ਹੁਣ ਭਾਰਤੀ ਰੇਲਵੇ ਯਾਤਰੀਆਂ ਨੂੰ ਟਰੇਨ ''ਚ ਮੁਫਤ ਦੇਵੇਗੀ ਇਹ ਖਾਸ ਸੁਵਿਧਾ
Wednesday, Sep 26, 2018 - 08:49 PM (IST)

ਨਵੀਂ ਦਿੱਲੀ— ਵੈਸੇ ਤਾਂ ਭਾਰਤੀ ਰੇਲਵੇ ਆਪਣੀ ਲੇਟਲਤੀਫੀ ਅਤੇ ਅਰਥਵਿਵਸਥਾ ਲਈ ਬਦਨਾਅ ਹੈ ਪਰ ਰੇਲਵੇ ਹੁਣ ਆਪਣੀ ਇਸ ਰੀਤ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਲਦ ਹੀ ਰਾਜਧਾਨੀ ਸ਼ਤਾਬਦੀ ਅਤੇ ਦੁਰੰਤੋ ਐਕਸਪ੍ਰੇਸ 'ਚ ਸਫਰ ਕਰਨ ਵਾਲੇ ਯਾਤਰੀ ਆਪਣੇ ਸਮਾਰਫੋਟ, ਲੈਪਟਾਪ ਅਤੇ ਟੈਬਲੇਟ 'ਤੇ ਇੰਟਰਨੈੱਟ ਦੀ ਸੁਵਿਧਾ ਮੁਫਤ 'ਚ ਹਾਸਲ ਕਰ ਸਕਦੇ। ਫਾਈਨੈਂਸ਼ੀਅਲ ਐਕਸਪ੍ਰੇਸ ਅਨੁਸਾਰ ਰਾਜਧਾਨੀ ਸ਼ਤਾਬਦੀ, ਦੁਰੰਤੋ ਅਤੇ ਗਤੀਮਾਨ ਐਕਸਪ੍ਰੇਸ 'ਚ ਵਾਈਫਾਈ ਦੀ ਸੁਵਿਧਾ ਦਿੱਤੀ ਜਾਵੇਗੀ। ਪ੍ਰੀਮੀਅਰ ਟਰੇਨਾਂ 'ਚ ਵਾਈਫਾਈ ਹਾਟਸਪਾਟ ਸਥਾਪਤ ਕਰਨ ਦੀ ਇਹ ਸਹੂਲਤ ਜਲਦ ਹੀ ਸ਼ੁਰੂ ਹੋ ਜਾਵੇਗੀ ਅਤੇ ਇਸ ਦੇ ਲਈ ਟੇਂਡਰ ਜਾਰੀ ਕੀਤੇ ਜਾਣਗੇ।
ਕਾਠਗੋਦਾਮ ਸ਼ਤਾਬਦੀ ਐਕਸਪ੍ਰੇਸ ਟਰੇਨ 'ਤੇ ਕੀਤਾ ਗਿਆ ਸੀ ਪ੍ਰਯੋਗ
ਦੱਸਿਆ ਜਾ ਰਿਹਾ ਹੈ ਕਿ ਇਹ ਸਹੂਲਤ ਪਿਛਲੇ ਸਾਲ ਆਪਰੇਸ਼ਨ ਸਵਰਨ ਜਿਸ 'ਚ ਦਿੱਲੀ ਕਾਠਗੋਦਾਮ ਸ਼ਤਾਬਦੀ ਐਕਸਪ੍ਰੇਸ ਟਰੇਨ 'ਤੇ ਕੀਤੇ ਗਏ ਪ੍ਰਯੋਗ ਦਾ ਇਕ ਵਿਸਤਾਰ ਹੈ। ਇਸ 'ਚ ਯਾਤਰੀਆਂ ਨੂੰ ਵਾਈ-ਫਾਈ ਹਾਟਸਪਾਟ ਅਤੇ ਪ੍ਰੀ-ਲੋਡਿੰਡ ਸਮੰਗਰੀ ਨੂੰ ਸਟ੍ਰੀਮ ਕਰਨ ਦੀ ਅਨੁਮਤੀ ਦਿੱਤੀ ਜਾਵੇਗੀ। ਇਸ ਯੋਜਨਾ ਦੇ ਆਖਰੀ ਰੂਪ 'ਤੇ ਵਪਾਰਕ ਵਿਭਾਗ ਫੈਸਲਾ ਲਵੇਗਾ, ਜੋ ਇਸ ਯੋਜਨਾ ਨਾਲ ਰਾਜਸਵ ਅਰਜਿਤ ਕਰਨ ਦੀ ਉਮੀਦ ਕਰ ਰਿਹਾ ਹੈ।
