ਬਜਟ 2021 : ਸਟੈਂਡਰਡ ਡਿਡਕਸ਼ਨ ਕੀਤਾ ਜਾ ਸਕਦਾ ਹੈ 1 ਲੱਖ ਰੁਪਏ

Thursday, Jan 28, 2021 - 03:27 PM (IST)

ਬਜਟ 2021 : ਸਟੈਂਡਰਡ ਡਿਡਕਸ਼ਨ ਕੀਤਾ ਜਾ ਸਕਦਾ ਹੈ 1 ਲੱਖ ਰੁਪਏ

ਨਵੀਂ ਦਿੱਲੀ- 1 ਫਰਵਰੀ ਨੂੰ ਪੇਸ਼ ਹੋਣ ਵਾਲੇ ਬਜਟ ਵਿਚ ਸਟੈਂਡਰਡ ਡਿਡਕਸ਼ਨ ਵਧਾਉਣ ਦੀ ਉਮੀਦ ਹੈ। ਇਸ ਨੂੰ 50 ਹਜ਼ਾਰ ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਟੈਕਸ ਬਚਤ ਨਿਵੇਸ਼ ਤਹਿਤ ਮਿਲਣ ਵਾਲੀ ਛੋਟ ਵੀ ਵੱਧ ਸਕਦੀ ਹੈ।

ਦਫ਼ਤਰ ਦਾ ਘਰੋਂ ਕੰਮ ਕਰ ਰਹੇ ਕਰਮਚਾਰੀਆਂ ਦਾ ਖ਼ਰਚ ਵਧਣ ਅਤੇ ਮਹਿੰਗਾਈ ਕਾਰਨ ਉਦਯੋਗ ਸੰਘ ਫਿੱਕੀ ਨੇ ਨੌਕਰੀਪੇਸ਼ਾ ਲੋਕਾਂ ਲਈ ਇਕਮੁਸ਼ਤ ਛੋਟ ਵਧਾਉਣ ਦੀ ਉਮੀਦ ਜਤਾਈ ਹੈ।

ਪਿਛਲੇ ਬਜਟ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਨਕਮ ਟੈਕਸ ਦੇ ਨਵੇਂ ਢਾਂਚੇ ਦੀ ਘੋਸ਼ਣਾ ਕੀਤੀ ਸੀ ਪਰ ਉਸ ਵਿਚ ਐੱਨ. ਪੀ. ਐੱਸ. ਤੋਂ ਇਲਾਵਾ ਹੋਰ ਕਿਸੇ ਛੋਟ ਦੀ ਵਿਵਸਥਾ ਨਹੀਂ ਹੈ। ਐੱਨ. ਪੀ. ਐੱਸ. ਲਈ 80 ਸੀਸੀਡੀ (1ਬੀ) ਤਹਿਤ 50 ਹਜ਼ਾਰ ਰੁਪਏ ਤੱਕ ਦੀ ਛੋਟ ਦੀ ਵਿਵਸਥਾ ਹੈ। ਅਗਲੇ ਬਜਟ ਵਿਚ ਦਾਨ ਦੇਣ ਵਾਲਿਆਂ ਨੂੰ ਕਟੌਤੀ ਦਾ ਫਾਇਦਾ ਮਿਲ ਸਕਦਾ ਹੈ।

ਇਨਕਮ ਟੈਕਸ ਦੀ ਧਾਰਾ 80ਜੀ ਤਹਿਤ ਕੋਈ ਵੀ ਵਿਅਕਤੀ, ਸੰਯੁਕਤ ਹਿੰਦੂ ਪਰਿਵਾਰ (ਐੱਚ. ਯੂ. ਐੱਫ.) ਜਾਂ ਕੰਪਨੀ, ਕਿਸੇ ਫੰਡ ਜਾਂ ਦਾਨ ਸੰਸਥਾ ਨੂੰ ਦਿੱਤੇ ਗਏ ਦਾਨ 'ਤੇ ਟੈਕਸ ਛੋਟ ਦਾ ਫਾਇਦਾ ਲੈ ਸਕਦੇ ਹਨ। ਸ਼ਰਤ ਇਹ ਹੈ ਕਿ ਤੁਸੀਂ ਜਿਸ ਸੰਸਥਾ ਨੂੰ ਇਹ ਦਾਨ ਦਿੰਦੇ ਹੋ, ਉਹ ਸਰਕਾਰ ਕੋਲ ਰਜਿਸਟਰਡ ਹੋਵੇ। ਦਾਨ ਚੈੱਕ, ਡ੍ਰਾਫਟ ਅਤੇ ਨਕਦ ਵਿਚ ਦਿੱਤਾ ਜਾ ਸਕਦਾ ਹੈ ਪਰ ਨਕਦ ਵਿਚ 2000 ਰੁਪਏ ਤੋਂ ਜ਼ਿਆਦਾ ਦੇ ਦਾਨ 'ਤੇ ਟੈਕਸ ਕਟੌਤੀ ਦਾ ਫਾਇਦਾ ਨਹੀਂ ਮਿਲਦਾ।


 


author

Sanjeev

Content Editor

Related News