‘ਬਰੈੱਡ ਮਤਲਬ ਬੋਨ’: 1985 ਤੋਂ ਉੱਭਰਦੇ ਭਾਰਤੀ ਬ੍ਰਾਂਡ ਦੀ ਸਫਲਤਾ ਦੀ ਨਵੀਂ ਉਡਾਣ

Wednesday, Dec 10, 2025 - 05:17 AM (IST)

‘ਬਰੈੱਡ ਮਤਲਬ ਬੋਨ’: 1985 ਤੋਂ ਉੱਭਰਦੇ ਭਾਰਤੀ ਬ੍ਰਾਂਡ ਦੀ ਸਫਲਤਾ ਦੀ ਨਵੀਂ ਉਡਾਣ

ਨਵੀਂ  ਦਿੱਲੀ - ਲੁਧਿਆਣਾ ’ਚ 1985 ’ਚ ਇਕ ਛੋਟੀ  ਬਰੈੱਡ ਯੂਨਿਟ  ਦੇ ਤੌਰ ’ਤੇ ਸ਼ੁਰੂ ਹੋਇਆ ਬੋਨ ਗਰੁੱਪ ਅੱਜ ਉੱਤਰ ਭਾਰਤ ਦਾ ਵੱਡਾ ਫੂਡ  ਬ੍ਰਾਂਡ ਬਣ ਚੁੱਕਾ ਹੈ। ਹੋਲਵ੍ਹੀਟ, ਬ੍ਰਾਊਨ ਅਤੇ ਸੈਂਡਵਿਚ ਬਰੈੱਡ ਵਰਗੀ ਰੇਂਜ  ਦੇ  ਨਾਲ ‘ਬਰੈੱਡ ਮਤਲੱਬ ਬੋਨ’ ਘਰ-ਘਰ ਪੁੱਜਾ। 2016 ’ਚ ਕੰਪਨੀ ਨੇ ਆਪਣਾ ਪ੍ਰੀਮੀਅਮ  ਬਿਸਕੁੱਟ ਬ੍ਰਾਂਡ ਅਮਰੀਕਨ ਲਾਂਚ ਕੀਤਾ, ਜਿਸ ਨੇ ਕੁਕੀਜ਼, ਕ੍ਰੈਕਰਜ਼, ਡਾਇਜੈਸਟਿਵ  ਅਤੇ ਕਰੀਮ ਬਿਸਕੁੱਟ ਨਾਲ ਮਾਰਕੀਟ ’ਚ ਤੇਜ਼ੀ ਨਾਲ ਜਗ੍ਹਾ ਬਣਾਈ। 

ਬੋਨ ਗਰੁੱਪ  ਦੇ ਡਾਇਰੈਕਟਰ ਅਮਰਿੰਦਰ ਸਿੰਘ  ਕਸਟਮਰ  ਓਰੀਐਂਟਿਡ ਅਪ੍ਰੋਚ ਨੂੰ ਕੰਪਨੀ ਦੀ ਅਸਲੀ ਤਾਕਤ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ  ਬਦਲਦੇ ਬਾਜ਼ਾਰ ’ਚ ਖਪਤਕਾਰ ਦੀ ਪਸੰਦ ਹੀ ਦਿਸ਼ਾ ਤੈਅ ਕਰਦੀ ਹੈ ਅਤੇ ਮਜ਼ਬੂਤ ਪਾਰਟਨਰਸ਼ਿਪ  ਵਿਕਾਸ ਨੂੰ ਸੰਭਵ ਬਣਾਉਂਦੀ ਹੈ। ਇਸ ਸੋਚ ਨਾਲ ਉਹ ਬੋਨ ਦੀ ਵਿਰਾਸਤ ਨੂੰ ਅੱਗੇ  ਵਧਾ ਰਹੇ ਹਨ। ਅੱਜ ਬੋਨ ਅਤੇ ਉਸ ਦਾ ਪ੍ਰੀਮੀਅਮ ਬ੍ਰਾਂਡ ਅਮਰੀਕਨ ਬਿਜ਼ਨੈੱਸ ਗ੍ਰੋਥ ਨਾਲ ਸਮਾਜਿਕ ਜ਼ਿੰਮੇਦਾਰੀ ਨਿਭਾਉਂਦੇ ਹੋਏ ਇਕ ਅਜਿਹੇ ਭਾਰਤੀ ਬ੍ਰਾਂਡ ਦੀ ਕਹਾਣੀ ਲਿਖ ਰਹੇ  ਹਨ, ਜੋ ਆਪਣੀ ਜੜ੍ਹ ਨਾਲ ਜੁੜਿਆ ਰਹਿ ਕੇ ਗਲੋਬਲ ਸੁਪਨੇ ਦੇਖਣ ਦਾ ਹੌਸਲਾ ਰੱਖਦਾ ਹੈ।  


author

Inder Prajapati

Content Editor

Related News