SpiceJet ਦੀਆਂ ਘਟਣਗੀਆਂ ਮੁਸ਼ਕਲਾਂ, ਏਅਰਲਾਈਨਜ਼ ਨੇ ਜੁਟਾਏ 744 ਕਰੋੜ ਰੁਪਏ

Saturday, Jan 27, 2024 - 02:51 PM (IST)

SpiceJet ਦੀਆਂ ਘਟਣਗੀਆਂ ਮੁਸ਼ਕਲਾਂ, ਏਅਰਲਾਈਨਜ਼ ਨੇ ਜੁਟਾਏ 744 ਕਰੋੜ ਰੁਪਏ

ਨਵੀਂ ਦਿੱਲੀ - ਬਜਟ ਏਅਰਲਾਈਨ ਕੰਪਨੀ ਸਪਾਈਸਜੈੱਟ ਨੇ ਸ਼ੁੱਕਰਵਾਰ (26 ਜਨਵਰੀ) ਨੂੰ ਜਾਣਕਾਰੀ ਦਿੱਤੀ ਕਿ ਉਹ ਪੂੰਜੀ ਨਿਵੇਸ਼ ਦੇ ਪਹਿਲੇ ਦੌਰ 'ਚ 744 ਕਰੋੜ ਰੁਪਏ ਜੁਟਾਉਣ 'ਚ ਸਫਲ ਰਹੀ ਹੈ। ਇਹ ਧਿਆਨ ਦੇਣ ਯੋਗ ਹੈ ਕਿ ਇਹ ਫੰਡ ਸ਼ੇਅਰਾਂ ਅਤੇ ਵਾਰੰਟਾਂ ਦੀ ਤਰਜੀਹੀ ਅਲਾਟਮੈਂਟ ਰਾਹੀਂ ਇਕੱਠਾ ਕੀਤਾ ਗਿਆ ਹੈ। ਏਅਰਲਾਈਨ ਨੇ ਸੂਚਿਤ ਕੀਤਾ ਹੈ ਕਿ ਉਸਦੇ ਬੋਰਡ ਆਫ਼ ਡਾਇਰੈਕਟਰਜ਼ ਨੇ 25 ਜਨਵਰੀ ਨੂੰ ਹੋਈ ਮੀਟਿੰਗ ਵਿੱਚ ਕੁੱਲ 54 ਗਾਹਕਾਂ ਨੂੰ 5.55 ਕਰੋੜ ਇਕੁਇਟੀ ਸ਼ੇਅਰਾਂ ਦੀ ਅਲਾਟਮੈਂਟ ਦੀ ਇਜਾਜ਼ਤ ਦਿੱਤੀ ਸੀ। ਇਸ ਦੇ ਨਾਲ ਹੀ ਏਅਰਲਾਈਨਜ਼ ਦੇ ਬੋਰਡ ਨੇ Elara India Opportunities Fund Limited ਅਤੇ Silver Stallion Limited ਨੂੰ ਕੁੱਲ 9.33 ਕਰੋੜ ਇਕੁਇਟੀ ਸ਼ੇਅਰ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ ਹੈ। 

ਇਹ ਵੀ ਪੜ੍ਹੋ :   ਦੇਸ਼ ਭਰ 'ਚ ਗਣਤੰਤਰ ਦਿਵਸ ਦਾ ਉਤਸ਼ਾਹ : 16 ਸੂਬਿਆਂ ਦੀਆਂ ਝਾਂਕੀਆਂ ਨੇ ਵਧਾਈ ਦੇਸ਼ ਦੀ ਸ਼ਾਨ(ਦੇਖੋ ਤਸਵੀਰਾਂ)

