ATM ''ਚੋਂ ਨਾ ਵੀ ਨਿਕਲੇ ਪੈਸੇ ਤਾਂ ਵੀ ਕੱਟੇਗਾ ਚਾਰਜ, ਜਾਣੋ ਨਵਾਂ ਨਿਯਮ

02/27/2020 3:32:51 PM

ਨਵੀਂ ਦਿੱਲੀ— ਹੁਣ ਏ. ਟੀ. ਐੱਮ. 'ਤੇ ਟ੍ਰਾਂਜੈਕਸ਼ਨ ਫੇਲ੍ਹ ਹੋਣ 'ਤੇ ਵੀ ਤੁਹਾਨੂੰ ਚਾਰਜ ਭਰਨਾ ਪਵੇਗਾ। ਇਹ ਨਿਯਮ ਨਿੱਜੀ ਖੇਤਰ ਦੇ ਐਕਸਿਸ ਬੈਂਕ ਵੱਲੋਂ ਲਾਗੂ ਕੀਤਾ ਜਾ ਰਿਹਾ ਹੈ। ਬੈਂਕ ਵੱਲੋਂ ਬਚਤ ਅਤੇ ਸੈਲਰੀ ਖਾਤਾ ਧਾਰਕਾਂ ਨੂੰ ਇਸ ਬਾਰੇ ਮੈਸੇਜ ਵੀ ਮਿਲ ਰਿਹਾ ਹੈ। AXIS ਬੈਂਕ ਦੇ ਏ. ਟੀ. ਐੱਮ. 'ਚੋਂ ਪੈਸੇ ਕਢਵਾਉਂਦੇ ਸਮੇਂ ਖਾਤੇ 'ਚ ਬੈਲੰਸ ਘੱਟ ਹੋਣ ਦੀ ਵਜ੍ਹਾ ਨਾਲ ਟ੍ਰਾਂਜੈਕਸ਼ਨ ਫੇਲ੍ਹ ਹੋਈ ਤਾਂ ਬੈਂਕ ਦੇ ਖਾਤਾਧਾਰਕਾਂ ਨੂੰ ਹੁਣ 25 ਰੁਪਏ ਚਾਰਜ ਲੱਗੇਗਾ। ਹੁਣ ਤੱਕ ਇਸ ਤਰ੍ਹਾਂ ਦੀ ਟ੍ਰਾਂਜੈਕਸ਼ਨ ਫੇਲ੍ਹ ਹੋਣ 'ਤੇ ਕੋਈ ਚਾਰਜ ਨਹੀਂ ਸੀ। ਇੰਨਾ ਹੀ, ਇਸ ਤੋਂ ਇਲਾਵਾ ਹੋਰ ਵੀ ਕਈ ਚਾਰਜਾਂ 'ਚ ਐਕਿਸਸ ਬੈਂਕ ਨੇ ਵਾਧਾ ਕਰ ਦਿੱਤਾ ਹੈ, ਜੋ 1 ਅਪ੍ਰੈਲ ਤੋਂ ਲਾਗੂ ਹੋ ਜਾਣਗੇ।

PunjabKesari

 

ਮਿਨੀਮਮ ਬੈਲੰਸ ਨਾ ਮੈਨਟੇਨ ਕਰਨਾ ਪਵੇਗਾ ਹੋਰ ਮਹਿੰਗਾ-
ਮਿਨੀਮਮ ਬੈਲੰਸ ਨਾ ਬਣਾਈ ਰੱਖਣ ਵਾਲੇ ਖਾਤਾ ਧਾਰਕਾਂ ਨੂੰ ਟ੍ਰਾਂਜੈਕਸ਼ਨ ਫੇਲ੍ਹ ਹੋਣਾ ਕਾਫੀ ਮਹਿੰਗਾ ਪਵੇਗਾ। ਜੇਕਰ ਤੁਸੀਂ ਮਹੀਨੇ 'ਚ ਮਿਨੀਮਮ ਬੈਲੰਸ ਦੀ ਜੋ ਜ਼ਰੂਰਤ ਹੈ ਓਨਾ ਖਾਤੇ 'ਚ ਨਹੀਂ ਬਣਾ ਕੇ ਰੱਖਦੇ ਹੋ ਤਾਂ ਏ. ਟੀ. ਐੱਮ. ਟ੍ਰਾਂਜੈਕਸ਼ਨ ਫੇਲ੍ਹ ਹੋਣ 'ਤੇ 50 ਰੁਪਏ ਚਾਰਜ ਲੱਗੇਗਾ। ਆਟੋ ਡੈਬਿਟ ਟ੍ਰਾਂਜੈਕਸ਼ਨ ਫੇਲ੍ਹ ਹੋਣ 'ਤੇ 300 ਰੁਪਏ ਚਾਰਜ ਲੱਗੇਗਾ, ਜੋ ਪਹਿਲਾਂ 250 ਰੁਪਏ ਸੀ। ਇਸ ਤੋਂ ਇਲਾਵਾ ਇਨਵਾਰਡ ਤੇ ਬਾਹਰੀ ਚੈੱਕ ਫੇਲ੍ਹ ਹੋਣ 'ਤੇ ਬੈਂਕ ਵੱਲੋਂ 650 ਤੇ 250 ਰੁਪਏ ਚਾਰਜ ਕੀਤਾ ਜਾਵੇਗਾ।

