ਸ਼੍ਰੀਲੰਕਾ ਦੀ ਅਰਥਵਿਵਸਥਾ 2023 ਦੀ ਚੌਥੀ ਤਿਮਾਹੀ ''ਚ 4.5 ਫ਼ੀਸਦੀ ਦੀ ਦਰ ਨਾਲ ਵਧੇਗੀ

03/26/2024 4:51:40 PM

ਕੋਲੰਬੋ (ਭਾਸ਼ਾ) - ਸ਼੍ਰੀਲੰਕਾ ਦੀ ਦੀਵਾਲੀਆ ਹੋ ਚੁੱਕੀ ਅਰਥਵਿਵਸਥਾ ਨੇ 2023 ਦੀ ਚੌਥੀ ਤਿਮਾਹੀ 'ਚ ਸਾਲ ਦਰ ਸਾਲ 4.5 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ। ਸ੍ਰੀਲੰਕਾ ਦੇ ਕੇਂਦਰੀ ਬੈਂਕ ਨੇ ਮੰਗਲਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਟਾਪੂ ਦੇਸ਼ ਦੀ ਨਕਦੀ ਸੰਕਟ ਨਾਲ ਜੂਝ ਰਹੀ ਅਰਥਵਿਵਸਥਾ ਦੀ ਵਾਧਾ ਦਰ ਲਗਾਤਾਰ 6 ਤਿਮਾਹੀਆਂ ਵਿਚ ਨਕਾਰਾਤਮਕ ਰਹਿਣ ਤੋਂ ਬਾਅਦ 2023 ਦੀ ਚੌਥੀ ਤਿਮਾਹੀ ਵਿੱਚ ਸਕਾਰਾਤਮਕ ਖੇਤਰ ਵਿੱਚ ਵਾਪਸ ਆ ਗਈ ਹੈ। 

ਇਹ ਵੀ ਪੜ੍ਹੋ - LIC ਲੈ ਕੇ ਆਈ ਧਮਾਕੇਦਾਰ ਸਕੀਮ : ਹਰ ਰੋਜ਼ 121 ਰੁਪਏ ਜਮ੍ਹਾ ਕਰਵਾਉਣ 'ਤੇ ਮਿਲਣਗੇ 27 ਲੱਖ ਰੁਪਏ

ਕੋਲੰਬੋ ਖਪਤਕਾਰ ਕੀਮਤ ਸੂਚਕਾਂਕ ਵਿੱਚ ਸਾਲਾਨਾ ਬਦਲਾਅ ਦੇ ਆਧਾਰ 'ਤੇ ਮਾਪੀ ਗਈ ਮਹਿੰਗਾਈ ਜਨਵਰੀ ਵਿੱਚ 6.4 ਫ਼ੀਸਦੀ ਤੋਂ ਘਟ ਕੇ ਫਰਵਰੀ ਵਿੱਚ 5.9 ਫ਼ੀਸਦੀ ਹੋ ਗਈ। ਫ਼ਰਵਰੀ 2024 ਦੇ ਅੰਤ ਤੱਕ ਕੁੱਲ ਅਧਿਕਾਰਤ ਭੰਡਾਰ ਵਧ ਕੇ 4.5 ਅਰਬ ਅਮਰੀਕੀ ਡਾਲਰ ਹੋ ਗਿਆ, ਜਿਸ ਵਿੱਚ ਪੀਪਲਜ਼ ਬੈਂਕ ਆਫ਼ ਚਾਈਨਾ ਨਾਲ ਸਵੈਪ ਸਹੂਲਤ ਵੀ ਸ਼ਾਮਲ ਹੈ। ਗਵਰਨਰ ਨੰਦਲਾਲ ਵੀਰਾਸਿੰਘੇ ਨੇ ਕਿਹਾ ਕਿ ਇਹ ਕੇਂਦਰੀ ਬੈਂਕ ਦੀਆਂ ਉਮੀਦਾਂ ਨਾਲੋਂ ਬਿਹਤਰ ਹੈ। ਉਨ੍ਹਾਂ ਨੇ ਕਿਹਾ, ''2023 'ਚ ਅਮਰੀਕੀ ਡਾਲਰ ਦੇ ਮੁਕਾਬਲੇ ਸ਼੍ਰੀਲੰਕਾਈ ਰੁਪਏ ਦੀ ਕੀਮਤ 12.1 ਫ਼ੀਸਦੀ ਵਧੀ ਸੀ। ਇਹ 2024 ਵਿੱਚ ਹੁਣ ਤੱਕ 6.7 ਫ਼ੀਸਦੀ ਮਜ਼ਬੂਤ ​​ਹੋਇਆ ਹੈ।

ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News