ਅਜੇ ਹੋਰ ਫੰਡ ਇਕੱਠਾ ਕਰੇਗੀ ਏਅਰਲਾਈਨਜ਼

ਲੰਬੇ ਸਮੇਂ ਤੋਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਏਅਰਲਾਈਨ ਸਪਾਈਸਜੈੱਟ ਵੱਖ-ਵੱਖ ਤਰੀਕਿਆਂ ਨਾਲ ਫੰਡ ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੰਪਨੀ ਇਕ ਵਾਰ ਫਿਰ ਅਗਲੇ ਦੌਰ ਦੇ ਵਾਰੰਟਾਂ ਅਤੇ ਇਕੁਇਟੀ ਰਾਹੀਂ ਫੰਡਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੰਪਨੀ ਵੱਲੋਂ ਸ਼ੁੱਕਰਵਾਰ ਨੂੰ 744 ਕਰੋੜ ਰੁਪਏ ਦਾ ਫੰਡ ਜੁਟਾਉਣ ਤੋਂ ਬਾਅਦ, ਸਪਾਈਸਜੈੱਟ ਦੇ ਚੇਅਰਮੈਨ ਅਤੇ ਐਮਡੀ ਅਜੈ ਸਿੰਘ ਨੇ ਕਿਹਾ ਕਿ ਅਸੀਂ ਸਾਡੇ ਵਿੱਚ ਵਿਸ਼ਵਾਸ ਰੱਖਣ ਲਈ ਆਪਣੇ ਨਿਵੇਸ਼ਕਾਂ ਦੇ ਧੰਨਵਾਦੀ ਹਾਂ। ਇਹ ਫੰਡ ਏਅਰਲਾਈਨ ਦੇ ਸੰਚਾਲਨ ਨੂੰ ਹੋਰ ਵਧਾਉਣ ਵਿੱਚ ਮਦਦ ਕਰੇਗਾ।

ਇਹ ਵੀ ਪੜ੍ਹੋ :    ਅਯੁੱਧਿਆ 'ਚ 'ਰਾਮ ਭਗਤਾਂ' ਲਈ ਬਣਾਈ ਗਈ ਹਾਈ ਟੈਕ ਟੈਂਟ ਸਿਟੀ, ਇਕੱਠੇ ਰਹਿ ਸਕਣਗੇ 25 ਹਜ਼ਾਰ ਸ਼ਰਧਾਲੂ

ਸਪਾਈਸਜੈੱਟ ਨੂੰ ਕਰਨਾ ਪੈ ਰਿਹਾ ਹੈ ਫੰਡਾਂ ਦੀ ਕਮੀ ਦਾ ਸਾਹਮਣਾ 

ਸਪਾਈਸਜੈੱਟ ਲੰਬੇ ਸਮੇਂ ਤੋਂ ਨਕਦੀ ਦੀ ਕਿੱਲਤ ਨਾਲ ਜੂਝ ਰਹੀ ਹੈ ਅਤੇ ਫਿਲਹਾਲ ਕੰਪਨੀ ਦਾ ਸਿਰਫ ਇੱਕ ਫਲੀਟ ਕੰਮ ਕਰ ਰਿਹਾ ਹੈ। ਇਸ ਦਾ ਅਸਰ ਏਅਰਲਾਈਨ ਦੀਆਂ ਉਡਾਣਾਂ ਦੇ ਸਮੇਂ 'ਤੇ ਦਿਖਾਈ ਦੇ ਰਿਹਾ ਹੈ। ਸਪਾਈਸਜੈੱਟ ਦੀਆਂ 45 ਫੀਸਦੀ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ।

ਇਸ ਦੀ ਵਿੱਤੀ ਸਥਿਤੀ ਦੀ ਗੱਲ ਕਰੀਏ ਤਾਂ ਵਿੱਤੀ ਸਾਲ 2023-24 ਦੀ ਦੂਜੀ ਤਿਮਾਹੀ 'ਚ ਕੰਪਨੀ ਦੇ ਘਾਟੇ 'ਚ ਵੱਡੀ ਕਮੀ ਆਈ ਹੈ ਅਤੇ ਇਹ 431.54 ਕਰੋੜ ਰੁਪਏ 'ਤੇ ਆ ਗਈ ਹੈ। ਪਿਛਲੇ ਸਾਲ ਇਸੇ ਤਿਮਾਹੀ 'ਚ ਕੰਪਨੀ ਦਾ ਘਾਟਾ 837.8 ਕਰੋੜ ਰੁਪਏ ਸੀ। ਇਸ ਤੋਂ ਪਹਿਲਾਂ ਕੰਪਨੀ ਨੇ ਅਪ੍ਰੈਲ ਤੋਂ ਜੂਨ ਤਿਮਾਹੀ 'ਚ 197.53 ਕਰੋੜ  ਰੁਪਏ ਦਾ ਮੁਨਾਫਾ ਕਮਾਇਆ ਸੀ।

ਇਹ ਵੀ ਪੜ੍ਹੋ :   Republic Day ਮੌਕੇ ਬੁੱਕ ਕਰੋ ਸਸਤੀਆਂ ਹਵਾਈ ਟਿਕਟਾਂ , Air India ਐਕਸਪ੍ਰੈਸ ਲੈ ਕੇ ਆਈ ਇਹ ਆਫ਼ਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News