ਪ੍ਰਾਣ ਪ੍ਰਤਿਸ਼ਠਾ ਨਾਲ ਪਰਤੀ ਬਾਜ਼ਾਰਾਂ ’ਚ ਬਹਾਰ, 1 ਲੱਖ ਕਰੋੜ ਤੋਂ ਪਾਰ ਹੋਇਆ ਕਾਰੋਬਾਰ

Tuesday, Jan 23, 2024 - 12:27 PM (IST)

ਪ੍ਰਾਣ ਪ੍ਰਤਿਸ਼ਠਾ ਨਾਲ ਪਰਤੀ ਬਾਜ਼ਾਰਾਂ ’ਚ ਬਹਾਰ, 1 ਲੱਖ ਕਰੋੜ ਤੋਂ ਪਾਰ ਹੋਇਆ ਕਾਰੋਬਾਰ

ਨਵੀਂ ਦਿੱਲੀ (ਇੰਟ.) – ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਨੇ ਇਕ ਵਾਰ ਮੁੜ ਦੇਸ਼ ਵਿਚ ਆਮ ਲੋਕਾਂ ਨੂੰ ਦੀਵਾਲੀ ਮਨਾਉਣ ਦਾ ਮੌਕਾ ਦਿੱਤਾ ਹੈ। ਦੇਸ਼ ਦੇ ਕਈ ਬਾਜ਼ਾਰਾਂ ’ਚ ਦੁਕਾਨਦਾਰਾਂ ਅਤੇ ਆਮ ਲੋਕਾਂ ਵਲੋਂ ਅਜਿਹੀ ਤਿਆਰੀ ਦੇਖੀ ਜਾ ਰਹੀ ਹੈ, ਜਿਵੇਂ ਦੀਵਾਲੀ ਮੌਕੇ ਦਿਖਾਈ ਦਿੰਦੀ ਹੈ। ਦੇਸ਼ ਦੇ ਬਾਜ਼ਾਰਾਂ ਵਿਚ 22 ਤਰੀਕ ਲਈ ਆਮ ਲੋਕਾਂ ਵਲੋਂ ਖੂਬ ਖਰੀਦਦਾਰੀ ਕੀਤੀ ਗਈ। ਫਿਰ ਭਾਵੇਂ ਪੂਜਾ ਦਾ ਸਾਮਾਨ ਹੋਵੇ ਜਾਂ ਫਿਰ ਸਜਾਵਟ ਦਾ ਸਾਮਾਨ। ਇਕ ਅਨੁਮਾਨ ਮੁਤਾਬਕ ਦੇਸ਼ ਭਰ ਵਿਚ ਰਾਮ ਮੰਦਰ ਵਿਚ ਪ੍ਰਾਣ ਪ੍ਰਤਿਸ਼ਠਾ ਉਤਸਵ ਨੂੰ ਸੈਲੀਬ੍ਰੇਟ ਕਰਨ ਲਈ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਹੋਇਆ।

ਇਹ ਵੀ ਪੜ੍ਹੋ :   ਜਾਣੋ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਦਾ ਰੰਗ ਕਿਉਂ ਹੈ ਕਾਲਾ ਤੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਕੀ ਹੈ ਮਹੱਤਤਾ

ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ ਯਾਨੀ ਕੈਟ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼੍ਰੀ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਕਾਰਨ ਦੇਸ਼ ਭਰ ਵਿਚ ਬੇਹੱਦ ਉਤਸ਼ਾਹ ਅਤੇ ਉਮੰਗ ਦੇਖਣ ਨੂੰ ਮਿਲ ਰਹੀ ਹੈ। ਆਮ ਲੋਕਾਂ ਵਲੋਂ ਇਸ ਉਤਸਵ ਨੂੰ ਮਨਾਉਣ ਦੀਆਂ ਜ਼ੋਰ-ਸ਼ੋਰ ਨਾਲ ਤਿਆਰੀਆਂ ਕੀਤੀਆਂ ਗਈਆਂ, ਜਿਸ ਕਾਰਨ ਬਾਜ਼ਾਰਾਂ ਵਿਚ ਖਰੀਦਦਾਰੀ ਵੀ ਕਾਫੀ ਦੇਖਣ ਨੂੰ ਮਿਲੀ ਹੈ। ਉੱਥੇ ਹੀ ਦੂਜੇ ਪਾਸੇ ਬੀਤੇ ਕੁੱਝ ਦਿਨਾਂ ਤੋਂ ਦੇਸ਼ ਵਿਚ ਇਸ ਉਤਸਵ ਕਾਰਨ ਵੱਡੇ ਪੈਮਾਨੇ ’ਤੇ ਪ੍ਰੋਗਰਾਮ ਹੋਏ ਹਨ। ਨਾਲ ਹੀ ਭਗਵਾਨ ਰਾਮ ਨਾਲ ਜੁੜੇ ਸਾਮਾਨ ਦੀ ਕਾਫੀ ਵਿਕਰੀ ਹੋਈ ਹੈ, ਜਿਸ ਕਾਰਨ 22 ਜਨਵਰੀ ਨੂੰ ਤਿਆਰੀ ਨੂੰ ਲੈ ਕੇ ਦੇਸ਼ ਭਰ ਵਿਚ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਹੋ ਚੁੱਕਾ ਹੈ।

ਖੁੱਲ੍ਹੇ ਰਹੇ ਦੇਸ਼ ਭਰ ਦੇ ਬਾਜ਼ਾਰ

ਉਨ੍ਹਾਂ ਨੇ ਦੱਸਿਆ ਕਿ ਕੈਟ ਵਲੋਂ ਵਪਾਰਕ ਭਾਈਚਾਰੇ ਦਰਮਿਆਨ ਹਰ ਸ਼ਹਿਰ ਅਯੁੱਧਿਆ-ਘਰ-ਘਰ ਅਯੁੱਧਿਆਨ ਨਾਂ ਨਾਲ ਨੈਸ਼ਨਲ ਮੁਹਿੰਮ ਚਲਾਈ ਗਈ, ਜਿਸ ਦੇ ਤਹਿਤ ਦਿੱਲੀ ਅਤੇ ਦੇਸ਼ ਦੇ ਸਾਰੇ ਸੂਬਿਆਂ ਦੇ ਵਪਾਰੀ ਸੰਗਠਨਾਂ ਨੇ 22 ਜਨਵਰੀ ਲਈ ਆਪਣੇ-ਆਪਣੇ ਬਾਜ਼ਾਰਾਂ ’ਚ ਕਈ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ। ਇਹ ਸਾਰੇ ਪ੍ਰੋਗਰਾਮ ਬਾਜ਼ਾਰਾਂ ’ਚ ਹੀ ਹੋਏ, ਜਿਸ ਕਾਰਨ ਦਿੱਲੀ ਸਮੇਤ ਦੇਸ਼ ਦੇ ਸਾਰੇ ਬਾਜ਼ਾਰ ਖੁੱਲ੍ਹੇ ਰਹੇ ਅਤੇ ਵਪਾਰੀਆਂ ਨੇ ਆਮ ਲੋਕਾਂ ਦੇ ਨਾਲ ਹੀ ਸ਼੍ਰੀ ਰਾਮ ਮੰਦਰ ਦਾ ਜਸ਼ਨ ਮਨਾਇਆ।

ਇਹ ਵੀ ਪੜ੍ਹੋ :    ਸਦੀਆਂ ਤੱਕ ਇੰਝ ਹੀ ਖੜ੍ਹਾ ਰਹੇਗਾ ਭਗਵਾਨ ਸ਼੍ਰੀ ਰਾਮ ਦਾ ਇਹ ਮੰਦਰ, ਨਹੀਂ ਹੋਵੇਗਾ ਭੂਚਾਲ ਦਾ ਅਸਰ

