ਜਲਦੀ ਹੀ ਤੁਹਾਡੀ ਰਸੋਈ 'ਚ ਦਿਖਾਈ ਦੇਣਗੇ 50 ਫ਼ੀਸਦੀ ਹਲਕੇ ਸਿਲੰਡਰ, ਮਿਲਣਗੀਆਂ ਇਹ ਸਹੂਲਤਾਂ

Friday, Jul 16, 2021 - 06:27 PM (IST)

ਨਵੀਂ ਦਿੱਲੀ - ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਡ (ਆਈ.ਓ.ਸੀ.ਐੱਲ.) ਨੇ ਆਪਣੇ ਗਾਹਕਾਂ ਦੀ ਸਹੂਲਤ ਲਈ ਨਵਾਂ ਸਿਲੰਡਰ ਪੇਸ਼ ਕੀਤਾ ਹੈ। ਇਸ ਸਿਲੰਡਰ ਦਾ ਨਾਮ 'ਕੰਪੋਜ਼ਿਟ ਸਿਲੰਡਰ' ਰੱਖਿਆ ਗਿਆ ਹੈ। ਇਸ ਸਿਲੰਡਰ ਦੀ ਵਿਸ਼ੇਸ਼ਤਾ ਇਹ ਹੈ ਕਿ ਕਿੰਨੀ ਗੈਸ ਬਚੀ ਹੈ ਅਤੇ ਕਿੰਨੀ ਗੈਸ ਖਰਚ ਹੋਈ ਹੈ ਇਸ ਬਾਰੇ ਅਸਾਨੀ ਨਾਲ ਪਤਾ ਲਗਾਇਆ ਜਾ ਸਕੇਗਾ। ਲੋਕ ਇਸ ਸਿਲੰਡਰ ਦੇ ਨਵੇਂ ਰੂਪ ਨੂੰ ਵੀ ਬਹੁਤ ਪਸੰਦ ਕਰ ਰਹੇ ਹਨ। 

ਇਹ ਵੀ ਪੜ੍ਹੋ: ਦਰਾਮਦ ਡਿਊਟੀ ਘਟਣ ਤੋਂ ਬਾਅਦ ਵੀ 6 ਫ਼ੀਸਦੀ ਤੱਕ ਮਹਿੰਗਾ ਹੋਇਆ ਪਾਮ ਤੇਲ

ਆਓ ਜਾਣਦੇ ਹਾਂ ਇਸ ਸਿਲੰਡਰ ਦੀ ਖ਼ਾਸੀਅਤ ਬਾਰੇ

  • ਇਸ ਸਿਲੰਡਰ ਢਾਂਚਾ ਟਰਾਂਸਪਰੈਂਟ ਹੈ। ਇਸ ਦਾ ਫ਼ਾਇਦਾ ਇਹ ਹੁੰਦਾ ਹੈ ਕਿ ਤੁਸੀਂ ਅਸਾਨੀ ਨਾਲ ਸਿਲੰਡਰ ਦੇ ਬਾਹਰੋਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਗੈਸ ਸਿਲੰਡਰ ਕਿੰਨਾ ਇਸਤੇਮਾਲ ਹੋਇਆ ਹੈ ਅਤੇ ਕਿੰਨਾ ਬਾਕੀ ਬਚਿਆ ਹੈ। 
  • ਇਸ ਸਿਲੰਡਰ ਨੂੰ ਜੰਗ ਵੀ ਨਹੀਂ ਲੱਗੇਗਾ। 
  • ਜੇਕਰ ਤੁਸੀਂ ਘਰ ਕਿਸੇ ਹੋਰ ਦੇ ਹਵਾਲੇ ਕਰਕੇ ਜਾਂਦੇ ਹੋ ਤਾਂ ਵੀ ਇਹ ਸਿਲੰਡਰ ਤੁਹਾਡੇ ਲਈ ਫ਼ਾਇਦੇਮੰਦ ਸਾਬਤ ਹੋਵੇਗਾ ਕਿਉਂਕਿ ਇਸ ਨਾਲ ਪਤਾ ਲਗ ਜਾਵੇਗਾ ਕਿ ਤੁਹਾਡੇ ਪਿੱਛੋਂ ਕਿੰਨਾ ਸਿਲੰਡਰ ਇਸਤੇਮਾਲ ਹੋਇਆ ਹੈ। 
  • ਇਹ ਪੁਰਾਣੇ ਗੈਸ ਸਿਲੰਡਰ ਨਾਲੋਂ 50 ਫ਼ੀਸਦੀ ਹਲਕਾ ਹੈ। ਇਹ ਸਿਲੰਡਰ 5 ਅਤੇ 10 ਕਿਲੋ ਗ੍ਰਾਮ ਨਾਲ ਮਿਲਣਗੇ। 
  • 'ਕੰਪੋਜ਼ਿਟ ਸਿਲੰਡਰ' 3 ਲੇਅਰ ਨਾਲ ਤਿਆਰ ਕੀਤਾ ਗਿਆ ਹੈ। ਇਸ ਨੂੰ ਬਲੋ-ਮੋਲਡ ਹਾਈ ਡੈਨਸਿਟੀ ਪਾਲੀਇਥਾਇਲੀਨ(ਐੱਚ.ਡੀ.ਪੀ.ਈ.) ਇਨਰ ਲਾਈਨ ਨਾਲ ਬਣਾਇਆ ਗਿਆ ਹੈ ਅਤੇ ਇਸ ਪਾਲੀਮਰ-ਲਿਪਟੇ ਫਾਈਬਰ ਗਲਾਸ ਦੀ ਲੇਅਰ ਨਾਲ ਢੱਕਿਆ ਹੁੰਦਾ ਹੈ ਅਤੇ ਬਾਹਰੋਂ ਐਚ.ਡੀ.ਪੀ.ਆਈ. ਨਾਲ ਤਿਆਰ ਕੀਤਾ ਗਿਆ ਹੈ।
  • ਮੌਜੂਦਾ ਸਮੇਂ ਵਿਚ ਇਹ ਸਿਲੰਡਰ ਨਵੀਂ ਦਿੱਲੀ , ਗੁਰੂਗ੍ਰਾਮ, ਫਰੀਦਾਬਾਦ ਅਤੇ ਲੁਧਿਆਣਾ ਵਿਚ ਚੋਣਵੇਂ ਡਿਸਟ੍ਰੀਬਿਊਟਰ ਕੋਲੋਂ ਪ੍ਰਾਪਤ ਕਰ ਸਕਦੇ ਹੋ । ਪੂਰੀ ਜਾਣਕਾਰੀ ਲਈ ਆਪਣੇ ਨੇੜੇ ਦੇ ਡਿਸਟ੍ਰੀਬਿਊਟਰ ਨਾਲ ਸੰਪਰਕ ਕਰ ਸਕਦੇ ਹੋ।

ਇਹ ਵੀ ਪੜ੍ਹੋ: 7 ਲੱਖ 'ਚ ਵਿਕਿਆ 1 ਰੁਪਏ ਦਾ ਇਹ ਨੋਟ, ਜੇਕਰ ਤੁਹਾਡੇ ਕੋਲ ਵੀ ਹੈ ਅਜਿਹੇ ਨੋਟ ਤਾਂ ਕਮਾ ਸਕਦੇ ਹੋ ਲੱਖਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News