਚ 0.40 ਫ਼ੀਸਦੀ ਦੀ ਕਟੌਤੀ ਕਰਕੇ ਇਸ ਨੂੰ 4 ਫ਼ੀਸਦੀ ਕਰ ਦਿੱਤਾ ਸੀ। ਐੱਮ.ਸੀ.ਐੱਲ.ਆਰ. ਉਹ ਦਰ ਹੁੰਦੀ ਹੈ ਜਿਸ ਦੇ ਨਾਲ ਹੇਠਾਂ ਕੋਈ ਵੀ ਬੈਂਕ ਲੋਨ ਨਹੀਂ ਦੇ ਸਕਦਾ ਹੈ। ਬੈਂਕ ਦੀ 6 ਮਹੀਨਿਆਂ ਦੀ ਮਿਆਦ ਲਈ ਮੌਜੂਦਾ ਸਮੇਂ ਵਿਚ ਐੱਮ.ਸੀ.ਐੱਲ.ਆਰ. 6.95 ਫ਼ੀਸਦੀ ਹੈ। ਬੈਂਕ ਨੇ ਲਗਾਤਾਰ 14 ਵੀ ਵਾਰ ਐੱਮ.ਸੀ.ਐੱਲ.ਆਰ. ਘੱਟ ਕੀਤਾ ਹੈ।  


cherry

Content Editor

Related News