‘ਸਪਾਈਸਜੈੱਟ’, ‘ਏਅਰ ਇੰਡੀਆ ਐਕਸਪ੍ਰੈੱਸ’ ਨੂੰ ਕਾਠਮੰਡੂ ਤੋਂ ਉਡਾਣ ਮਿਲੀ ਮਨਜ਼ੂਰੀ
Thursday, Apr 03, 2025 - 03:11 AM (IST)

ਕਾਠਮੰਡੂ - ਦੋ ਭਾਰਤੀ ਏਅਰਲਾਈਨਜ਼ ਨੂੰ ਨੇਪਾਲ ਤੋਂ ਰੈਗੂਲਰ ਉਡਾਣਾਂ ਦਾ ਸੰਚਾਲਨ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਨੇਪਾਲ ਦੀ ਸਿਵਲ ਐਵੀਏਸ਼ਨ ਅਥਾਰਟੀ (ਸੀ. ਏ. ਏ. ਐੱਨ.) ਨੇ ਇਹ ਜਾਣਕਾਰੀ ਦਿੱਤੀ। ਅਥਾਰਟੀ ਦੇ ਬੁਲਾਰੇ ਹੰਸਰਾਜ ਪਾਂਡੇ ਅਨੁਸਾਰ, ‘‘ਸਪਾਈਸਜੈੱਟ ਅਤੇ ਏਅਰ ਇੰਡੀਆ ਐਕਸਪ੍ਰੈੱਸ’ ਨੂੰ ਕਾਠਮੰਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ (ਟੀ. ਆਈ. ਏ.) ਤੋਂ ਉਡਾਣਾਂ ਦਾ ਸੰਚਾਲਨ ਕਰਨ ਦੀ ਮਨਜ਼ੂਰੀ ਮਿਲੀ ਹੈ। ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਨੇਪਾਲ ਲਈ ਰੈਗੂਲਰ ਉਡਾਣਾਂ ਦਾ ਸੰਚਾਲਨ ਕਰਨ ਵਾਲੀ ਸਪਾਈਸਜੈੱਟ ਏਅਰਲਾਈਨ ਇਕ ਵਾਰ ਫਿਰ ਆਪਣੀਆਂ ਸੇਵਾਵਾਂ ਭਾਰਤ ਅਤੇ ਨੇਪਾਲ ਦਰਮਿਆਨ ਕਰੇਗੀ, ਜਦਕਿ ਏਅਰ ਇੰਡੀਆ ਐਕਸਪ੍ਰੈੱਸ’ ਪਹਿਲੀ ਵਾਰ ਨੇਪਾਲ ’ਚ ਆਪਣੀਆਂ ਸੇਵਾਵਾਂ ਦੇਣ ਜਾ ਰਹੀ ਹੈ।