ਵੱਡੇ ਵਪਾਰ ਦਾ ਕੇਂਦਰ ਬਣਿਆ ਰਾਮ ਮੰਦਰ

ਕੈਟ ਦੇ ਕੌਮੀ ਪ੍ਰਧਾਨ ਬੀ. ਸੀ. ਭਰਤੀਆ ਅਤੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਮੁਤਾਬਕ ਬਾਜ਼ਾਰਾਂ ਵਿਚ ਰਾਮ ਦੀਆਂ ਮੂਰਤੀਆਂ, ਅਯੁੱਧਿਆ ਦੇ ਮੰਦਰ ਦਾ ਮਾਡਲ ਅਤੇ ਪੂਜੀ ਸਮੱਗਰੀ ਤੋਂ ਇਲਾਵਾ ਹੋਰ ਵਸਤਾਂ ਦੀ ਖੂਬ ਵਿਕਰੀ ਹੋਈ ਹੈ। ਰਾਮ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੇ ਦੇਸ ਵਿਚ ਪੂਜਾ-ਪਾਠ ਨਾਲ ਸਬੰਧਤ ਇਕ ਵੱਡੇ ਵਪਾਰ ਦਾ ਮੌਕਾ ਪੈਦਾ ਕਰ ਦਿੱਤਾ। ਰਾਮ ਮੰਦਰ ਲੋਕਾਂ ਦੀ ਆਸਥਾ ਦੇ ਨਾਲ ਹੀ ਦੇਸ਼ ਵਿਚ ਇਕ ਵੱਡੇ ਵਪਾਰ ਦਾ ਵੀ ਕੇਂਦਰ ਬਣ ਗਿਆ। ਖਾਸ ਤੌਰ ’ਤੇ ਛੋਟੇ ਨਿਰਮਾਤਾ ਅਤੇ ਲਘੂ ਕਾਰੋਬਾਰ ਕਰਨ ਵਾਲੇ ਲੋਕਾਂ ਲਈ ਵਪਾਰ ਦੇ ਅਨੇਕਾਂ ਮੌਕੇ ਸਾਹਮਣੇ ਆ ਗਏ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਵਿਸ਼ੇਸ਼ ਕਰ ਕੇ ਘਰਾਂ ਤੋਂ ਛੋਟਾ-ਮੋਟਾ ਕੰਮ ਕਰਨ ਵਾਲੀਆਂ ਔਰਤਾਂ ਅਤੇ ਗਰੀਬਾਂ ਨੂੰ ਵੀ ਇਸ ਆਯੋਜਨ ਨਾਲ ਵੱਡੀ ਮਾਤਰਾ ਵਿਚ ਰੋਜ਼ਗਾਰ ਮਿਲਿਆ ਹੈ।

ਬਾਜ਼ਾਰ ’ਚ ਰਾਮ ਮੰਦਰ ਦੇ ਮਾਡਲ ਦੀ ਮੰਗ

ਖੰਡੇਲਵਾਲ ਮੁਤਾਬਕ 22 ਜਨਵਰੀ ਤੋਂ ਦੋ ਹਫਤੇ ਪਹਿਲਾਂ ਬਾਜ਼ਾਰ ਵਿਚ ਪੂਜਾ ਲਈ ਵੱਖ-ਵੱਖ ਜ਼ਰੂਰੀ ਵਸਤਾਂ ਦੀ ਵੱਡੀ ਮੰਗ ਦੇਖਣ ਨੂੰ ਮਿਲ ਰਹੀ ਸੀ। ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਨੇੜੇ ਆਉਂਦੇ-ਆਉਂਦੇ ਉਸ ਮੰਗ ਦਾ ਘੇਰਾ ਵਿਸ਼ਾਲ ਹੁੰਦਾ ਚਲਾ ਗਿਆ। ਰਾਮ ਅਤੇ ਪੂਜਾ-ਪਾਠ ਨਾਲ ਜੁੜੀਆਂ ਵਸਤਾਂ ਦੀ ਮੰਗ ’ਚ ਵੀ ਤੇਜ਼ੀ ਆਉਣ ਲੱਗੀ। ਇਸ ਮੰਗ ਨੂੰ ਦੇਖਦੇ ਹੋਏ ਬਹੁਤ ਸਾਰੇ ਲੋਕਾਂ ਨੇ ਆਪਣੇ ਰਵਾਇਤੀ ਕਾਰੋਬਾਰ ਦੇ ਨਾਲ ਹੀ ਅਜਿਹੀਆਂ ਅਨੇਕਾਂ ਵਸਤਾਂ ਦਾ ਉਤਪਾਦਨ ਜਾਂ ਵਪਾਰ ਸ਼ੁਰੂ ਕਰ ਦਿੱਤਾ ਜੋ ਰਾਮ ਮੰਦਰ ਦੇ ਮਹਾਉਤਸਵ ਨਾਲ ਜੁੜੀਆਂ ਸਨ।