ਤੇਜਸ ਐਕਸਪ੍ਰੇਸ 'ਚ ਰਿਹਾ ਹੈ ਸਖਤ ਅਨੁਭਵ
ਇਸ ਤੋਂ ਪਹਿਲਾਂ ਇਸ ਯੋਜਨਾ ਨੂੰ ਤੇਜਸ ਐਕਸਪ੍ਰੇਸ 'ਚ ਲਾਗੂ ਕੀਤਾ ਗਿਆ ਸੀ ਪਰ ਉਹ ਭਾਰਤ ਸਰਕਾਰ ਲਈ ਕਾਫੀ ਸਖਤ ਅਨੁਭਵ ਰਿਹਾ ਸੀ। ਲਾਂਚ ਹੋਣ ਦੇ ਕੁਝ ਦਿਨਾਂ ਦੇ ਅੰਦਰ ਹੀ ਮੁੰਬਈ-ਗੋਆ ਤੇਜਸ ਐਕਸਪ੍ਰੇਸ 'ਚ ਲੱਗੀ ਹੋਈ ਐੱਲ.ਸੀ.ਡੀ. ਸਕ੍ਰੀਮ ਨੂੰ ਯਾਤਰੀਆਂ ਨੇ ਖਰਾਬ ਕਰ ਦਿੱਤਾ ਸੀ ਅਤੇ ਹੇਡਫੋਨ ਚੋਰੀ ਹੋ ਗਏ ਸਨ ਜਿਸ ਤੋਂ ਬਾਅਦ ਰੇਲਵੇ ਬੋਰਡ ਨੇ ਫੈਸਲਾ ਲਿਆ ਕਿ ਕਿਸੇ ਵੀ ਤੇਜਸ ਐਕਸਪ੍ਰੇਸ ਟਰੇਨਾਂ 'ਚ ਐੱਲ.ਸੀ.ਡੀ. ਸਕ੍ਰੀਨ ਨਹੀਂ ਹੋਵੇਗੀ।
ਯਾਤਰੀਆਂ ਦੇ ਭੁਗਤਾਨ 'ਤੇ ਨਹੀਂ ਲਿਆ ਗਿਆ ਫੈਸਲਾ
ਰੇਲਵੇ ਦੇ ਅਧਿਕਾਰੀ ਤੋਂ ਜਦੋਂ ਪੁੱਛਿਆ ਗਿਆ ਕਿ ਯਾਤਰੀਆਂ ਨੂੰ ਇਸ ਸੇਵਾ ਦਾ ਲਾਭ ਲੈਣ ਲਈ ਭੁਗਤਾਨ ਕਰਨਾ ਹੋਵੇਗਾ ਤਾਂ ਉਨ੍ਹਾਂ ਨੇ ਕਿਹਾ ਕਿ ਇਸ 'ਤੇ ਹਾਲੇ ਫੈਸਲਾ ਨਹੀਂ ਲਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਵਪਾਰਕ ਵਿਭਾਗ ਇਸ ਵਾਈਫਾਈ ਹਾਟਸਪਾਟ ਸਹੂਲਤ ਨਾਲ ਰਾਜਸਵ ਇਕੱਠਾ ਕਰਨਾ ਚਾਹੁੰਦਾ ਹੈ। ਇਸ ਲਈ ਯਾਤਰੀਆਂ ਨੂੰ ਸੁਵਿਧਾ ਲਈ ਭੁਗਤਾਨ ਕਰਨ ਲਈ ਕਿਹਾ ਜਾਵੇਗਾ ਜਾ ਫਿਰ ਵਿਕਰੇਤਾ ਸਮੰਗਰੀ 'ਚ ਵਿਗਿਆਪਨਾਂ ਦੇ ਰਾਹੀਂ ਸ਼ੁਲਕ ਕੀਤਾ ਜਾਵੇਗਾ ਅਤੇ ਇਹ ਰਾਜਸਵ ਰੇਲਵੇ ਦੇ ਨਾਲ ਸਾਂਝਾ ਕੀਤਾ ਜਾਵੇਗਾ।