ਜਲਦ ਨਵੀਂ ਆਟੋ ਪਾਲਿਸੀ ਹੋਵੇਗੀ ਜਨਤਕ, ਇਲੈਕਟ੍ਰਿਕ ਕਾਰਾਂ 'ਤੇ ਮਾਰੂਤੀ ਤਿਆਰ

Sunday, Oct 29, 2017 - 10:27 AM (IST)

ਜਲਦ ਨਵੀਂ ਆਟੋ ਪਾਲਿਸੀ ਹੋਵੇਗੀ ਜਨਤਕ, ਇਲੈਕਟ੍ਰਿਕ ਕਾਰਾਂ 'ਤੇ ਮਾਰੂਤੀ ਤਿਆਰ

ਨਵੀਂ ਦਿੱਲੀ— ਮਾਰੂਤੀ ਸੁਜ਼ੂਕੀ ਦੇ ਚੇਅਰਮੈਨ ਆਰ. ਸੀ. ਭਾਰਗਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੰਪਨੀ ਇਲੈਕਟ੍ਰਿਕ ਕਾਰਾਂ ਨੂੰ ਬਣਾਉਣ ਦੀ ਯੋਜਨਾ ਬਣਾ ਰਹੀ ਹੈ ਪਰ 2030 ਤੱਕ ਸਰਕਾਰ ਵੱਲੋਂ ਨਵੇਂ ਵਾਹਨਾਂ ਨੂੰ ਇਲੈਕਟ੍ਰਿਕ ਕਰਨ ਦੇ ਟੀਚੇ ਨੂੰ ਹਾਸਲ ਕਰਨ ਦਾ ਮਕਸਦ ਹਾਲੇ ਵੀ ਸਪੱਸ਼ਟ ਨਹੀਂ ਹੈ। ਸਰਕਾਰ ਨੇ ਅਜੇ ਤਕ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ 2030 ਤਕ ਇਸ ਟੀਚੇ ਨੂੰ ਕਿਵੇਂ ਪੂਰਾ ਕਰੇਗੀ, ਜਦੋਂ ਕਿ ਬੁਨਿਆਦੀ ਢਾਂਚੇ ਦੀ ਰਫਤਾਰ ਬਹੁਤ ਹੌਲੀ ਚੱਲ ਰਹੀ ਹੈ। ਭਾਰਗਵ ਨੇ ਕਿਹਾ, ''ਅਸੀਂ ਇਲੈਕਟ੍ਰਿਕ ਕਾਰਾਂ ਬਣਾਵਾਂਗੇ ਪਰ ਇਸ ਦੀ ਕੋਈ ਤਰੀਕ ਨਹੀਂ ਦੱਸ ਸਕਦੇ ਕਿਉਂਕਿ ਸਾਰਾ ਕੰਮ ਪ੍ਰਗਤੀ 'ਚ ਹੈ।'' ਮਾਰੂਤੀ-ਸੁਜ਼ੂਕੀ ਦੇ ਮੁਨਾਫੇ 'ਚ ਜੁਲਾਈ-ਸਤੰਬਰ ਦੌਰਾਨ 3 ਫੀਸਦੀ ਵਾਧਾ ਹੋਇਆ ਹੈ। ਇਸ ਦਾ ਮੁਨਾਫਾ ਤਿਮਾਹੀ ਦੌਰਾਨ 3 ਫੀਸਦੀ ਵੱਧ ਕੇ 2,484.3 ਕਰੋੜ ਰੁਪਏ ਰਿਹਾ। 

