ਭਾਰਤ ਤੋਂ ਡੇਢ ਕਰੋੜ ਡਾਲਰ ''ਚ 500 ਬੱਸਾਂ ਖਰੀਦੇਗਾ ਸ਼੍ਰੀਲੰਕਾ

Friday, Jan 10, 2020 - 04:32 PM (IST)

ਭਾਰਤ ਤੋਂ ਡੇਢ ਕਰੋੜ ਡਾਲਰ ''ਚ 500 ਬੱਸਾਂ ਖਰੀਦੇਗਾ ਸ਼੍ਰੀਲੰਕਾ

ਕੋਲੰਬੋ—ਸ਼੍ਰੀਲੰਕਾ ਸਰਕਾਰ ਨੇ ਭਾਰਤ ਤੋਂ 500 ਬੱਸਾਂ ਖਰੀਦਣ ਦਾ ਫੈਸਲਾ ਕੀਤਾ ਹੈ। ਸ਼੍ਰੀਲੰਕਾ ਇਨ੍ਹਾਂ ਬੱਸਾਂ ਦੀ ਖਰੀਦ ਭਾਰਤ ਤੋਂ ਮਿਲੀ ਕਰਜ਼ ਸਹਾਇਤਾ ਦੇ ਰਾਹੀਂ ਕਰੇਗਾ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਮੰਤਰੀ ਮੰਡਲ ਵਲੋਂ ਇਸ ਹਫਤੇ ਮਨਜ਼ੂਰ ਇਕ ਗਿਆਪਨ ਮੁਤਾਬਕ ਇਹ ਬੱਸ ਸ਼੍ਰੀਲੰਕਾ ਟਰਾਂਸਪੋਰਟ ਬੋਰਡ ਲਈ ਖਰੀਦੀ ਜਾ ਰਹੀ ਹੈ ਅਤੇ ਇਸ ਨਾਲ ਜਨਤਕ ਟਰਾਂਸਪੋਰਟ ਨੂੰ ਮਜ਼ਬੂਤੀ ਮਿਲੇਗੀ। ਗਿਆਪਨ 'ਚ ਕਿਹਾ ਗਿਆ ਹੈ ਕਿ ਭਾਰਤ ਤੋਂ ਮਿਲੀ ਕਰਜ਼ ਸਹਾਇਤਾ ਨਾਲ 50-54 ਸੀਟਾਂ ਵਾਲੀਆਂ 400 ਬੱਸਾਂ ਅਤੇ 32-35 ਸੀਟਾਂ ਵਾਲੀਆਂ 100 ਬੱਸਾਂ ਖਰੀਦਣ ਨੂੰ ਮੰਤਰੀ ਮੰਡਲ ਨੇ ਮਨਜ਼ੂਰੀ ਦਿੱਤੀ ਹੈ। ਸ਼੍ਰੀਲੰਕਾ ਨੇ ਨਵੇਂ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਕਾਰਜਕਾਲ ਸੰਭਾਲਣ ਦੇ ਬਾਅਦ ਆਪਣੀ ਪਹਿਲੀ ਵਿਦੇਸ਼ ਯਾਤਰੀ 'ਤੇ ਨਵੰਬਰ 2019 'ਚ ਭਾਰਤ ਗਏ ਸਨ। ਉਨ੍ਹਾਂ ਦੀ ਤਿੰਨ ਦਿਨੀਂ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀਲੰਕਾ ਨੂੰ 45 ਕਰੋੜ ਡਾਲਰ ਦੀ ਕਰਜ਼ ਸਹਾਇਤਾ ਦੇਣ ਦੀ ਘੋਸ਼ਣਾ ਕੀਤੀ ਸੀ। ਇਸ 'ਚ ਪੰਜ ਕਰੋੜ ਡਾਲਰ ਅੱਤਵਾਦ ਨਾਲ ਲੜਨ ਲਈ ਵੀ ਦਿੱਤੇ ਗਏ।


author

Aarti dhillon

Content Editor

Related News