PunjabKesari

ਇਕ ਚੈੱਕ ਬੁੱਕ ਹੀ ਮਿਲੇਗੀ ਫ੍ਰੀ, ਦੂਜੀ ਤੋਂ ਲੱਗਣਗੇ 100 ਰੁ:
ਇੰਨਾ ਹੀ ਨਹੀਂ ਬੈਂਕ ਨੇ ਮਹੀਨਾਵਾਰ ਮਿਨੀਮਮ ਬੈਲੰਸ ਦੀ ਲਿਮਟ ਨੂੰ ਵੀ ਵਧਾ ਦਿੱਤਾ ਹੈ। ਸ਼ਹਿਰੀ ਬਰਾਂਚਾਂ ਦੇ ਗਾਹਕਾਂ ਲਈ ਹੁਣ ਤੱਕ ਇਹ ਲਿਮਟ 10,000 ਰੁਪਏ ਸੀ, ਜੋ ਵਧਾ ਕੇ 12,000 ਰੁਪਏ ਕਰ ਦਿੱਤੀ ਗਈ ਹੈ। ਮਿਨੀਮਮ ਬੈਲੰਸ ਨਾ ਹੋਣ 'ਤੇ ਹੁਣ ਘੱਟੋ-ਘੱਟ 150 ਰੁਪਏ ਅਤੇ ਵੱਧ ਤੋਂ ਵੱਧ 600 ਰੁਪਏ ਚਾਰਜ ਲੱਗੇਗਾ, ਜੋ ਪਹਿਲਾਂ 100 ਤੋਂ 500 ਰੁਪਏ ਤੱਕ ਸੀ। ਉੱਥੇ ਹੀ, ਸਾਲ 'ਚ ਸਿਰਫ 20 ਚੈੱਕਾਂ ਵਾਲੀ ਇਕ ਹੀ ਬੁੱਕ ਮੁਫਤ ਮਿਲੇਗੀ। ਇਸ ਤੋਂ ਇਲਾਵਾ 20 ਚੈੱਕਾਂ ਵਾਲੀ ਦੂਜੀ ਬੁੱਕ ਲੈਣ ਲਈ 100 ਰੁਪਏ ਲੱਗਣਗੇ, ਯਾਨੀ 5 ਰੁਪਏ ਇਕ ਚੈੱਕ ਦੇ ਹੋਣਗੇ। ਇਸ ਤੋਂ ਪਹਿਲਾਂ ਹਰ ਤਿਮਹੀ 20 ਚੈੱਕਾਂ ਵਾਲੀ ਇਕ ਬੁੱਕ ਫ੍ਰੀ ਮਿਲਦੀ ਸੀ ਤੇ ਦੂਜੀ ਲਈ 60 ਰੁਪਏ ਚਾਰਜ ਲੱਗਦਾ ਸੀ।


PunjabKesari
ਇਸ ਤੋਂ ਇਲਾਵਾ ਬੈਂਕ ਦਾ ਪ੍ਰਸਤਾਵ ਬਰਾਂਚ 'ਚ ਹਰ ਮਹੀਨੇ 15 ਟ੍ਰਾਂਜੈਕਸ਼ਨਾਂ ਮੁਫਤ ਰੱਖਣ ਦੀ ਹੈ, ਜਿਸ 'ਚ ਨਕਦ ਲੈਣ-ਦੇਣ, ਫੰਡ ਟਰਾਂਸਫਰ, ਆਰ. ਟੀ. ਜੀ. ਐੱਸ./ਐੱਨ. ਈ. ਐੱਫ. ਟੀ. ਅਤੇ ਰੇਮੀਟੈਂਸ ਸ਼ਾਮਲ ਹਨ। 16ਵੀਂ ਟ੍ਰਾਂਜੈਕਸ਼ਨ ਤੋਂ 75 ਰੁਪਏ ਪ੍ਰਤੀ ਟ੍ਰਾਂਜੈਕਸ਼ਨ ਚਾਰਜ ਲਗਾਇਆ ਜਾਵੇਗਾ।


Related News