ਉੱਥੇ ਹੀ, ਇਲੈਕਟ੍ਰਿਕ ਕਾਰਾਂ ਨੂੰ ਉਤਸ਼ਾਹ ਦੇਣ ਲਈ ਸਰਕਾਰ ਇਕ ਨਵੀਂ ਆਟੋ ਪਾਲਿਸੀ 'ਤੇ ਕੰਮ ਕਰ ਰਹੀ ਹੈ ਅਤੇ ਇਸ ਦਾ ਐਲਾਨ ਦਸੰਬਰ ਦੇ ਅਖੀਰ 'ਚ ਕੀਤਾ ਜਾ ਸਕਦਾ ਹੈ। ਭਾਰਤ 'ਚ ਇਲੈਕਟ੍ਰਿਕ ਕਾਰਾਂ ਦੀ ਮੰਗ ਬਹੁਤ ਘੱਟ ਹੈ। ਇਸ ਦਾ ਪ੍ਰਮੁੱਖ ਕਾਰਨ ਬੈਟਰੀ ਦੀ ਕੀਮਤ ਬਹੁਤ ਜ਼ਿਆਦਾ ਹੋਣ ਨਾਲ ਕਾਰਾਂ ਦਾ ਮਹਿੰਗਾ ਹੋਣਾ ਹੈ ਅਤੇ ਇਸ ਵਜ੍ਹਾ ਨਾਲ ਖਰੀਦਦਾਰ ਇਸ ਤੋਂ ਦੂਰ ਹਨ। ਉੱਥੇ ਹੀ, ਚਾਰਜਿੰਗ ਸਟੇਸ਼ਨ ਨਾ ਹੋਣ ਨਾਲ ਦੇਸ਼ 'ਚ ਇਲੈਕਟ੍ਰਿਕ ਕਾਰਾਂ ਦਾ ਬਾਜ਼ਾਰ ਤੇਜ਼ੀ ਨਹੀਂ ਫੜ ਰਿਹਾ ਹੈ।

ਭਾਰਗਵ ਦਾ ਕਹਿਣਾ ਹੈ ਕਿ ਮਾਰੂਤੀ ਦੀ ਸਹਾਇਕ ਜਾਪਾਨੀ ਕੰਪਨੀ ਸੁਜ਼ੂਕੀ ਮੋਟਰ ਕਾਰਪੋਰੇਸ਼ਨ ਕੋਲ ਇਲੈਕਟ੍ਰਿਕ ਕਾਰ ਤਕਨੀਕ ਹੈ, ਜੋ ਉਹ ਸਾਨੂੰ ਦੇ ਸਕਦੀ ਹੈ। ਇਸ ਦੇ ਨਾਲ ਹੀ ਜਾਪਾਨੀ ਕੰਪਨੀ ਟੋਇਟਾ ਮੋਟਰ ਕਾਰਪ ਨਾਲ ਵੀ ਗੱਠਜੋੜ ਲਈ ਗੱਲਬਾਤ ਕਰ ਰਹੀ, ਜਿਸ 'ਚ ਹਾਈਬ੍ਰਿਡ ਅਤੇ ਇਲੈਕਟ੍ਰਿਕ ਤਕਨੀਕ ਸਾਂਝਾ ਕਰਨਾ ਸ਼ਾਮਲ ਹੋ ਸਕਦਾ ਹੈ। ਮਾਰੂਤੀ ਨੇ ਹਾਈਬ੍ਰਿਡ ਕਾਰਾਂ ਦਾ ਉਤਪਾਦਨ ਵੀ ਕੀਤਾ ਹੈ, ਜਿਸ ਦੀ ਮੰਗ ਸਰਕਾਰ ਵੱਲੋਂ ਟੈਕਸਾਂ ਵਿੱਚ ਚੋਖਾ ਵਾਧਾ ਕਰਨ ਨਾਲ ਘੱਟ ਗਈ ਹੈ। ਭਾਰਗਵ ਨੇ ਕਿਹਾ ਕਿ ਭਾਰਤ ਵਿਚ ਹਾਈਬ੍ਰਿਡ ਕਾਰਾਂ ਦਾ ਭਵਿੱਖ ਟੈਕਸਾਂ ਦੇ ਪੱਧਰ 'ਤੇ ਨਿਰਭਰ ਕਰਦਾ ਹੈ ਅਤੇ ਕੰਪਨੀ ਟੈਕਸਾਂ ਨੂੰ ਘੱਟ ਕਰਨ ਲਈ ਸਰਕਾਰ ਨਾਲ ਗੱਲਬਾਤ ਕਰ ਰਹੀ ਸੀ। ਦੱਸਣਯੋਗ ਹੈ ਕਿ ਕੰਪਨੀ ਨੇ ਤਿਮਾਹੀ ਦੌਰਾਨ ਕੁੱਲ 492,118 ਵਾਹਨ ਵੇਚੇ ਹਨ, ਜੋ ਪਿਛਲੇ ਸਾਲ ਨਾਲੋਂ 18 ਫੀਸਦੀ ਜ਼ਿਆਦਾ ਹਨ। ਹਾਲਾਂਕਿ ਮੁਨਾਫਾ ਸਿਰਫ 3 ਫੀਸਦੀ ਹੀ ਵਧਿਆ


Related News