ਸਨੈਪਚੈਟ ਦੀ ਪੇਰੈਂਟ ਕੰਪਨੀ ਸਨੈਪ ਦੇ AR ਡਿਵੀਜ਼ਨ ’ਤੇ ਲੱਗਾ ਤਾਲਾ, 170 ਕਰਮਚਾਰੀ ਬਰਖ਼ਾਸਤ

Friday, Sep 29, 2023 - 01:28 PM (IST)

ਨਵੀਂ ਦਿੱਲੀ (ਅਨਸ)– ਸਨੈਪਚੈਟ ਦੀ ਪੇਰੈਂਟ ਕੰਪਨੀ ਸਨੈਪ ਨੇ ਆਪਣੇ ਆਗਮੈਂਟੇਡ ਰੀਅਲਟੀ (ਏ. ਆਰ.) ਡਿਵੀਜ਼ਨ ’ਚੋਂ ਲਗਭਗ 170 ਕਰਮਚਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ ਹੈ ਅਤੇ ਇਕਾਈ ਬੰਦ ਕਰ ਦਿੱਤੀ ਹੈ। ਸਨੈਪ ਦੇ ਸੀ. ਈ. ਓ. ਇਵਾਨ ਸਪੀਗਲ ਨੇ ਕਰਮਚਾਰੀਆਂ ਨੂੰ ਲਿਖੇ ਇਕ ਨੋਟ ’ਚ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਪਹਿਲੀ ਵਾਰ ਏ. ਆਰ. ਐਂਟਰਪ੍ਰਾਈਜ਼ ਰਣਨੀਤੀ ਅਪਣਾਉਣੀ ਸ਼ੁਰੂ ਕੀਤੀ ਹੈ, ਉਦੋਂ ਤੋਂ ਕਈ ਚੀਜ਼ਾਂ ਬਦਲ ਗਈਆਂ ਹਨ।

ਇਹ ਵੀ ਪੜ੍ਹੋ : ਪਾਕਿਸਤਾਨ 'ਚ iPhone 15 ਦੀ ਕੀਮਤ ਨੇ ਉਡਾਏ ਹੋਸ਼, ਇੰਨੇ ਰੁਪਇਆਂ ਦੀ ਭਾਰਤ 'ਚ ਆ ਜਾਵੇਗੀ ਕਾਰ

ਸਪੀਗਲ ਨੇ ਕਿਹਾ ਕਿ ਅਸੀਂ ਆਪਣੇ ਏ. ਆਰ. ਐਂਟਰਪ੍ਰਾਈਜ਼ ਕਾਰੋਬਾਰ ਨੂੰ ਬੰਦ ਕਰਨ ਦਾ ਔਖਾ ਫ਼ੈਸਲਾ ਲਿਆ ਹੈ। ਪਿਛਲੇ ਕੁੱਝ ਮਹੀਨਿਆਂ ਵਿੱਚ ਸਾਡੇ ਬਦਲਾਂ ਦੀ ਪੜਚੋਲ ਕਰਨ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਪ੍ਰਚੂਨ ਵਿਕ੍ਰੇਤਾਵਾਂ ਲਈ ਸਾਡੇ ਉੱਦਮ ਦੀ ਪੇਸ਼ਕਸ਼ ਨੂੰ ਵਧਾਉਣ ਲਈ ਅਹਿਮ ਨਿਵੇਸ਼ ਦੀ ਲੋੜ ਹੋਵੇਗੀ ਅਤੇ ਅਸੀਂ ਇਸ ਸਮੇਂ ਉਹ ਨਿਵੇਸ਼ ਨਹੀਂ ਕਰ ਸਕਦੇ ਹਾਂ।

ਇਹ ਵੀ ਪੜ੍ਹੋ : UK ’ਚ ਡੂੰਘਾ ਹੋਣ ਲੱਗਾ ਆਰਥਿਕ ਸੰਕਟ, ਕੰਪਨੀਆਂ ਨੇ ਸ਼ੁਰੂ ਕੀਤੀ ਵਰਕਰਾਂ ਦੀ ਛਾਂਟੀ

ਉਨ੍ਹਾਂ ਨੇ ਬੁੱਧਵਾਰ ਦੇਰ ਰਾਤ ਕਰਮਚਾਰੀਆਂ ਨੂੰ ਸੂਚਿਤ ਕਰਦੇ ਹੋਏ ਕਿਹਾ ਕਿ ਏ. ਆਰ. ਐਂਟਰਪ੍ਰਾਈਜ਼ ਟੀਮ ਦੇ ਕੁੱਝ ਮੈਂਬਰ ਕੈਮਰਾਕਿੱਟ, ਸਪਾਂਸਰਡ ਏ. ਆਰ. ਵਿਗਿਆਪਨ ਅਤੇ ਸਨੈਪਚੈਟ ’ਤੇ ਰੋਜ਼ਾਨਾ ਏ. ਆਰ. ਨਾਲ ਜੁੜਨ ਵਾਲੇ 250 ਮਿਲੀਅਨ ਤੋਂ ਵੱਧ ਲੋਕਾਂ ਦਾ ਸਮਰਥਨ ਕਰਨ ਲਈ ਸਨੈਪ ’ਤੇ ਬਣੇ ਰਹਿਣਗੇ ਪਰ ਲਗਭਗ ਟੀਮ ਦੇ 170 ਮੈਂਬਰ ਹੁਣ ਸਨੈਪ ’ਤੇ ਕੰਮ ਨਹੀਂ ਕਰਨਗੇ। ਸਨੈਪ ਸੀ. ਈ. ਓ. ਨੇ ਸਵੀਕਾਰ ਕੀਤਾ ਕਿ ਜੈਨਰੇਟਿਵ ਏ. ਆਈ. ਦੇ ਆਗਮਨ ਨੇ ਸਾਰੇ ਆਕਾਰ ਦੀਆਂ ਕੰਪਨੀਆਂ ਲਈ ਆਪਣੇ ਗਾਹਕਾਂ ਲਈ ਟ੍ਰਾਈ-ਆਨ ਤਜ਼ਰਬਾ ਬਣਾਉਣਾ ਸੌਖਾਲਾ ਬਣਾ ਦਿੱਤਾ ਹੈ ਅਤੇ ਸਾਡੇ ਲਈ ਆਪਣੀ ਪੇਸ਼ਕਸ਼ ਨੂੰ ਵੱਖ ਕਰਨਾ ਔਖਾ ਬਣਾ ਦਿੱਤਾ ਹੈ।

ਇਹ ਵੀ ਪੜ੍ਹੋ : ਇੰਤਜ਼ਾਰ ਖ਼ਤਮ: Flipkart 'ਤੇ ਇਸ ਦਿਨ ਤੋਂ ਸ਼ੁਰੂ ਹੋ ਰਹੀ Big Billion Days Sale, ਮਿਲਣਗੇ ਵੱਡੇ ਆਫ਼ਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News