ਸਟਾਰਜ਼ ਕੰਪਨੀਆਂ ਕਾਫੀ ਕੁਝ ਮੁਫਤ ਦੇ ਰਹੀਆਂ ਹਨ, ਪਰ ਕੀ ਇਸ ਤਰ੍ਹਾਂ ਚਲਦਾ ਰਹੇਗਾ : ਰਾਜਨ

Tuesday, Jan 22, 2019 - 05:37 PM (IST)

ਦਾਵੋਸ — ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਕਿਹਾ ਹੈ ਕਿ ਅੱਜ ਦੇ ਖਪਤਕਾਰਾਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ  ਕਿਉਂਕਿ ਨਵੀਂ ਤਕਨਾਲੋਜੀ ਦੀ ਸਹਾਇਤਾ ਨਾਲ ਕਾਫੀ ਕੁਝ ਮੁਫਤ ਅਤੇ ਸਸਤਾ ਮਿਲ ਰਿਹਾ ਹੈ। ਹਾਲਾਂਕਿ, ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਅੱਗੇ ਵੀ ਮਿਲਦਾ ਰਹੇਗਾ। 

ਵਿਸ਼ਵ ਆਰਥਿਕ ਮੰਚ(ਡਬਲਯੂ.ਈ.ਐਫ.) ਦੀ ਸਾਲਾਨਾ ਬੈਠਕ ਦੇ ਇਕ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਰਾਜਨ ਨੇ ਕਿਹਾ ਕਿ ਵੱਡੇ ਉਦਯੋਗਾਂ ਤੋਂ ਸਾਨੂੰ ਵੱਡੇ ਮੁਨਾਫੇ ਮਿਲ ਰਹੇ ਹਨ।  ਵੱਡੀਆਂ ਕੰਪਨੀਆਂ ਤੋਂ ਕੁਸ਼ਲਤਾ ਦੇ ਲਾਭ ਪ੍ਰਾਪਤ ਹੋ ਰਹੇ ਹਨ। ਇਸ ਸਮੇਂ ਉਪਭੋਗਤਾਵਾਂ ਨੂੰ ਘੱਟ ਲਾਗਤ 'ਤੇ ਸੇਵਾਵਾਂ ਮਿਲ ਰਹੀਆਂ ਹਨ, ਜਿਸ ਦਾ ਜਨਤਾ ਨੂੰ ਲਾਭ ਹੋ ਰਿਹਾ ਹੈ। 
ਰਾਜਨ ਨੇ ਉਦਾਹਰਣ ਦਿੰਦਿਆਂ ਕਿਹਾ ਕਿ ਗੂਗਲ ਬਹੁਤ ਸਾਰੀਆਂ ਸੇਵਾਵਾਂ ਮੁਫ਼ਤ ਵਿਚ ਉਪਲੱਬਧ ਕਰਵਾਉਂਦਾ ਹੈ। ਰਾਜਨ ਸ਼ਿਕਾਗੋ ਯੂਨੀਵਰਸਿਟੀ ਵਿਚ ਪੜ੍ਹਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕੁਝ ਵੀ ਮੁਫਤ 'ਚ ਨਹੀਂ ਆਉਂਦਾ। ਅਜਿਹੀ ਸਥਿਤੀ ਵਿਚ ਇਹ ਸਮਝਣਾ ਜ਼ਰੂਰੀ ਹੈ ਕਿ ਉਪਭੋਗਤਾ ਨੂੰ ਜੋ ਕੁਝ ਵੀ ਮੁਫ਼ਤ 'ਚ ਮਿਲ ਰਿਹਾ ਹੈ ਉਸਦੀ ਕੀਮਤ ਦਾ ਭੁਗਤਾਨ ਕੌਣ ਕਰ ਰਿਹਾ ਹੈ।

ਰਾਜਨ ਨੇ ਕਿਹਾ, ਉਸ ਨੂੰ ਕਿਸੇ ਹੋਰ ਥਾਂ ਤੋਂ ਪੈਸਾ ਮਿਲ ਰਿਹਾ ਹੈ। ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਜਦੋਂ ਡਾਟਾ ਅਤੇ ਤਕਨਾਲੋਜੀ ਪਲੇਟਫਾਰਮਾਂ ਦੀ ਗੱਲ ਆਉਂਦੀ ਹੈ, ਤਾਂ ਖਪਤਕਾਰਾਂ ਅਤੇ ਵਿਗਿਆਪਨਕਾਰਾਂ ਦੀ ਆਮਦਨ ਦੀ ਤੁਲਨਾ ਕੀਤੀ ਜਾ ਸਕਦੀ ਹੈ।  ਰਾਜਨ ਨੇ ਕਿਹਾ ਕਿ ਸਾਨੂੰ ਇਹ ਸੋਚਣ ਦੀ ਜ਼ਰੂਰਤ ਹੈ ਕਿ ਭਵਿੱਖ ਵਿਚ ਵੀ ਇਹ ਪ੍ਰਤੀਕਰਮ ਜਾਰੀ ਰਹਿਣਗੇ। ਇਸ ਸੈਸ਼ਨ ਵਿਚ ਬੁਲਾਰਿਆਂ ਨੇ ਵੱਡੇ ਰਲੇਵੇਂ, ਡਿਜੀਟਲ ਪਲੇਟਫਾਰਮ ਅਤੇ ਬਾਜ਼ਾਰ ਅਨਿਸ਼ਚਿਤਤਾਵਾਂ 'ਤੇ ਵੀ ਵਿਚਾਰ ਕੀਤਾ। ਇਸ ਸੈਸ਼ਨ ਵਿਚ ਹਿੱਸਾ ਲੈਣ ਵਾਲਿਆਂ ਵਿਚ ਬੈਂਕ ਆਫ ਅਮਰੀਕਾ ਦੇ ਪ੍ਰਮੁੱਖ ਬ੍ਰਾਇਨ ਟੀ. ਮੋਨੀਹਾਨ, ਗੂਗਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰੂਥ ਪੋਰਾਟ ਅਤੇ ਬਲੈਕਸਟੋਨ ਸਮੂਹ ਦੇ ਚੀਫ ਐਗਜ਼ੈਕਟਿਵ ਅਫਸਰ ਸਟੀਫਨ ਵੀ ਸ਼ਾਮਲ ਹੋਏ।


Related News