ਸੋਨਾ ਸਥਿਰ, ਚਾਂਦੀ ਦੀਆਂ ਕੀਮਤਾਂ ''ਚ ਉਛਾਲ
Monday, Jul 31, 2017 - 05:26 PM (IST)
ਨਵੀਂ ਦਿੱਲੀ—ਅੰਤਰਾਸ਼ਟਰੀ ਪੱਧਰ 'ਤੇ ਪੀਲੀ ਧਾਤੂ 'ਚ ਆਈ ਗਿਰਾਵਟ ਦੇ ਬਾਵਜੂਦ ਘਰੇਲੂ ਪੱਧਰ 'ਤੇ ਜੇਵਰਾਤੀ ਮੰਗ ਬਣੇ ਰਹਿਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 29,650 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਸਥਿਰ ਰਿਹਾ। ਉਦਯੋਗਿਕ ਮੰਗ 'ਚ ਆਈ ਤੇਜੀ ਦੇ ਦਮ 'ਤੇ ਚਾਂਦੀ 100 ਰੁਪਏ ਦੀ ਛਲਾਂਗ ਲਗਾ ਕੇ 39,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
ਵਿਦੇਸ਼ੀ ਬਾਜ਼ਾਰਾਂ 'ਚ ਸੋਨਾ ਹਾਜਿਰ 2.10 ਡਾਲਰ ਢਿੱਗ ਕੇ 1, 266.70 ਡਾਲਰ ਪ੍ਰਤੀ ਔਂਸ 'ਤੇ ਆ ਗਿਆ । ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 2.8 ਡਾਲਰ ਪ੍ਰਤੀ ਔਂਸ ਦੀ ਗਿਰਾਵਟ 'ਚ 1,272.5 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ 'ਚ ਹਾਲਾਂਕਿ 0.01 ਡਾਲਰ ਦੀ ਮਾਮੂਲੀ ਤੇਜੀ ਰਹੀ ਅਤੇ ਇਹ 16.69 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਬਾਜ਼ਾਰ ਵਿਸ਼ੇਸ਼ਕਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ 'ਚ ਨਿਵੇਸ਼ਕ ਸੋਨੇ 'ਚ ਨਿਵੇਸ਼ ਸੁਰੱਖਿਅਤ ਮੰਨ ਰਹੇ ਹਨ। ਕੋਰਿਆਈ ਪਰਾਇਦੀਪ 'ਤੇ ਜਾਰੀ ਤਨਾਅ ਅਤੇ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੀ ਤੁਲਨਾ 'ਚ ਡਾਲਰ 'ਚ ਆਈ ਗਿਰਾਵਟ ਨਾਲ ਪੀਲੀ ਧਾਤੂ ਨੂੰ ਬਲ ਮਿਲਿਆ ਹੈ ਪਰ ਮੁਨਾਫਾ ਵਸੂਲੀ ਦੇ ਦਬਾਅ 'ਚ ਇਸਦੀਆਂ ਕੀਮਤਾਂ 'ਚ ਉਤਰਾਅ -ਚੜਾਅ ਜਾਰੀ ਹੈ।
