IPO: ਸੋਨਾ ਕਾਮਸਟਾਰ 'ਤੇ ਟੁੱਟੇ ਐਂਕਰ ਨਿਵੇਸ਼ਕ, ਬਣਾਇਆ ਤੀਜਾ ਵੱਡਾ ਇਸ਼ੂ

06/12/2021 1:22:06 PM

ਮੁੰਬਈ- ਦੇਸ਼ ਦੀ ਸਭ ਤੋਂ ਵੱਡੀ ਆਟੋ ਪਾਰਟਸ ਬਣਾਉਣ ਵਾਲੀ ਕੰਪਨੀ ਸੋਨਾ ਬੀ. ਐੱਲ. ਡਬਲਿਊ. ਪ੍ਰਸੀਜ਼ਨ ਫੌਰਜਿੰਗਜ਼, ਯਾਨੀ ਸੋਨਾ ਕਾਮਸਟਾਰ ਦਾ ਆਈ. ਪੀ. ਓ. ਸੋਮਵਾਰ 14 ਜੂਨ ਨੂੰ ਖੁੱਲ੍ਹ ਰਿਹਾ ਹੈ। ਇਸ ਤੋਂ ਪਹਿਲਾਂ ਕੰਪਨੀ ਨੂੰ ਐਂਕਰ ਨਿਵੇਸ਼ਕਾਂ ਤੋਂ ਵੱਡਾ ਹੁਲਾਰਾ ਮਿਲਿਆ ਹੈ। ਕੰਪਨੀ ਨੇ 2,498 ਕਰੋੜ ਰੁਪਏ ਦੀ ਵੱਡੀ ਰਕਮ ਜੁਟਾਈ ਹੈ। ਐੱਸ. ਬੀ. ਆਈ. ਕਾਰਡ ਐਂਡ ਪੇਮੈਂਟ ਸਰਵਿਸਿਜ਼ ਅਤੇ ਪਾਵਰ ਗ੍ਰਿਡ ਇਨਵੈਸਟਮੈਂਟ ਟਰੱਸਟ ਤੋਂ ਬਾਅਦ ਇਹ ਭਾਰਤੀ ਪੂੰਜੀ ਬਾਜ਼ਾਰਾਂ ਦੇ ਇਤਿਹਾਸ ਵਿਚ ਤੀਜਾ ਸਭ ਤੋਂ ਵੱਡਾ ਐਂਕਰ ਇਸ਼ੂ ਹੈ।

ਕੰਪਨੀ ਨੇ 42 ਸੰਸਥਾਗਤ ਨਿਵੇਸ਼ਕਾਂ ਨੂੰ 291 ਰੁਪਏ ਪ੍ਰਤੀ ਸ਼ੇਅਰ ਦੇ ਮੁੱਲ 'ਤੇ 8.6 ਕਰੋੜ ਸ਼ੇਅਰ ਅਲਾਟ ਕੀਤੇ ਹਨ। ਇਨ੍ਹਾਂ ਵਿਚ 24 ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ, 11 ਮਿਉਚੁਅਲ ਫੰਡ, 5 ਬੀਮਾ ਕੰਪਨੀਆਂ ਅਤੇ ਦੋ ਅਲਟਰਨੈਟਿਵ ਇਨਵੈਸਟਮੈਂਟ ਫੰਡ (ਏ. ਆਈ. ਐੱਫ.) ਸ਼ਾਮਲ ਹਨ।

ਇਹ ਵੀ ਪੜ੍ਹੋ- ਰਸੋਈ ਗੈਸ LPG ਗਾਹਕਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਦਿੱਤੀ ਇਹ ਰਾਹਤ

ਕੰਪਨੀ ਨੇ ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ ਵਿਚ ਕਿਹਾ ਕਿ ਸਿੰਗਾਪੁਰ ਗੌਰਮੈਂਟ ਇਨਵੈਸਟਮੈਂਟ ਕਾਰਪੋਰੇਟ ਅਤੇ ਸਿੰਗਾਪੁਰ ਮਾਨਿਟਰੀ ਅਥਾਰਟੀ ਨੇ ਕੁੱਲ 401.5 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਤੋਂ ਇਲਾਵਾ ਹੋਰ ਵਿਦੇਸ਼ੀ ਨਿਵੇਸ਼ਕਾਂ ਵਿਚ ਨੋਮੁਰਾ ਐਸੇਟ ਮੈਨੇਜਮੈਂਟ, ਫਿਡੈਲਿਟੀ, ਈਸਟਸਪਰਿੰਗ ਇਨਵੈਸਟਮੈਂਟਸ, ਗੋਲਡਮੈਨ ਸਾਕਸ ਐਸੇਟ ਮੈਨੇਜਮੈਂਟ ਅਤੇ ਅਮੂੰਡੀ ਸ਼ਾਮਲ ਹਨ। ਐਂਕਰ ਇਸ਼ੂ ਵਿਚ ਹਿੱਸਾ ਲੈਣ ਵਾਲੇ ਘਰੇਲੂ ਨਿਵੇਸ਼ਕਾਂ ਵਿਚ ਐੱਸ. ਬੀ. ਆਈ. ਮਿਊਚੁਅਲ ਫੰਡ, ਐਕਸਿਸ ਮਿਊਚੁਅਲ ਫੰਡ, ਆਦਿੱਤਿਆ ਬਿਰਲਾ ਸਨ ਲਾਈਫ ਮਿਊਚੁਅਲ ਫੰਡ, ਐੱਚ. ਡੀ. ਐੱਫ. ਸੀ. ਮਿਊਚੁਅਲ ਫੰਡ, ਮੀਰਾਏ ਐਸੇਟ ਐੱਮ. ਐੱਫ., ਐੱਸ. ਬੀ. ਆਈ. ਲਾਈਫ ਇੰਸ਼ੋਰੈਂਸ, ਕੋਟਕ ਮਿਊਚੁਅਲ ਫੰਡ, ਕੋਟਕ ਲਾਈਫ ਇੰਸ਼ੋਰੈਂਸ ਅਤੇ ਇਨਵੇਸਕੋ ਮਿਊਚੁਅਲ ਫੰਡ ਸ਼ਾਮਲ ਹਨ।

ਇਹ ਵੀ ਪੜ੍ਹੋ- ਕੋਰੋਨਾ ਨੂੰ ਲੈ ਕੇ ਕੇਜਰੀਵਾਲ ਦੀ ਚਿਤਾਵਨੀ, ਦੇਸ਼ ’ਚ ਹੁਣ ਤੀਜੀ ਲਹਿਰ ਦਾ ਖ਼ਤਰਾ


Sanjeev

Content Editor

Related News