ਸਪਾਈਸਜੈੱਟ ਦੇ ਬੇੜੇ ''ਚ ਸ਼ਾਮਲ ਹੋਏ 2 ਹੋਰ ਬੋਇੰਗ 737

Tuesday, Dec 09, 2025 - 04:26 PM (IST)

ਸਪਾਈਸਜੈੱਟ ਦੇ ਬੇੜੇ ''ਚ ਸ਼ਾਮਲ ਹੋਏ 2 ਹੋਰ ਬੋਇੰਗ 737

ਨਵੀਂ ਦਿੱਲੀ- ਦੇਸ਼ ਦੇ ਹਵਾਬਾਜ਼ੀ ਖੇਤਰ 'ਚ ਜਾਰੀ ਸੰਕਟ ਵਿਚਾਲੇ ਕਿਫਾਇਤੀ ਜਹਾਜ਼ ਸੇਵਾ ਕੰਪਨੀ ਸਪਾਈਸਜੈੱਟ ਦੇ ਬੇੜੇ 'ਚ 2 ਹੋਰ ਬੋਇੰਗ 737 ਜਹਾਜ਼ ਸ਼ਾਮਲ ਹੋ ਗਏ ਹਨ। ਸਪਾਈਸਜੈੱਟ ਨੇ ਮੰਗਲਵਾਰ ਨੂੰ ਇਕ ਪ੍ਰੈੱਸ ਰਿਲੀਜ਼ 'ਚ ਦੱਸਿਆ ਕਿ ਦੋਵੇਂ ਜਹਾਜ਼ 26 ਅਤੇ 29 ਨਵੰਬਰ ਤੋਂ ਵਣਜ ਉਡਾਣ ਭਰਨੀ ਸ਼ੁਰੂ ਕਰ ਚੁੱਕੇ ਹਨ। ਇਨ੍ਹਾਂ ਦਾ ਉਪਯੋਗ ਦਿੱਲੀ-ਬੈਂਕਾਕ, ਅਹਿਮਦਾਬਾਦ-ਦੁਬਈ ਅਤੇ ਅਹਿਮਦਾਬਾਦ-ਕੋਲਕਾਤਾ ਮਾਰਗਾਂ 'ਤੇ ਕੀਤਾ ਜਾ ਰਿਹਾ ਹੈ।

ਪੀਕ ਮੰਗ ਵਾਲੇ ਸਮੇਂ 'ਚ 2 ਜਹਾਜ਼ਾਂ ਦਾ ਬੇੜੇ 'ਚ ਸ਼ਾਮਲ ਹੋਣਾ ਕੰਪੰਨੀ ਲਈ ਕਾਫ਼ੀ ਲਾਭਦਾਇਕ ਹੈ। ਸਪਾਈਸਜੈੱਟ ਦੇ ਮੁੱਖ ਵਜਣ ਅਧਿਕਾਰੀ ਦੇਬੋਜੋ ਮਹਰਿਸ਼ੀ ਨੇ ਇਸ ਨੂੰ ਚਰਨਬੱਧ ਤਰੀਕੇ ਨਾਲ ਸਮਰੱਥਾ ਵਿਸਥਾਰ ਵੱਲ ਇਕ ਹੋਰ ਕਦਮ ਦੱਸਿਆ। ਉਨ੍ਹਾਂ ਉਮੀਦ ਜਤਾਈ ਕਿ ਇਸ ਨਾਲ ਆਵਾਜਾਈ ਨੂੰ ਮਜ਼ਬੂਤ ਬਣਾਉਣ 'ਚ ਮਦਦ ਮਿਲੇਗੀ।


author

DIsha

Content Editor

Related News