10 ਕਰੋੜ ਰੁਪਏ ਤੱਕ ਦੇ ਨਿਵੇਸ਼ ਵਾਲੇ ਸਟਾਰਟਅਪ ਨੂੰ ਮਿਲੇਗੀ ਟੈਕਸ ਛੋਟ

Friday, Apr 13, 2018 - 05:07 AM (IST)

10 ਕਰੋੜ ਰੁਪਏ ਤੱਕ ਦੇ ਨਿਵੇਸ਼ ਵਾਲੇ ਸਟਾਰਟਅਪ ਨੂੰ ਮਿਲੇਗੀ ਟੈਕਸ ਛੋਟ

ਨਵੀਂ ਦਿੱਲੀ-ਸਰਕਾਰ ਨੇ ਉੱਭਰਦੇ ਉੱਦਮੀਆਂ ਨੂੰ ਰਾਹਤ ਦਿੰਦਿਆਂ ਕੁਲ ਨਿਵੇਸ਼ ਦੇ 10 ਕਰੋੜ ਰੁਪਏ ਤੋਂ ਜ਼ਿਆਦਾ ਨਾ ਹੋਣ ਦੀ ਸਥਿਤੀ 'ਚ ਟੈਕਸ ਤੋਂ ਛੋਟ ਦੇਣ ਦੀ ਅੱਜ ਮਨਜ਼ੂਰੀ ਦੇ ਦਿੱਤੀ। ਨਿਵੇਸ਼ ਦੀ ਰਾਸ਼ੀ 'ਚ ਏਂਜਲ ਨਿਵੇਸ਼ਕ ਤੋਂ ਜੁਟਾਈ ਗਈ ਰਾਸ਼ੀ ਵੀ ਸ਼ਾਮਲ ਹੈ।  
ਵਣਜ ਅਤੇ ਉਦਯੋਗ ਮੰਤਰਾਲਾ ਵੱਲੋਂ ਜਾਰੀ ਇਕ ਨੋਟੀਫਿਕੇਸ਼ਨ ਅਨੁਸਾਰ ਕਿਸੇ ਸਟਾਰਟਅਪ 'ਚ ਹਿੱਸੇਦਾਰੀ ਖਰੀਦਣ ਵਾਲੇ ਏਂਜਲ ਨਿਵੇਸ਼ਕ ਦੀ ਘੱਟੋ-ਘੱਟ ਕੁੱਲ ਪੂੰਜੀ 2 ਕਰੋੜ ਰੁਪਏ ਹੋਣੀ ਚਾਹੀਦੀ ਹੈ ਜਾਂ ਪਿਛਲੇ 3 ਵਿੱਤੀ ਸਾਲ 'ਚ 25 ਲੱਖ ਰੁਪਏ ਤੋਂ ਜ਼ਿਆਦਾ ਦੀ ਕਮਾਈ ਹੋਣੀ ਚਾਹੀਦੀ ਹੈ। ਮੰਤਰਾਲਾ ਨੇ ਬਿਆਨ 'ਚ ਕਿਹਾ, ''ਇਸ ਨੋਟੀਫਿਕੇਸ਼ਨ ਰਾਹੀਂ ਕੀਤੇ ਗਏ ਸੁਧਾਰਾਂ ਨਾਲ ਸਟਾਰਟਅਪ ਨੂੰ ਆਸਾਨੀ ਨਾਲ ਵਿੱਤਪੋਸ਼ਣ ਮੁਹੱਈਆ ਹੋ ਸਕੇਗਾ।


Related News