ਸੋਨਾਲੀਕਾ ਨੇ ਲਾਂਚ ਕੀਤਾ ਇਲੈਕਟਿ੍ਰਕ ਟਰੈਕਟਰ, ਜਾਣੋ ਖ਼ੂਬੀਆਂ
Wednesday, Jan 27, 2021 - 01:19 PM (IST)
ਨਵੀਂ ਦਿੱਲੀ : ਸੋਨਾਲੀਕਾ ਨੇ ਭਾਰਤ ਵਿਚ ਆਪਣਾ ਇਲੈਕਟਿ੍ਰਕ ਟਰੈਕਟਰ ਲਾਂਚ ਕੀਤਾ ਹੈ। ਕੰਪਨੀ ਨੇ ਇਸ ਦੀ ਕੀਮਤ 5.99 ਲੱਖ ਰੁਪਏ ਰੱਖੀ ਹੈ। ਕੰਪਨੀ ਨੇ ਇਸ ਦਾ ਨਾਮ ਟਾਈਗਰ ਇਲੈਕਟ੍ਰਿਕ ਰੱਖਿਆ ਹੈ। ਲੇਟੈਸਟ ਤਕਨੀਕ ’ਤੇ ਬਣਿਆ ਇਹ ਟਰੈਕਟਰ ਯੂਰਪ ਵਿਚ ਡਿਜ਼ਾਇਨ ਕੀਤਾ ਗਿਆ ਹੈ। ਇਹ ਏਮੀਸ਼ਨ ਫ੍ਰੀ ਟਰੈਕਟਰ ਹੈ, ਜੋ ਆਵਾਜ਼ ਨਹੀਂ ਕਰਦਾ ਹੈ।
ਇਹ ਵੀ ਪੜ੍ਹੋ: ਦਿੱਲੀ ਹਿੰਸਾ : ਟਰੈਕਟਰ ਪਰੇਡ ਦੌਰਾਨ ਹੋਏ ਬਖੇੜੇ ਮਗਰੋਂ 22 ਪ੍ਰਦਰਸ਼ਨਕਾਰੀਆਂ 'ਤੇ FIR ਦਰਜ
ਸੋਨਾਲੀਕਾ ਦੇ ਟਾਈਗਰ ਇਲੈਕਟ੍ਰਾਨਿਕ ਟਰੈਕਟਰ ਦੀ ਗੱਲ ਕਰੀਏ ਤਾਂ ਇਸ ਵਿਚ ਆਈ.ਪੀ.67 ਇੰਪਲਾਟ ਵਾਲੀ 25.5 ਕਿਲੋਵਾਟ ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਡੀਜ਼ਲ ਦੇ ਮੁਕਾਬਲੇ ਇਸ ਟਰੈਕਟਰ ਵਿਚ ਸਿਰਫ਼ ਇਕ ਚੌਥਾਈ ਖ਼ਰਚਾ ਹੀ ਆਏਗਾ। ਕੰਪਨੀ ਦਾ ਦਾਅਵਾ ਹੈ ਕਿ ਇਸ ਟਰੈਕਟਰ ਨੂੰ ਘਰੇਲੂ ਚਾਰਜਿੰਗ ਦੀ ਮਦਦ ਨਾਲ 10 ਘੰਟੇ ਵਿਚ ਪੂਰੀ ਤਰ੍ਹਾਂ ਚਾਰਜ ਕੀਤਾ ਜਾ ਸਕਦਾ ਹੈ। ਇਸ ਦੇ ਗਾਹਕਾਂ ਨੂੰ ਤੇਲ ਭਰਵਾਉਣ ਲਈ ਪੈਟਰੋਲ ਪੰਪ ਜਾਣ ਦੀ ਜ਼ਰੂਰਤ ਨਹੀਂ ਪਏਗੀ।
ਇਹ ਵੀ ਪੜ੍ਹੋ: ਮੁਕੇਸ਼ ਅੰਬਾਨੀ ਦੀ ਇਕ ਸਕਿੰਟ ਦੀ ਕਮਾਈ ਮਜ਼ਦੂਰ ਦੀ 3 ਸਾਲ ਦੀ ਕਮਾਈ ਦੇ ਬਰਾਬਰ: ਆਕਸਫੈਮ
ਇਸ ਦੀ ਵੱਧ ਤੋਂ ਵੱਧ ਸਪੀਡ 24.93 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਦੇ ਇਲਾਵਾ ਇਸ ਵਿਚ 2 ਟਨ ਟਰਾਲੀ ਨੂੰ ਆਪਰੇਟ ਕਰਣ ਦੌਰਾਨ 8 ਘੰਟੇ ਦਾ ਬੈਟਰੀ ਬੇਕਅਪ ਮਿਲੇਗਾ। ਕੰਪਨੀ ਨੇ ਇਸ ਵਿਚ ਤੇਜ਼ੀ ਨਾਲ ਹੋਣ ਵਾਲੀ ਚਾਰਜਿੰਗ ਦਾ ਬਦਲ ਵੀ ਦਿੱਤਾ ਹੈ। ਤੇਜ਼ ਚਾਰਜਿੰਗ ਦੀ ਮਦਦ ਨਾਲ ਗਾਹਕ ਇਸ ਟਰੈਕਟਰ ਨੂੰ ਸਿਰਫ਼ 4 ਘੰਟੇ ਵਿਚ ਚਾਰਜ ਕਰ ਸਕਦੇ ਹਨ। ਹੁੁਸ਼ਿਆਰਪੁਰ ਦੀ ਕੰਪਨੀ ਸੋਨਾਲੀਕਾ ਨੇ ਕਿਹਾ ਕਿ ਇਸ ਨੇ ਵੱਡੇ ਮਾਡਲਾਂ ਸਮੇਤ ਕਈ ਤਰ੍ਹਾਂ ਦੇ ਇਲੈਕਟਿ੍ਰਕ ਟਰੈਕਟਰ ਤਿਆਰ ਕੀਤੇ ਹਨ ਅਤੇ ਇਨ੍ਹਾਂ ਨੂੰ ਵਪਾਰਕ ਤੌਰ ’ਤੇ ਬਾਜ਼ਾਰ ਵਿਚ ਨੇੜਲੇ ਭਵਿੱਖ ਵਿਚ ਉਤਾਰਨ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ: ਭਾਰਤੀ ਖਿਡਾਰੀਆਂ ’ਤੇ ਨਸਲੀ ਟਿੱਪਣੀ ਮਾਮਲਾ, ਆਸਟਰੇਲੀਆ ਨੇ ਆਪਣੇ ਦਰਸ਼ਕਾਂ ਨੂੰ ਦਿੱਤੀ ‘ਕਲੀਨ ਚਿੱਟ’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।