SBI ਦਾ ਰਿਹਾਇਸ਼ ਕਰਜ਼ ਕਾਰੋਬਾਰ 5 ਲੱਖ ਕਰੋੜ ਰੁਪਏ ਦੇ ਪਾਰ
Wednesday, Feb 10, 2021 - 06:22 PM (IST)
ਮੁੰਬਈ (ਭਾਸ਼ਾ): ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਨੇ ਬੁੱਧਵਾਰ ਨੂੰ ਕਿਹਾ ਕਿ ਉਸ ਦਾ ਰਿਹਾਇਸ਼ ਕਰਜ਼ ਕਾਰੋਬਾਰ 5 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਬੈਂਕ ਦੀ ਰੀਅਲ ਅਸਟੇਟ ਅਤੇ ਰਿਹਾਇਸ਼ ਕਾਰੋਬਾਰ ਇਕਾਈ ਵਿਚ ਪਿਛਲੇ 10 ਸਾਲ ਵਿਚ ਪੰਜ ਗੁਣਾ ਵਾਧਾ ਹੋਇਆ ਹੈ। ਇਕਾਈ ਦੀ ਪ੍ਰਬੰਧਨ ਅਧੀਨ ਜਾਇਦਾਦ 2011 ਵਿਚ 89,000 ਕਰੋੜ ਰੁਪਏ ਸੀ ਜੋ 2021 ਵਿਚ ਵੱਧ ਕੇ 5 ਲੱਖ ਕਰੋੜ ਰੁਪਏ ਪਹੁੰਚ ਗਈ।
ਐੱਸ.ਬੀ.ਆਈ. ਦੇ ਚੇਅਰਮੈਨ ਦਿਨੇਸ਼ ਖਾਰਾ ਨੇ ਕਿਹਾ,''ਇਹ ਉਪਲਬਧੀ ਬੈਂਕ ਦੇ ਪ੍ਰਤੀ ਗਾਹਕ ਦੇ ਭਰੋਸੇ ਨੂੰ ਦਰਸਾਉਂਦੀ ਹੈ। ਸਾਡਾ ਮੰਨਣਾ ਹੈ ਕਿ ਮੌਜੂਦਾ ਹਾਲਾਤ ਵਿਚ ਤਕਨਾਲੋਜੀ ਦੇ ਨਾਲ ਵਿਅਕਤੀ ਦੇ ਹਿਸਾਬ ਨਾਲ ਸੇਵਾਵਾਂ ਮਹੱਤਵਪੂਰਨ ਹਨ।'' ਉਹਨਾਂ ਨੇ ਕਿਹਾ ਕਿ ਬੈਂਕ ਰਿਹਾਇਸ਼ ਕਰਜ਼ ਡਿਲੀਵਰੀ ਨੂੰ ਹੋਰ ਬਿਹਤਰ ਬਣਾਉਣ ਲਈ ਵਿਭਿੰਨ ਡਿਜੀਟਲ ਪਹਿਲ 'ਤੇ ਕੰਮ ਕਰ ਰਿਹਾ ਹੈ। ਇਸ ਵਿਚ ਏਕੀਕ੍ਰਿਤ ਮੰਚ ਖੁਦਰਾ ਕਰਜ਼ ਪ੍ਰਬੰਧਨ ਪ੍ਰਣਾਲੀ (ਆਰ.ਐੱਲ.ਐੱਮ.ਐੱਸ.) ਸ਼ਾਮਲ ਹੈ। ਇਹ ਵਿਵਸਥਾ ਹਰ ਤਰ੍ਹਾਂ ਦੇ ਡਿਜੀਟਲ ਹੱਲ ਉਪਲਬਧ ਕਰਾਏਗੀ।
ਬੈਂਕ ਨੇ ਵਿੱਤ ਸਾਲ 2023-24 ਵਿਚ 7 ਲੱਖ ਕਰੋੜ ਦੀ ਪ੍ਰਬੰਧਨ ਅਧੀਨ ਜਾਇਦਾਦ ਪ੍ਰਾਪਤ ਕਰਨ ਦਾ ਟੀਚਾ ਰੱਖਿਆ ਹੈ। ਬੈਂਕ ਨੇ ਰਿਹਾਇਸ ਕਰਜ਼ ਕਾਰੋਬਾਰ ਵਿਚ 2004 ਵਿਚ ਕਦਮ ਰੱਖਿਆ ਸੀ। ਉਸ ਸਮੇਂ ਕੁੱਲ ਪੋਰਟਫੋਲੀਓ 17,000 ਕਰੋੜ ਰੁਪਏ ਸੀ। ਵੱਖ ਤੋਂ ਰੀਅਲ ਅਸਟੇਟ ਅਤੇ ਰਿਹਾਇਸ਼ ਕਾਰੋਬਾਰ ਇਕ ਲੱਖ ਕਰੋੜ ਰੁਪਏ ਦੇ ਪੋਰਟਫੋਲੀਓ ਦੇ ਨਾਲ 2012 ਵਿਚ ਹੋਂਦ ਵਿਚ ਆਇਆ ਸੀ।