ਦਿੱਲੀ ਤੋਂ ਨਾਸਿਕ ਲਈ ਵੀ ਲੈ ਸਕੋਗੇ ਉਡਾਣ, ਇਸ ਤਾਰੀਖ਼ ਤੋਂ ਹੋਵੇਗੀ ਸ਼ੁਰੂ
Friday, Nov 06, 2020 - 08:19 PM (IST)
ਨਵੀਂ ਦਿੱਲੀ— ਸਪਾਈਸ ਜੈੱਟ ਇਸ ਮਹੀਨੇ ਤੋਂ ਮਹਾਰਾਸ਼ਟਰ ਦੇ ਨਾਸਿਕ ਨੂੰ ਦਿੱਲੀ, ਬੇਂਗਲੁਰੂ ਅਤੇ ਹੈਦਰਾਬਾਦ ਨਾਲ ਜੋੜਨ ਲਈ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ।
ਨਾਸਿਕ ਨੂੰ ਜੋੜਨ ਵਾਲੀਆਂ ਛੇ ਉਡਾਣਾਂ ਤੋਂ ਇਲਾਵਾ ਨਿੱਜੀ ਏਅਰਲਾਈਨ ਨੇ 12 ਹੋਰ ਉਡਾਣਾਂ ਦੀ ਵੀ ਘੋਸ਼ਣਾ ਕੀਤੀ ਹੈ, ਜਿਨ੍ਹਾਂ 'ਚੋਂ ਕੁਝ ਬੇਂਗਲੁਰੂ-ਕੋਲਕਾਤਾ, ਜੈਪੁਰ-ਚੇਨਈ, ਮੁੰਬਈ-ਉਦੈਪੁਰ, ਅਹਿਮਦਾਬਾਦ-ਉਦੈਪੁਰ ਅਤੇ ਦਿੱਲੀ-ਉਦੈਪੁਰ ਮਾਰਗਾਂ ਦੀਆਂ ਹਨ।
ਹੈਦਰਾਬਾਦ-ਨਾਸਿਕ ਲਈ ਉਡਾਣ 20 ਨਵੰਬਰ ਤੋਂ ਸ਼ੁਰੂ ਹੋਵੇਗੀ, ਜਦੋਂ ਕਿ ਦਿੱਲੀ-ਨਾਸਿਕ ਵਿਚਕਾਰ 25 ਨਵੰਬਰ ਤੋਂ ਸ਼ੁਰੂ ਹੋ ਜਾਵੇਗੀ। ਹੈਦਰਾਬਾਦ-ਨਾਸਿਕ ਮਾਰਗ 'ਤੇ ਸਪਾਈਸ ਜੈੱਟ ਦੀ ਫਲਾਈਟ ਉਡਾਣ ਸਕੀਮ ਤਹਿਤ ਸ਼ੁਰੂ ਹੋਣ ਜਾ ਰਹੀ ਹੈ। ਸਪਾਈਸ ਜੈੱਟ ਦੀ ਮੁੱਖ ਵਪਾਰਕ ਅਧਿਕਾਰੀ ਸ਼ਿਲਪਾ ਭਾਟੀਆ ਨੇ ਕਿਹਾ, ''ਉਦੈਪੁਰ ਅਤੇ ਜੈਪੁਰ ਸੈਰ-ਸਪਾਟੇ ਲਈ ਕਾਫ਼ੀ ਪ੍ਰਸਿੱਧ ਹਨ, ਜਿਨ੍ਹਾਂ ਲਈ ਸਰਦੀਆਂ 'ਚ ਮਹੱਤਵਪੂਰਨ ਮੰਗ ਰਹਿੰਦੀ ਹੈ। ਸਾਨੂੰ ਯਕੀਨ ਹੈ ਕਿ ਇਨ੍ਹਾਂ ਲਈ ਸਾਡੇ ਵੱਲੋਂ ਸ਼ੁਰੂ ਕੀਤੀ ਜਾ ਰਹੀਆਂ ਉਡਾਣ ਸੇਵਾਵਾਂ ਨਾਲ ਘੁੰਮਣ ਦੇ ਸ਼ੌਕੀਨਾਂ ਅਤੇ ਕਾਰੋਬਾਰੀਆਂ ਨੂੰ ਕਾਫ਼ੀ ਸਹੂਲਤ ਹੋਵੇਗੀ।''