ਰਾਮ ਮੰਦਰ ਦੇ ਪ੍ਰਤੀਕ ਵਜੋਂ ਮੰਦਰ ਦੇ ਮਾਡਲ ਦੀ ਬਾਜ਼ਾਰ ਵਿਚ ਜ਼ਬਰਦਸਤ ਮੰਗ ਦੇਖਣ ਨੂੰ ਮਿਲੀ। ਉਹ ਮਾਡਲ ਬਾਜ਼ਾਰ ਵਿਚ 4 ਇੰਚ, 6 ਇੰਚ ਅਤੇ 12 ਇੰਚ ਵਿਚ ਮੁਹੱਈਆ ਕਰਵਾਇਆ ਗਿਆ ਸੀ। ਇਸ ਨਾਲ ਵੱਡੇ ਸਾਈਜ਼ ਦੇ ਮਾਡਲ ਵੀ ਬਾਜ਼ਾਰ ਵਿਚ ਮਿਲ ਰਹੇ ਹਨ। ਮੁੱਖ ਤੌਰ ’ਤੇ ਇਹ ਮਾਡਲ ਪਾਈਵੁੱਡ, ਲੱਕੜੀ, ਹਾਈ ਬੋਰਡ ਆਦਿ ਵਿਚ ਬਣਾਏ ਜਾ ਰਹੇ ਹਨ। ਦੇਸ਼ ਭਰ ਵਿਚ 5 ਕਰੋੜ ਤੋਂ ਵੱਧ ਮਾਡਲ ਦੀ ਵਿਕਰੀ ਹੋਣ ਦੀ ਸੰਭਾਵਨਾ ਹੈ। ਸ਼੍ਰੀਰਾਮ, ਰਾਮ ਮੰਦਰ ਅਤੇ ਰਾਮ ਦਰਬਾਰ ਦੇ ਚਿੱਤਰ ਅਤੇ ਹੋਰ ਦੇਵੀ-ਦੇਵਤਿਆਂ ਦੇ ਚਿੱਤਰ ਅਤੇ ਮੂਰਤੀ ਦੀ ਵੱਡੀ ਮੰਗ ਆ ਰਹੀ ਹੈ। ਇਹ ਮੂਰਤੀਆਂ ਮਿੱਟੀ, ਪਾਈਨਵੁੱਡ, ਲੱਕੜੀ, ਪਿੱਤਲ, ਤਾਂਬਾ ਅਤੇ ਹੋਰ ਅਨੇਕਾਂ ਕਿਸਮ ਦੇ ਰਾਅ ਮਟੀਰੀਅਲ ਨਾਲ ਬਣਾਈਆਂ ਗਈਆਂ ਹਨ।

ਇਹ ਵੀ ਪੜ੍ਹੋ :   ਰਾਮ ਮੰਦਰ 'ਪ੍ਰਾਣ ਪ੍ਰਤਿਸ਼ਠਾ' ਲਈ ਅਯੁੱਧਿਆ ਕਿਉਂ ਨਹੀਂ ਗਏ ਅਮਿਤ ਸ਼ਾਹ, ਜੇ.ਪੀ. ਨੱਡਾ ਅਤੇ ਅਡਵਾਨੀ? ਜਾਣੋ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News